ਢਕੋਲੀ ਦੀ ਆਈਵਰੀ ਇਨਕਲ਼ੇਵ, ਆਦਰਸ਼ ਇਨਕਲੇਵ, ਸੁਆਮੀ ਇਨਕਲੇਵ ਕਲੋਨੀ ਵਾਸੀ ਹੋ ਰਹੇ ਨੇ ਪਰੇਸ਼ਾਨ।

ਜੀਰਕਪੁਰ 29/09/24- ਜ਼ੀਰਕਪੁਰ ਦੇ ਢਕੋਲੀ ਏਰੀਆ ਦੇ ਵਿੱਚ ਪੈਂਦੀ ਹੋਈ ਕਲੋਨੀਆਂ ਸੁਆਮੀ ਇਨਕਲੇਵ ਆਈਵਰੀ ਇਨਕਲੇਵ ਅਤੇ ਆਦਰਸ਼ ਇਨਕਲੇਵ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਿੱਥੇ ਉਹਨਾਂ ਦੇ ਘਰ ਹ ਉਹਨਾਂ ਦੇ ਬਿਲਕੁਲ ਸਾਹਮਣੇ ਹੀ ਝੁੱਗੀ ਝੋਪੜੀਆਂ ਵਾਲੇ ਆ ਕੇ ਰਹਿ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਕਾਫੀ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ

ਜੀਰਕਪੁਰ 29/09/24-  ਜ਼ੀਰਕਪੁਰ ਦੇ ਢਕੋਲੀ ਏਰੀਆ ਦੇ ਵਿੱਚ ਪੈਂਦੀ ਹੋਈ ਕਲੋਨੀਆਂ ਸੁਆਮੀ ਇਨਕਲੇਵ ਆਈਵਰੀ ਇਨਕਲੇਵ ਅਤੇ ਆਦਰਸ਼ ਇਨਕਲੇਵ ਦੇ ਲੋਕ  ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਿੱਥੇ ਉਹਨਾਂ ਦੇ ਘਰ ਹ ਉਹਨਾਂ ਦੇ ਬਿਲਕੁਲ ਸਾਹਮਣੇ ਹੀ ਝੁੱਗੀ ਝੋਪੜੀਆਂ ਵਾਲੇ ਆ ਕੇ ਰਹਿ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਕਾਫੀ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ
ਆਈਵਰੀ ਇਨਕਲੇਵ ਤੇ ਆਸ ਪਾਸ ਦੀ ਕਲੋਨੀਆਂ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਲਮ ਏਰੀਆ ਰੈਜੀਡੈਂਸ਼ਅਲ ਏਰੀਆ ਦੇ ਬਿਲਕੁਲ ਵਿੱਚ ਬਣਿਆ ਹੋਇਆ ਹੈ
ਤੇ ਇਸਦੇ ਆਸ ਪਾਸ ਰੈਜੀਡੈਂਸ਼ੀਅਲ ਕਲੋਨੀਆਂ ਵਿੱਚ ਲੋਕ ਰਹਿ ਰਹੇ ਹਨ ਜਿਸ ਕਰਕੇ  ਆਸ ਪਾਸ ਦੀ ਕਲੋਨੀਆਂ ਵਾਲੇ ਨੂੰ ਇਥੇ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੋਈ ਵੀ ਰਿਸ਼ਤੇਦਾਰ ਬਾਹਰੋਂ ਆਉਂਦਾ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਇਦਾਂ ਦੇ ਏਰੀਏ ਵਿੱਚ ਤੁਸੀਂ ਲੱਖਾਂ ਰੁਪਏ ਲਗਾ ਕੇ ਘਰ ਲਿਤਾ ਹੈ ਇਸ ਤੋਂ ਬਾਅਦ ਜੋ ਇੱਥੇ ਝੁੰਗੀ ਝੋਪੜੀਆਂ ਵਿੱਚ ਲੋਕ ਰਹਿ ਰਹੇ ਨੇ ਉਹ ਨਾ ਤਾਂ ਸਫਾਈ ਰੱਖਦੇ ਨੇ ਤੇ ਨਾ ਹੀ ਉਹਨਾਂ ਦੇ ਲਈ ਪਖਾਨੇ ਤੇ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ  ਨਹੀਂ ਹੈ ਇਸ ਵਾਸਤੇ ਪਾਣੀ ਆਸ ਪਾਸ ਖੜਾ ਹੋ ਜਾਂਦਾ ਹੈ  ਜਿਸ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਲਗਾਤਾਰ ਵਧਿਆ ਰਹਿੰਦਾ ਹੈ। ਇਸ ਬਾਰੇ  ਜਦੋਂ ਜਮੀਨ ਦੇ ਮਾਲਿਕ ਨਾਲ ਕਲੋਨੀ ਵਾਸੀਆਂ ਵੱਲੋਂ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਹ ਕਹਿ ਕੇ ਟਾਲ ਦਿੱਤਾ ਕਿ ਜਲਦੀ ਇਸ ਨੂੰ ਖਾਲੀ ਕਰਾ ਦਿੱਤਾ ਜਾਵੇਗਾ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਜਮੀਨ ਤੇ ਝੁੱਗੀ ਝੋਪੜੀਆਂ ਵਾਲਿਆਂ ਦਾ ਤਾਦਾਦ ਵੱਧਦੀ ਜਾ ਰਹੀ ਹੈ ਕਲੋਨੀ ਵਾਸੀਆਂ ਦਾ ਇਹ ਕਹਿਣਾ ਹੈ ਕਿ ਇੱਥੇ ਜੋ ਰਹਿ ਰਹੇ ਨੇ ਹਰ ਵੇਲੇ ਲੜਾਈ ਨੂੰ ਤਿਆਰ ਰਹਿੰਦੇ ਨੇ ਤੇ ਇਹ ਕ੍ਰਿਮੀਨਲ ਪ੍ਰਵਰਤੀ ਦੇ ਲੋਕ ਜਾਪਦੇ ਨੇ ਹਰ ਵੇਲੇ ਸਾਨੂੰ ਚੋਰੀ ਚਕਾਰੀ ਤੇ ਲੜਾਈ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਕਿ ਇਹ ਚੁੰਗੀ ਝੋਪੜੀਆਂ ਇਥੋਂ ਹਟਾਈਆਂ ਜਾਣ ਤਾਂ ਕਿ ਇੱਥੇ ਕੋਈ ਰੈਜੀਡੈਂਸ਼ੀਅਲ ਕਲੋਨੀ ਬਣ ਸਕੇ
ਇਸ ਬਾਰੇ ਕਲੋਨੀ ਦੇ ਪ੍ਰਧਾਨ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੁੰਗੀ ਝੋਪੜਿਆਂ ਵਿੱਚ ਰਹਿਣ ਵਾਲੇ ਤਕਰੀਬਨ ਨਸ਼ਾ ਕਰਦੇ ਤੇ ਵੇਚਦੇ ਹੋਏ ਦੇਖੇ ਜਾਂਦੇ ਨੇ ਜਿਸ ਕਰਕੇ ਉਥੋਂ ਦੀ ਮਾਤਾਵਾਂ ਭੈਣਾਂ ਤੇ ਬੱਚਿਆਂ ਦਾ ਗੁਜਰਨਾ ਔਖਾ ਹੋ ਜਾਂਦਾ ਹੈ ਤੇ ਬੱਚਿਆਂ ਤੇ ਇਸ ਚੀਜ਼ ਦਾ ਗਲਤ ਅਸਰ ਪੈਂਦਾ ਹੈ ਅਸੀਂ ਸਾਰੇ ਕਲੋਨੀ ਵਾਸੀ ਜਾਂ ਵੱਲੋਂ ਡੀਸੀ ਮੈਡਮ ਮੁਹਾਲੀ ਨੂੰ ਇਹ ਝੁੰਗੀ ਝੌਪੜੀਆਂ ਹਟਾਉਣ ਵਾਸਤੇ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਢਕੋਲੀ ਦੀਆਂ ਲਗਭਗ ਚਾਰ ਪੁਆਇੰਟਾਂ ਨੂੰ ਖਾਲੀ ਕਰਾਉਣ ਦੇ ਆਦੇਸ਼ ਨਗਰ ਕੌਂਸਲ ਜੀਰਕਪੁਰ ਵੱਲੋਂ ਜਾਰੀ ਕੀਤੇ ਗਏ ਹਨ ਪਰ ਇਹ ਏਰੀਆ ਉਸ ਵਿੱਚ ਨਹੀਂ ਆਇਆ ਹੈ ਅਸੀਂ ਪ੍ਰਸ਼ਾਸਨ ਅੱਗੇ ਇਹ ਗੁਆਰ ਲਗਾਦੇ ਆਂ ਕੀ ਇਸਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਜਲਦ ਹੀ ਇਸ ਨੂੰ ਖਾਲੀ ਕਰਾਇਆ ਜਾਵੇ ਤਾਂ ਕਿ ਜਿਹੜੇ ਏਰੀਆ ਖਾਲੀ ਕਰਾਏ ਗਏ ਹਨ ਉਹ ਇੱਥੇ ਆ ਕੇ ਨਾ ਵਸ ਜਾਣ
ਇਸ ਮੌਕੇ ਤੇ ਦਵਿੰਦਰ ਸਿੰਘ ,ਸ਼ੋਭਾ ਰਾਣੀ ਹਰਪ੍ਰੀਤ ਸਿੰਘ, ਸਲਿੰਦਰ ਕੁਮਾਰ, ਆਰਤੀ ਸੰਦੀਪ ਅਤੇ ਤਜਿੰਦਰ ਸਿੰਘ ਆਈਵਰੀ ਇਨਕਲੇਵ ਦੇ ਪ੍ਰਧਾਨ ਹਾਜ਼ਰ ਰਹੇ