ਚੋਣ ਮੁੱਖ ਅਧਿਕਾਰੀ ਪੰਜਾਬ ਵੱਲੋਂ ਹੁਸ਼ਿਆਰਪੁਰ ਵਿੱਚ ਈ.ਵੀ.ਐਮ. ਵੇਅਰਹਾਊਸ ਦੀ ਤਿਮਾਹੀ ਜਾਂਚ
ਹੁਸ਼ਿਆਰਪੁਰ- ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਦੇ ਅਨੁਸਾਰ, ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਾਪਤ ਈਵੀਐਮ ਵੇਅਰਹਾਊਸ ਦੀ ਜੂਨ 2025 ਦੀ ਤਿਮਾਹੀ ਜਾਂਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਵੱਲੋਂ ਕੀਤੀ ਗਈ। ਇਹ ਜਾਂਚ ਐਡਿਸ਼ਨਲ ਡਿਪਟੀ ਕਮਿਸ਼ਨਰ (ਚੋਣ) ਅਮਰਬੀਰ ਕੌਰ ਭੁੱਲਰ ਦੀ ਮੌਜੂਦਗੀ ਵਿੱਚ ਹੋਈ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇਂਦੇ ਵੀ ਸ਼ਾਮਿਲ ਹੋਏ।

ਇਸ ਮੌਕੇ ਐਡਿਸ਼ਨਲ ਡਿਪਟੀ ਕਮਿਸ਼ਨਰ (ਪਿੰਡ ਵਿਕਾਸ) ਨਿਕਾਸ ਕੁਮਾਰ, ਅਸਿਸਟੈਂਟ ਕਮਿਸ਼ਨਰ ਓਏਸ਼ੀ ਮੰਡਲ ਵੀ ਮੌਜੂਦ ਸਨ।
ਜਾਂਚ ਦੌਰਾਨ ਵੇਅਰਹਾਊਸ ਖੋਲ੍ਹ ਕੇ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੀ ਹਾਲਤ, ਸੁਰੱਖਿਆ ਪ੍ਰਬੰਧ, ਸੀਲਿੰਗ ਸਿਸਟਮ ਅਤੇ ਸੀਸੀਟੀਵੀ ਨਿਗਰਾਨੀ ਵਿਉਂਸਥਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਨਾਲ ਹੀ ਸਾਰੇ ਸੰਬੰਧਤ ਰਿਕਾਰਡ, ਲਾਗਬੁੱਕਾਂ ਅਤੇ ਐਂਟਰੀ ਰਜਿਸਟਰਾਂ ਦੀ ਵੀ ਜਾਂਚ ਕੀਤੀ ਗਈ, ਤਾਂ ਜੋ ਪੂਰੀ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਬਣਾਈ ਰੱਖੀ ਜਾ ਸਕੇ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਕਿਹਾ ਕਿ ਈਵੀਐਮ ਵੇਅਰਹਾਊਸ ਦੀ ਤਿਮਾਹੀ ਜਾਂਚ ਇਕ ਨਿਯਮਤ ਅਤੇ ਲਾਜ਼ਮੀ ਪ੍ਰਕਿਰਿਆ ਹੈ ਜੋ ਹਰ ਜ਼ਿਲ੍ਹੇ ਵਿੱਚ ਨਿਰਧਾਰਿਤ ਸਮੇਂ ਅਨੁਸਾਰ ਕਰਵਾਈ ਜਾਂਦੀ ਹੈ। ਇਸ ਦਾ ਉਦੇਸ਼ ਚੋਣੀ ਪ੍ਰਕਿਰਿਆ ਵਿੱਚ ਨਿਰਪੱਖਤਾ, ਸੁਰੱਖਿਆ ਅਤੇ ਪਾਰਦਰਸ਼ਿਤਾ ਬਣਾਈ ਰੱਖਣਾ ਹੈ। ਉਨ੍ਹਾਂ ਨੇ ਸੰਤੋਸ਼ ਜਤਾਇਆ ਕਿ ਹੋਸ਼ਿਆਰਪੁਰ ਜ਼ਿਲ੍ਹੇ ਵਿੱਚ ਵੇਅਰਹਾਊਸ ਦੀ ਵਿਉਂਸਥਾ ਉੱਚਤਮ ਮਿਆਰਾਂ ਅਨੁਸਾਰ ਪਾਈ ਗਈ ਹੈ।
ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਇਹ ਪਹਿਲ ਲੋਕਤੰਤਰਕ ਵਿਧੀ 'ਚ ਆਮ ਜਨਤਾ ਦੇ ਭਰੋਸੇ ਨੂੰ ਮਜ਼ਬੂਤ ਕਰਦੀ ਹੈ ਅਤੇ ਮਸ਼ੀਨਾਂ ਦੀ ਨਿਰਪੱਖਤਾ ਸਬੰਧੀ ਫੈਲਾਈਆਂ ਜਾਂਦੀਆਂ ਗਲਤਫ਼ਹਮੀਆਂ ਨੂੰ ਦੂਰ ਕਰਦੀ ਹੈ।
ਇਸ ਮੌਕੇ ਭਾਜਪਾ ਵੱਲੋਂ ਭੂਸ਼ਣ ਕੁਮਾਰ ਸ਼ਰਮਾ, ਕਾਂਗਰਸ ਵੱਲੋਂ ਰਜਨੀਸ਼ ਟੰਡਨ, ਆਪ ਵੱਲੋਂ ਜਸਪਾਲ ਸਿੰਘ ਅਤੇ ਜੈ ਰਾਮ, ਬਸਪਾ ਵੱਲੋਂ ਮਦਨ ਸਿੰਘ ਬੈਂਸ, ਨੋਡਲ ਅਫਸਰ ਈਵੀਐਮਜ਼ ਬਲਵਿੰਦਰ ਸਿੰਘ, ਸਹਾਇਕ ਨੋਡਲ ਅਫਸਰ ਜਸਪਾਲ ਸਿੰਘ ਤੇ ਰੁਪਿੰਦਰਪਾਲ ਸਿੰਘ, ਪੀ.ਡਬਲਿਊ.ਡੀ. ਐਕਸੀਅਨ ਗੁਰਮੀਤ ਸਿੰਘ, ਐਸ.ਡੀ.ਓ. ਤਿਲਕ ਰਾਜ, ਤਹਿਸੀਲਦਾਰ ਚੋਣ ਹਰਮਿੰਦਰ ਸਿੰਘ, ਚੋਣ ਕਨੂੰਗੋ ਦੀਪਕ ਕੁਮਾਰ, ਲਖਵੀਰ ਸਿੰਘ, ਰਾਜਨ ਮੋਂਗਾ ਵੀ ਹਾਜ਼ਿਰ ਸਨ।