
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸਾਧਨਾ ਅਤੇ ਪਿੰਡ ਵਿਕਾਸ ਕੇਂਦਰ ਵਿੱਚ ਲਘੂ ਉਦਯੋਗ ਭਾਰਤੀ ਵੱਲੋਂ ਆਯੋਜਿਤ ਰਾਸ਼ਟਰੀ ਸਮੇਲਨ ਵਿੱਚ ਕੀਤੀ ਸ਼ਿਰਕਤ
ਚੰਡੀਗੜ੍ਹ, 15 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਵਰਗੇ ਰਾਸ਼ਟਰੀ ਮੁਹਿੰਮਾਂ ਦੀ ਸਫਲਤਾ ਵਿੱਚ ਲਘੂ ਉਦਯੋਗਾਂ ਦੀ ਭੁਮਿਕਾ ਸੱਭ ਤੋਂ ਉੱਪਰ ਹੈ। 21ਵੀਂ ਸਦੀ ਦਾ ਭਾਰਤ ਜਿਸ ਉਚਾਈ ਅਤੇ ਗਤੀ ਨਾਲ ਅੱਗੇ ਵੱਧ ਰਿਹਾ ਹੈ, ਉਸ ਵਿੱਚ ਐਮਐਸਐਮਈ ਦਾ ਮਹਤੱਵਪੂਰਣ ਯੋਗਦਾਨ ਹੈ। ਹਰਿਆਣਾ ਸਰਕਾਰ ਲਘੂ ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਅਤੇ ਪ੍ਰੋਤਸਾਹਨ ਨੀਤੀਆਂ ਲਾਗੂ ਕਰ ਰਹੀ ਹੈ, ਤਾਂ ਜੋ ਉਦਮੀਆਂ ਨੂੰ ਵੱਧ ਤੋਂ ਵੱਧ ਮੌਕਾ ਮਿਲ ਸਕੇ ਅਤੇ ਉਹ ਬਾਜ਼ਾਰ ਮੁਕਾਬਲੇ ਵਿੱਚ ਮਜਬੂਤੀ ਨਾਲ ਖੜ੍ਹੇ ਹੋ ਸਕਣ।
ਚੰਡੀਗੜ੍ਹ, 15 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਵਰਗੇ ਰਾਸ਼ਟਰੀ ਮੁਹਿੰਮਾਂ ਦੀ ਸਫਲਤਾ ਵਿੱਚ ਲਘੂ ਉਦਯੋਗਾਂ ਦੀ ਭੁਮਿਕਾ ਸੱਭ ਤੋਂ ਉੱਪਰ ਹੈ। 21ਵੀਂ ਸਦੀ ਦਾ ਭਾਰਤ ਜਿਸ ਉਚਾਈ ਅਤੇ ਗਤੀ ਨਾਲ ਅੱਗੇ ਵੱਧ ਰਿਹਾ ਹੈ, ਉਸ ਵਿੱਚ ਐਮਐਸਐਮਈ ਦਾ ਮਹਤੱਵਪੂਰਣ ਯੋਗਦਾਨ ਹੈ। ਹਰਿਆਣਾ ਸਰਕਾਰ ਲਘੂ ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਅਤੇ ਪ੍ਰੋਤਸਾਹਨ ਨੀਤੀਆਂ ਲਾਗੂ ਕਰ ਰਹੀ ਹੈ, ਤਾਂ ਜੋ ਉਦਮੀਆਂ ਨੂੰ ਵੱਧ ਤੋਂ ਵੱਧ ਮੌਕਾ ਮਿਲ ਸਕੇ ਅਤੇ ਉਹ ਬਾਜ਼ਾਰ ਮੁਕਾਬਲੇ ਵਿੱਚ ਮਜਬੂਤੀ ਨਾਲ ਖੜ੍ਹੇ ਹੋ ਸਕਣ।
