ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਮਾਯਣ ਦੇ ਬਾਲ ਕਾਂਡ ਦਾ ਪੰਜਾਬੀ ਅਨੁਵਾਦ ਦਾ ਕੀਤਾ ਵਿਮੋਚਨ

ਚੰਡੀਗੜ੍ਹ, 2 ਅਗਸਤ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਮਹਿਰਿਸ਼ੀ ਵਾਲਮਿਕੀ ਵੱਲੋਂ ਰਚਿਤ ਰਾਮਾਯਣ ਦੇ ਬਾਲ ਕਾਂਡ ਦਾ ਪੰਜਾਬੀ ਅਨੁਵਾਦ ਦਾ ਵਿਮੋਚਨ ਕੀਤਾ। ਇਸ ਵਿੱਚ ਭਗਵਾਨ ਸ਼੍ਰੀਰਾਮ ਦੇ ਬਚਪਨ ਦੀ ਲੀਲਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

ਚੰਡੀਗੜ੍ਹ, 2 ਅਗਸਤ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਮਹਿਰਿਸ਼ੀ ਵਾਲਮਿਕੀ ਵੱਲੋਂ ਰਚਿਤ ਰਾਮਾਯਣ ਦੇ ਬਾਲ ਕਾਂਡ ਦਾ ਪੰਜਾਬੀ ਅਨੁਵਾਦ ਦਾ ਵਿਮੋਚਨ ਕੀਤਾ। ਇਸ ਵਿੱਚ ਭਗਵਾਨ ਸ਼੍ਰੀਰਾਮ ਦੇ ਬਚਪਨ ਦੀ ਲੀਲਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਪਤ ਸਿੰਧੂ ਵਾਲਮੀਕਿ ਅਧਿਅਨ ਕੇਂਦਰ ਅਤੇ ਹਰਿਆਣਾ ਸਾਹਿਤ ਅਤੇ ਸਭਿਆਚਾਰਕ ਅਕਾਦਮੀ ਦਾ ਖ਼ਾਸ ਤੌਰ 'ਤੇ ਧੰਨਵਾਦ ਕਰਦਾ ਹਾਂ। ਇਨ੍ਹਾਂ ਦੇ ਸਰੰਖਣ ਵਿੱਚ ਇਹ ਸਲਾਂਘਾ ਯੋਗ ਕੰਮ ਕੀਤਾ ਗਿਆ ਹੈ। ਇਨ੍ਹਾਂ ਦੇ ਸਰੰਖਣ ਵਿੱਚ ਸਮਾਜ ਨੂੰ ਇੱਕ ਅਣਮੁੱਲੀ ਵਿਰਾਸਤ ਦਿੱਤੀ ਗਈ ਹੈ। ਇਸ ਲਈ ਅੱਜ ਦਾ ਦਿਨ ਬਹੁਤ ਹੀ ਅਧਿਆਤਮਕ ਅਤੇ ਇਤਿਹਾਸਕ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 5 ਅਗਸਤ 2020 ਨੂੰ ਸ਼ੀ੍ਰਰਾਮ ਲਲਾ ਮੰਦਰ ਦੀ ਭੂਮੀ ਪੂਜਨ ਪੋ੍ਰਗਰਾਮ ਵਿੱਚ ਹਿੱਸਾ ਲਿਆ ਸੀ। ਦੁਨਿਆਭਰ ਵਿੱਚ ਰਹਿ ਰਹੇ ਕਰੋੜਾਂ ਸ਼੍ਰੀਰਾਮ ਭਗਤਾਂ ਨੇ ਮਾਣ ਅਤੇ ਗੌਰਵ ਨੂੰ  ਮਹਿਸੂਸ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸ਼੍ਰੀਰਾਮ ਲਲਾ ਦਾ ਮੰਦਰ ਸਾਡੀ ਸਭਿਆਚਾਰਕ ਦਾ ਆਧੁਨਿਕ ਪ੍ਰਤੀਕ ਹੈ। ਇਹ ਮੰਦਰ ਆਉਣ ਵਾਲੀ ਪੀਡਿਆਂ ਵਿੱਚ ਆਸਥਾ, ਸ਼ਰਧਾ ਅਤੇ ਸੰਕਲਪ ਦੀ ਪ੍ਰੇਰਣਾ ਦਿੰਦਾ ਰਵੇਗਾ।
ਉਨ੍ਹਾਂ ਨੇ ਕਿਹਾ ਕਿ ਜੋ ਰਾਮਾਯਣ ਦੇ ਬਾਲ ਕਾਂਡ ਦਾ ਪੰਜਾਬੀ ਵਿੱਚ ਅਨੁਵਾਦ ਹੋਇਆ ਹੈ ਇਹ ਸਾਡੀ ਸੰਸਕ੍ਰਿਤੀ  ਅਤੇ ਸਭਿਆਚਾਰ ਦਾ ਸੰਗਮ ਹੈ, ਹੋਰ ਮਜਬੂਤ ਹੋਵੇਗਾ ਅਤੇ ਇਸ ਦਾ ਦੂਰਗਾਮੀ ਪ੍ਰਭਾਵ ਪਵੇਗਾ। ਇਸ ਤੋਂ ਹਰ ਵਿਅਕਤੀ ਨੂੰ ਪ੍ਰੇਰਣਾ ਲੈਣ ਦਾ ਰਾਹ ਮਿਲੇਗਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਆਏ ਸਾਰੇ ਲੋਕਾਂ ਨੂੰ ਰਾਮਾਯਣ ਦੇ ਬਾਲ ਕਾਂਡ ਦੀ ਕਿਤਾਬ ਭੇਂਟ ਕੀਤੀ।
ਇਸ ਮੌਣੇ 'ਤੇ ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ, ਹਰਿਆਣਾ ਸਾਹਿਤ ਅਤੇ ਸਭਿਆਚਾਰ ਅਕਾਦਮੀ ਦੇ ਉਪ ਪ੍ਰਧਾਨ ਡਾ. ਕੁਲਦੀਪ ਚੰਦ ਅਗਨੀਹੋਤ੍ਰੀ ਸਮੇਤ ਸੰਤ ਅਤੇ ਹੋਰ ਵਿਅਕਤੀ ਮੌਜ਼ੂਦ ਰਹੇ।