
ਵਿਸ਼ਵ ਫਸਟ ਏਡ ਦਿਵਸ' ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਲਗਾਈ ਟ੍ਰੇਨਿੰਗ ਵਰਕਸ਼ਾਪ
ਹੁਸ਼ਿਆਰਪੁਰ:- ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਵਿਸ਼ਵ ਫਸਟ ਏਡ ਦਿਵਸ, 2025 ਦੇ ਮੌਕੇ ‘ਤੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਰੈੱਡ ਕਰਾਸ ਦੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਵਿਦਿਆਰਥੀਆਂ ਨੂੰ ਫਸਟ ਏਡ ਟ੍ਰੇਨਿੰਗ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿਚ ਕਰੀਬ 650 ਵਿਦਿਆਰਥੀਆਂ ਨੇ ਭਾਗ ਲਿਆ। ਸਿਖਲਾਈ ਦੀ ਅਗਵਾਈ ਰੈੱਡ ਕਰਾਸ ਦੇ ਤਜ਼ਰਬੇਕਾਰ ਫਸਟ ਏਡ ਸਿਖਲਾਈ ਸੁਪਰਵਾਈਜ਼ਰ ਦੁਆਰਾ ਕੀਤੀ ਗਈ।
ਹੁਸ਼ਿਆਰਪੁਰ:- ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਵਿਸ਼ਵ ਫਸਟ ਏਡ ਦਿਵਸ, 2025 ਦੇ ਮੌਕੇ ‘ਤੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਰੈੱਡ ਕਰਾਸ ਦੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਵਿਦਿਆਰਥੀਆਂ ਨੂੰ ਫਸਟ ਏਡ ਟ੍ਰੇਨਿੰਗ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿਚ ਕਰੀਬ 650 ਵਿਦਿਆਰਥੀਆਂ ਨੇ ਭਾਗ ਲਿਆ। ਸਿਖਲਾਈ ਦੀ ਅਗਵਾਈ ਰੈੱਡ ਕਰਾਸ ਦੇ ਤਜ਼ਰਬੇਕਾਰ ਫਸਟ ਏਡ ਸਿਖਲਾਈ ਸੁਪਰਵਾਈਜ਼ਰ ਦੁਆਰਾ ਕੀਤੀ ਗਈ।
ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਜ਼ਰੂਰੀ ਫਸਟ ਏਡ ਗਿਆਨ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਸੀ। ਭਾਗੀਦਾਰਾਂ ਨੂੰ ਸੀ.ਪੀ.ਆਰ (ਕਾਰਡੀ ਓਪਲਮੋਨਰੀ ਰੀਸਸੀਟੇਸ਼ਨ), ਜ਼ਹਿਰ, ਐਪੀਸਟੈਕਸਿਸ, ਜਲਣ, ਫ੍ਰੈਕਚਰ ਦਾ ਇਲਾਜ, ਦਮ ਘੁੱਟਣ ਦਾ ਪ੍ਰਬੰਧਨ, ਪੱਟੀਆਂ ਲਗਾਉਣਾ, ਮੋਚ/ਖਿੱਚ, ਪਸਲੀਆਂ ਦਾ ਫ੍ਰੈਕਚਰ ਅਤੇ ਹੋਰ ਐਮਰਜੈਂਸੀ ਪ੍ਰਤੀਕਿਰਿਆ ਤਕਨੀਕਾਂ ਜਿਵੇਂ ਕਿ ਸੱਪ/ਬਿੱਛੂ/ਕੁੱਤੇ/ਸ਼ਹਿਦ ਦੀ ਮੱਖੀ ਦਾ ਕੱਟਣਾ, ਮਿਰਗੀ ਦਾ ਦੌਰਾ, ਡੁੱਬਣਾ, ਸਾਹ ਘੁੱਟਣਾ, ਸਿਰ ਦੀ ਸੱਟ, ਗਰਮੀ ਦਾ ਦੌਰਾ ਅਤੇ ਡੀਹਾਈਡਰੇਸ਼ਨ, ਬੁਖ਼ਾਰ ਆਦਿ ਵਿਚ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਜੋ ਹਸਪਤਾਲ ਵਿਚ ਡਾਕਟਰ ਤੋਂ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜ਼ ਦੀ ਜਾਨ ਬਚਾ ਸਕਦੀਆਂ ਹਨ।
ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅਜਿਹੇ ਸਿਖਲਾਈ ਸੈਸ਼ਨ ਫੈਕਟਰੀਜ਼ ਐਕਟ, 1948 ਦੇ ਤਹਿਤ ਲਾਜ਼ਮੀ ਹਨ, ਖਾਸ ਕਰਕੇ 150 ਤੋਂ ਵੱਧ ਕਾਮਿਆਂ ਨੂੰ ਰੁਜ਼ਗਾਰ ਦੇਣ ਵਾਲੇ ਉਦਯੋਗਾਂ ਲਈ। ਉਨ੍ਹਾਂ ਨੇ ਹਾਦਸਿਆਂ ਅਤੇ ਐਮਰਜੈਂਸੀ ਦੇ ਪ੍ਰਭਾਵ ਨੂੰ ਘਟਾਉਣ ਲਈ ਕੰਮ ਵਾਲੀ ਥਾਂ ਦੀ ਸੁਰੱਖਿਆ ਅਤੇ ਤਿਆਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫੈਕਟਰੀਜ਼ ਐਕਟ ਦੇ ਤਹਿਤ ਮੁੱਢਲੀ ਸਹਾਇਤਾ ਦੀ ਪਾਲਣਾ ਸਿਰਫ਼ ਇਕ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਇਕ ਮਹੱਤਵਪੂਰਨ ਪਹਿਲੂ ਹੈ। ਢੁਕਵੇਂ ਮੁੱਢਲੀ ਸਹਾਇਤਾ ਸਰੋਤ ਅਤੇ ਸਿਖਲਾਈ ਪ੍ਰਦਾਨ ਕਰਕੇ ਮਾਲਕ ਕੰਮ ਵਾਲੀ ਥਾਂ ਦੀਆਂ ਸੱਟਾਂ ਨਾਲ ਜੁੜੇ ਜੋਖਮਾਂ ਨੂੰ ਕਾਫ਼ੀ ਘਟਾ ਸਕਦੇ ਹਨ।
ਇਹ ਨਾ ਸਿਰਫ਼ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਐਮਰਜੈਂਸੀ ਵਿੱਚ ਦੇਖਭਾਲ, ਜ਼ਿੰਮੇਵਾਰੀ ਅਤੇ ਤੁਰੰਤ ਜਵਾਬ ਦੇਣ ਦੇ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਹੋਰ ਉਦਯੋਗਾਂ ਨੂੰ ਸਵੈ-ਇੱਛਾ ਨਾਲ ਆਪਣੀ ਫੈਕਟਰੀ ਵਿਚ ਅਜਿਹਾ ਪ੍ਰੋਗਰਾਮ ਆਯੋਜਿਤ ਕਰਨ ਲਈ ਉਤਸ਼ਾਹਿਤ ਕਰਦੀ ਹੈ।
ਦਿਲਚਸਪੀ ਰੱਖਣ ਵਾਲੀਆਂ ਧਿਰਾਂ ਸਿਖਲਾਈ ਸਹਿਯੋਗ ਲਈ ਫਸਟ ਏਡ ਸਿਖਲਾਈ ਸੁਪਰਵਾਈਜ਼ ਸੰਜੀਵਨ ਸਿੰਘ ਨਾਲ ਸਿੱਧਾ ਮੋਬਾਇਲ ਨੰਬਰ 93355-35493 'ਤੇ ਸੰਪਰਕ ਕਰ ਸਕਦੀਆਂ ਹਨ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਗੀਤਾ ਨਿਸਤੰਦਰਾ ਅਤੇ ਨਮਰਤਾ ਸਖਰਾਨੀ (ਹੈਂਡ ਆਫ ਸਕੂਲ ਆਪ੍ਰੇਸ਼ਨਸ ਵਾਸਲ ਐਜੂਕੇਸ਼ਨ), ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ।
