ਬਰਨਾਲਾ ਕਲਾਂ ਵਿਖੇ ਸਵੈ-ਇੱਛਤ ਖੂਨਦਾਨ ਕੈਂਪ 4 ਜੂਨ ਨੂੰ
ਨਵਾਂਸ਼ਹਿਰ, 2 ਜੂਨ- ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਵਲੋਂ ਮਨੁੱਖੀ ਸੇਵਾ ਦੀ ਪੈਗੰਬਰੀ ਰੂਹ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਦੇ ਜਨਮਦਿਨ ਨੂੰ ਸਮਰਪਿਤ ਪੀਜੀਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਸਵੈ-ਇੱਛਤ ਖੂਨਦਾਨ ਕੈਂਪ 4 ਜੂਨ ਦਿਨ ਬੁਧਵਾਰ ਨੂੰ ਪਿੰਡ ਬਰਨਾਲਾ ਕਲਾਂ (ਨਵਾਂਸ਼ਹਿਰ) ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2-30 ਵਜੇ ਤੱਕ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਟਰੱਸਟ ਦੀ ਰੂਹ ਏ ਰਵਾਂ ਸਖਸ਼ੀਅਤ ਹਰਪ੍ਰਭ ਮਹਿਲ ਸਿੰਘ ਬਰਨਾਲਾ ਨੇ ਦਸਿਆ ਕਿ ੧ਓ ਸੇਵਾ ਸੁਸਾਇਟੀ ਰਾਹੋਂ, ਆਵਾਜ਼ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ,ਰਾਜ ਕਾਰ ਵਾਸ਼ ਨਵਾਂਸ਼ਹਿਰ, ਮਨੁੱਖਤਾ ਲਈ ਹੱਥ ਸੇਵਾ ਸੁਸਾਇਟੀ ਬਲਾਚੌਰ, ਨਿਸ਼ਕਾਮ ਸੇਵਾ ਸੁਸਾਇਟੀ ਬੰਗਾ,ਬਲੱਡ ਸੇਵਾ ਨਵਾਂਸ਼ਹਿਰ ਅਤੇ ਉਪਕਾਰ ਟਰਸਟ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਖੂਨ ਦਾਨ ਕੈਂਪ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਕੈਂਪ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਸਾਂਝੀ ਕਰਨ ਮੌਕੇ ਉਹਨਾਂ ਨਾਲ਼ ਮਨਜੀਤ ਸਿੰਘ ਖ਼ਾਲਸਾ, ਮਹਿੰਦਰ ਸਿੰਘ ਦੋਆਬਾ ਮਾਰਬਲ, ਸਤਸਰੂਪ ਸਿੰਘ, ਅਵਤਾਰ ਸਿੰਘ ਗੋਰਾ , ਸੁੱਚਾ ਸਿੰਘ , ਅਮਰਜੀਤ ਸਿੰਘ ਲੰਬੜਦਾਰ ,ਹਿਤੇਸ਼ ਅਰੋੜਾ, ਗੌਰਵ ਕੁਮਾਰ ਸਿੰਘ, ਜਸਵੀਰ ਸਿੰਘ ਬਲੂਰਾਂ, ਗੁਰਿੰਦਰ ਸਿੰਘ ਨਾਮਧਾਰੀ ਸੀਡ ਸਟੋਰ, ਹਰਸ਼ ਸ਼ਰਮਾ, ਅਮਰਜੀਤ ਸਿੰਘ ਸੇਵਾ ਮੁਕਤ ਪ੍ਰਿੰਸੀਪਲ ,ਚੈਨ ਸਿੰਘ ਪਾਬਲਾ , ਧਿਆਨ ਸਿੰਘ ਖ਼ਾਲਸਾ ਅਤੇ ਸੁਰਿੰਦਰ ਸਿੰਘ ਵੀ ਹਾਜ਼ਰ ਸਨ।