ਕਾਮਰੇਡ ਰਘੂਨਾਥ ਸਿੰਘ ਦੀ ਚੋਥੀ ਬਰਸੀ ਬੀਨੇਵਾਲ ਵਿਖੇ 15 ਦਸੰਬਰ ਨੂੰ --ਗੁਰਨੇਕ ਸਿੰਘ ਭੱਜਲ

ਗੜਸ਼ੰਕਰ- ਅੱਜ ਇੱਥੇ ਸੀ ਪੀ ਆਈ ਐਮ ਤਹਸੀਲ ਕਮੇਟੀ ਗੜਸ਼ੰਕਰ ਦੀ ਜਨਰਲ ਬਾਡੀ ਮੀਟਿੰਗ ਸਾਥੀ ਸਤਨਾਮ ਸਿੰਘ ਢਿੱਲੋ ਭੱਜਲ ਦੀ ਪਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿੱਚ ਜਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ| ਇਸ ਮੀਟਿੰਗ ਨੂੰ ਗੁਰਨੇਕ ਸਿੰਘ ਭੱਜਲ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਸਬੋਧਨ ਕਰਦਿਆ ਪਾਰਟੀ ਦੇ ਆਉਣ ਵਾਲੇ ਐਕਸ਼ਨਾ ਅਤੇ ਪਿਛਲੇ ਕੀਤੇ ਕੰਮਾ ਵਾਰੇ ਵਿਸਥਾਰ ਪੂਰਵਕ ਦੱਸਦਿਆ

ਗੜਸ਼ੰਕਰ- ਅੱਜ ਇੱਥੇ ਸੀ ਪੀ ਆਈ ਐਮ ਤਹਸੀਲ ਕਮੇਟੀ ਗੜਸ਼ੰਕਰ ਦੀ ਜਨਰਲ ਬਾਡੀ ਮੀਟਿੰਗ ਸਾਥੀ ਸਤਨਾਮ ਸਿੰਘ ਢਿੱਲੋ ਭੱਜਲ ਦੀ ਪਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿੱਚ ਜਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ| ਇਸ ਮੀਟਿੰਗ ਨੂੰ ਗੁਰਨੇਕ ਸਿੰਘ ਭੱਜਲ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਸਬੋਧਨ ਕਰਦਿਆ ਪਾਰਟੀ ਦੇ ਆਉਣ ਵਾਲੇ ਐਕਸ਼ਨਾ ਅਤੇ ਪਿਛਲੇ ਕੀਤੇ ਕੰਮਾ ਵਾਰੇ ਵਿਸਥਾਰ ਪੂਰਵਕ ਦੱਸਦਿਆ ਕਿਹਾ ਕਿ 15 ਦਸੰਬਰ ਨੂੰ ਪਾਰਟੀ ਦੇ ਸਿਰਮੋਰ ਆਗੂ ਰਹੇ ਕਾਮਰੇਡ ਰਘੂਨਾਥ ਸਿੰਘ ਜਿਹਨਾ ਦੀ 4 ਬਰਸੀ ਉਹਨਾ ਦੇ ਜੱਦੀ ਪਿੰਡ ਬੀਨੇਵਾਲ (ਗੜ੍ਹਸ਼ੰਕਰ) ਵਿਖੇ ਮਨਾਈ ਜਾਵੇਗੀ|
ਉਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ| ਇਸ ਸਬੰਧ ਵਿੱਚ 7 ਦਸੰਬਰ ਬੀਤ ਵਿੱਚ ਮੀਟਿੰਗ ਕਰਕੇ ਤਿਆਰੀ ਕੀਤੀ ਜਾਵੇਗੀ| ਆਗੂਆ ਨੇ ਅੱਗੇ ਕਿਹਾ 1 ਜਨਵਰੀ ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਕਾਮਰੇਡ ਸੀਤਾ ਰਾਮ ਯੇਚੁਰੀ ਬਰਸੀ ਚੰਡੀਗੜ ਵਿਖੇ ਮਨਾਈ ਜਾ ਰਹੀ ਹੈ| ਉਸ ਵਿੱਚ ਵੀ ਵੱਧ ਤੋ ਵੱਧ ਸਾਥੀ ਲਿਜਾਉਣ ਦਾ ਫੈਸਲਾ ਕੀਤਾ ਗਿਆ| ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋ ਬਦਤਰ ਹੋ ਚੁੱਕੀ ਹੈ| ਚੋਰੀਆ ਕਤਲ ਰੋਜ਼ਾਨਾ ਆਮ ਗੱਲ ਬਣ ਗਈ ਹੈ|
 ਨਸ਼ਾ ਗੈਰ ਕਾਨੂੰਨੀ ਮਾਇਨਿੰਗ ਭਿ੍ਸ਼ਟਾਚਾਰ ਲਗਤਾਰ ਵੱਧ ਰਿਹਾ ਹੈ, ਦੇ ਵਿਰੋਧ ਵਿੱਚ 20 ਦਸੰਬਰ ਨੂੰ ਡੀ ਐਸ ਪੀ ਦਫਤਰ ਅੱਗੇ ਧਰਨਾ ਲਾ ਕੇ ਪੰਜਾਬ ਗਹਿ੍ ਮੰਤਰੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ| ਇਸ ਮੀਟਿੰਗ ਵਿੱਚ ਗੁਰਬਖਸ਼ ਕੋਰ ਨੀਲਮ ਬੱਡੋਆਣ ਬਲਦੇਵ ਸਤਨੋਰ ਪਰੇਮ ਰਾਣਾ ਪਰੇਮ ਸਿੰਘ ਪਰੇਮੀ ਮੋਹਣ ਲਾਲ ਵੀਨੇਵਾਲ ਹਰਭਜਨ ਅਟਵਾਲ ਕਸ਼ਮੀਰ ਭੱਜਲ ਜੋਗਿੰਦਰ ਕੋਰ ਬਿੰਦਰਪਾਲ ਸੁਖਵਿੰਦਰ ਕੋਰ ਮੁਕੰਦਪੁਰ ਜਗਦੀਸ਼ ਕੋਰ ਹਾਜ਼ਰ ਸਨ