ਮੁੱਖ ਮੰਤਰੀ ਸੋਮਵਾਰ ਨੁੰ ਜਿਲ੍ਹਾ ਪਾਣੀਪਤ ਦੇ ਸਮਾਲਖਾ ਵਿੱਚ ਆਯੋਜਿਤ ਲਘੂ ਉਦਯੋਗ ਭਾਰਤੀ ਦੇ ਰਾਸ਼ਟਰੀ ਸਮੇਲਨ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਮਾਲਖਾ ਵਿੱਚ ਲਘੂ ਉਦਯੋਗ ਭਾਰਤੀ ਦੇ ਤਿੰਨ ਦਿਨਾਂ ਦੇ ਉਦਯੋਗਿਕ ਚਿੰਤਨ ਨਾਲ ਲਘੂ ਉਦਯੋਗਾਂ ਦੇ ਵਿਕਾਸ ਦੀ ਨਵੀਂ ਦਿਸ਼ਾ ਮਿਲ ਸਕੇਗੀ। ਅਜਿਹੇ ਪ੍ਰੋਗਰਾਮਾਂ ਰਾਹੀਂ ਮਾਰਗਦਰਸ਼ਨ ਪ੍ਰਾਪਤ ਕਰ ਨੌਜੁਆਨ ਉਦਮੀ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦੀ ਕਹਾਣੀ ਲਿਖੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦਾ ਭੌਗੋਲਿਕ ਖੇਤਰ ਸਿਰਫ 1.3 ਫੀਸਦੀ ਹੈ, ਪਰ ਇਹ ਸਾਲ 2024-25 ਦੇ ਅਗਰਿਮ ਅੰਦਾਜੇ ਅਨੁਸਾਰ ਰਾਸ਼ਟਰੀ ਜੀਡੀਪੀ ਵਿੱਚ 3.6 ਫੀਸਦੀ ਦਾ ਯੋਗਦਾਨ ਦੇ ਰਿਹਾ ਹੈ। ਸਕਲ ਰਾਜ ਘਰੇਲੂ ਉਤਪਾਦਨ ਪਿਛਲੇ ਦਿਹਾਕੇ ਵਿੱਚ 10.8 ਫੀਸਦੀ ਦੀ ਦਰ ਨਾਲ ਵਧਿਆ ਹੈ। ਫਰੀਦਾਬਾਦ, ਪਾਣੀਪਤ, ਯਮੁਨਾਨਗਰ ਅਤੇ ਅੰਬਾਲਾ ਦੇ ਅਣਅਧਿਕਾਰਤ ਉਦਯੋਗਿਕ ਖੇਤਰ ਵਿੱਚ ਚੱਲ ਰਹੀ ਹਜਾਰਾਂ ਐਮਅੇਸਐਮਈ ਨੂੰ ਰਾਹਤ ਪ੍ਰਦਾਨ ਕੀਤੀ ਗਈ ਹੈ ਅਤੇ ਇਸ ਖੇਤਰ ਵਿੱਚ ਇੰਨ੍ਹਾਂ ਦਾ ਲਾਭ ਵੀ ਮਿਲਣਾ ਸ਼ੁਰੂ ਹੋ ਗਿਆ ਹੈ।
ਸੂਬੇ ਵਿੱਚ 10 ਨਵੇਂ ਆਈਐਮਟੀ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਨ੍ਹਾਂ ਵਿੱਚੋਂ ਤਿੰਨ ਨਵੇਂ ਆਈਐਮਟੀ ਰਾਸ਼ਟਰੀ ਰਾਜਮਾਰਗਾਂ 'ਤੇ ਵਿਕਸਿਤ ਕਰਨ ਲਈ ਭੂਮੀ ਪ੍ਰਾਪਤ ਕੀਤੀ ਜਾ ਰਹੀ ਹੈ। ਇਸ ਵਿੱਚ ਅੰਬਾਲਾ, ਜੀਂਦ ਅਤੇ ਫਰੀਦਾਬਾਦ -ਪਲਵਲ ਆਈਐਮਟੀ ਸ਼ਾਮਿਲ ਹਨ। ਇੰਨ੍ਹਾਂ ਤੋਂ ਇਲਾਵਾ, ਕੋਸਲੀ ਅਤੇ ਨਰਾਇਣਗੜ੍ਹ ਵਿੱਚ ਵੀ ਆਈਐਮਟੀ ਲਈ ਥਾਂ ਚੋਣ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਪਾਰ ਕਰਨ ਵਿੱਚ ਆਸਾਨੀ ਲਈ 48 ਵਿਭਾਗਾਂ ਵਿੱਚ 1100 ਤੋਂ ਵੱਧ ਅਨੁਪਾਲਣਾ ਦੇ ਰੈਗੂਲੇਟਰੀ ਬੋਝ ਨੂੰ ਘੱਟ ਕੀਤਾ ਹੈ। ਪਿਛਲੇ 11 ਸਾਲਾਂ ਵਿੱਚ ਸੂਬੇ ਵਿੱਚ 7 ਲੱਖ 66 ਹਜਾਰ ਸੂਖਮ, ਲਘੂ ਤੇ ਮੱਧਮ ਉਦਯੋਗ ਲੱਗੇ ਹਨ ਅਤੇ ਇੰਨ੍ਹਾਂ ਵਿੱਚ 39 ਲੱਖ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਸਿੰਗਲ ਰੂਫ ਕਲੀਅਰੇਂਸ ਸਿਸਟਮ ਤਹਿਤ 230 ਤੋਂ ਵੱਧ ਆਨਲਾਇਨ ਸੇਵਾਵਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਅੱਜ ਹਰਿਆਣਾ ਨਿਵੇਸ਼ਕਾਂ ਅਤੇ ਸਟਾਰਟਅੱਪਸ ਦੀ ਪਹਿਲੀ ਪਸੰਦ ਬਣ ਗਿਆ ਹੈ। ਹਰਿਆਣਾ ਭਾਰਤ ਵਿੱਚ ਸਟਾਰਟਅੱਪ ਦੀ ਗਿਣਤੀ ਵਿੱਚ ਸੱਤਵੇਂ ਵੱਡੇ ਸੂਬੇ ਵਜੋ ਉਭਰਿਆ ਹੈ।
ਮੌਜੂਦਾ ਵਿੱਚ ਹਰਿਆਣਾ ਵਿੱਚ 9100 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ ਹਨ। ਸੂਬੇ ਵਿੱਚ 19 ਯੂਨੀਕਾਰਨ ਕੰਪਨੀਆਂ ਹਨ। ਉਨ੍ਹਾਂ ਨੈ ਕਿਹਾ ਕਿ ਅਗਲੇ ਪੜਾਅ ਵਿੱਚ ਸਟਾਰਟਅੱਪ ਵਿੱਚ ਮਹਿਲਾਵਾਂ ਦੀ ਭਾਗੀਦਾਰੀ 50 ਫੀਸਦੀ ਤੋਂ ਵਧਾ ਕੇ 60 ਫੀਸਦੀ ਤੱਕ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸੂਬੇ ਵਿੱਚ ਹਰਿਆਣਾ ਰਾਜ ਸਟਾਰਟਅੱਪ ਨੀਤੀ ਤਹਿਤ 22 ਸਟਾਰਟਅੱਪਸ ਨੂੰ ਇੱਕ ਕਰੋੜ 14 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟਅੱਪਸ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਨਿਜੀ ਨਿਵੇਸ਼ਕਾਂ ਦੇ ਸਹਿਯੋਗ ਨਾਲ 2 ਹਜਾਰ ਕਰੋੜ ਰੁਪਏ ਦਾ ਫੰਡ ਆਫ ਫੰਡਸ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਏਆਈ ਅਧਾਰਿਤ ਸਟਾਰਟਅੱਪ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਡਰੋਨ ਤਕਨਾਲੋਜੀ ਲਈ 10 ਕਰੋੜ ਰੁਪਏ ਦਾ ਸਟਾਰਟਅੱਪ ਫੰਡ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਲਈ ਕਰਨਾਲ ਵਿੱਚ 500 ਨੌਜੁਆਨ ਕਿਸਾਨਾਂ ਨੁੰ ਸਿਖਲਾਈ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸੂਬੇ ਵਿੱਚ ਫੂਡ ਪ੍ਰੋਸੇਸਿੰਗ ਇੰਡਸਟਰੀ ਦੀ ਲਗਭਗ 28 ਹਜਾਰ ਯੂਨਿਟ ਲੱਗ ਚੁੱਕੀਆਂ ਹਨ ਇਸ ਨੂੰ ਹੋਰ ਅੱਗੇ ਵਧਾਉਣ ਲਈ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਏਕੀਕ੍ਰਿਤ ਮਿਨੀ ਫੂਡ ਪਾਰਕ ਯੋਜਨਾ 'ਤੇ ਵੀ ਧਿਆਨ ਕੇਂਦ੍ਰਿਤ ਕਰਦੇ ਹੋਏ ਇਸ 'ਤੇ 50 ਫੀਸਦੀ ਦੀ ਦਰ ਨਾਲ ਪੂੰਜੀ ਨਿਵੇਸ਼ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।
*ਰੁਜ਼ਗਾਰ ਉਪਲਬਧ ਕਰਵਾਉਣ ਵਿੱਚ ਲਘੂ ਉਦਯੋਗਾਂ ਦੀ ਵੱਡੀ ਭੂਮਿਕਾ - ਕੇਂਦਰੀ ਮੰਤਰੀ ਮਨੋਹਰ ਲਾਲ
ਇਸ ਮੌਕੇ 'ਤੇ ਕੇਂਦਰੀ ਊਰਜਾ, ਅਵਾਸਨ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਉਦਯੋਗਾਂ ਦਾ ਵੱਡਾ ਯੋਗਦਾਨ ਹੈ। ਲਘੂ ਉਦਯੋਗਾਂ ਨੂੰ ਸਰਕਾਰੀ ਸਹਾਇਤਾ ਨਾਲ ਗਤੀ ਪ੍ਰਦਾਨ ਕਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤਾ ਜਾ ਸਕੇਦ ਹਨ। ਕੇਂਦਰ ਅਤੇ ਸੂਬਾ ਸਰਕਾਰ ਉਦਯੋਗ ਹਿਤੇਸ਼ੀ ਨੀਤੀਆਂ ਨਾਲ ਭਾਰਤ ਵਿੱਚ ਨਵਾਂ ਉਦਯੋਗਿਕ ਕਲਚਰ ਨੂੰ ਪ੍ਰੋਤਸਾਹਨ ਦੇ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਾਲਾਂ ਬਾਅਦ ਜੀਐਸਟੀ ਦੇ ਇੰਨ੍ਹੇ ਘੱਟ ਸਲੈਬ ਬਣਾਏ ਗਏ ਹਨ ਜੋ ਕਿ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ। ਅੱਜ ਵੱਖ-ਵੱਖ ਉਦਯੋਗਾਂ ਵਿੱਚ ਮਹਿਲਾਵਾਂ ਅੱਗੇ ਆ ਰਹੀਆਂ ਹਨ। ਉਨ੍ਹਾਂ ਨੇ ਵੱਡੀ-ਵੱਡੀ ਕੰਪਨੀਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਨਾਉਣ ਦੀ ਗੱਲ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਛੋਟੇ-ਛੋਟੇ ਉਦਯੋਗਾਂ ਵਿੱਚ ਮਹਿਲਾਵਾਂ ਨੂੰ ਅੱਗੇ ਲਿਆਉਣਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅੱਗੇ ਵਧਾਉਣ ਲਈ ਵਿਦੇਸ਼ੀ ਮੁਦਰਾ ਦੇ ਭੰਡਾਰਣ ਵਿੱਚ ਗਤੀ ਪ੍ਰਦਾਨ ਕਰਨ ਲਈ ਐਮਐਸਐਮਈ ਰਾਹੀਂ ਵੱਧ ਤੋਂ ਵੱਧ ਨਿਰਯਾਤ ਕਰਨਾ ਹੋਵੇਗਾ। ਛੋਟੇ-ਛੋਟੇ ਉਦਯੋਗਾਂ ਨੂੰ ਅਜਿਹੇ ਸਥਾਨ 'ਤੇ ਪ੍ਰੋਤਸਾਹਨ ਦੇਣਾ ਚਾਹੀਦਾ ਹੈ ਜਿੱਥੇ ਦੂਰ ਦਰਾਜ ਦੇ ਇਲਾਕੇ ਹਨ ਜਿੱਥੇ ਛੋਟੀ-ਛੋਟੀ ਯੋਜਨਾਵਾਂ, ਛੋਛਟੇ-ਛੋਟੇ ਉਦਯੋਗ ਚਲਾ ਕੇ ਉੱਥੇ ਦੇ ਲੋਕਾਂ ਨੂੰ ਰੁਜਗਾਰ ਉਪਲਬਧ ਕਰਾ ਸਕੇਦ ਹਨ।
ਭਾਰਤ ਸਰਕਾਰ ਵੱਲੋਂ ਲਘੂ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ 22 ਤਰ੍ਹਾ ਦੀ ਯੋਜਨਾਵਾਂ ਚਲਾਈਆਂ ਗਈਆਂ ਹਨ ਜਿਸ ਨਾਲ ਲੋਕ ਇਸ ਦਾ ਫਾਇਦਾ ਚੁੱਕ ਸਕਦੇ ਹਨ। ਉਨ੍ਹਾਂ ਨੈ ਕਿਹਾ ਕਿ ਐਮਐਸਐਮਈ ਰਾਹੀਂ ਦੇਸ਼ ਦੇ 28 ਕਰੋੜ ਲੋਕਾਂ ਨੂੰ ਅੱਜ ਰੁਜ਼ਗਾਰ ਉਪਲਬਧ ਹੋ ਰਿਹਾ ਹੈ। ਉਨ੍ਹਾਂ ਨੈ ਕਿਹਾ ਕਿ ਅੱਜ ਭਾਰਤ ਦਾ ਸਥਾਨ ਸਕਲ ਘਰੇਲੂ ਉਤਪਾਦ ਵਿੱਚ ਚੌਥੇ ਸਥਾਨ 'ਤੇ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਰਮਨੀ ਨੂੰ ਪਿੱਛੇ ਛੱਡ ਤੀਜਾ ਸਥਾਨ ਹਾਸਲ ਕਰਨਾ ਹੈ।
ਇਸ ਮੌਕੇ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਕੋਸ਼ਿਕ, ਵਿਧਾਇਕ ਸ੍ਰੀ ਮਨਮੋਹਨ ਭਡਾਨਾ, ਸ੍ਰੀ ਪ੍ਰਮੋਦ ਵਿਜ, ਸਾਬਕਾ ਸਾਂਸਦ ਸ੍ਰੀ ਸੰਜੈ ਭਾਟਿਆ, ਲਘੂ ਉਦਯੋਗ ਭਾਰਤੀ ਦੇ ਅਧਿਕਾਰੀ ਅਤੇ ਵਿਵਿਧ ਉਦਯੋਗਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਸਮੇਤ ਵੱਡੀ ਗਿਣਤੀ ਵਿੱਚ ਉਦਮੀਗਣ ਮੌਜੁਦ ਰਹੇ।
