ਚਾਰਮੀ ਨੇ ਸੀ ਬੀ ਐਸ ਈ ਦੀ 12ਵੀਂ ਕਲਾਸ ਦੇ ਨਤੀਜੇ ਵਿੱਚ (ਹਿਊਮੈਨਿਟੀਜ਼ ਸਟਰੀਮ) ਤੋਂ 98.04 ਫੀਸਦੀ ਨੰਬਰ ਪ੍ਰਾਪਤ ਕੀਤੇ

ਕੁਰਾਲੀ, 14 ਮਈ- ਕੁਰਾਲੀ ਸ਼ਹਿਰ ਦੀ ਵਿਦਿਆਰਥਣ ਚਾਰਮੀ ਨੇ ਸੀ ਬੀ ਐਸ ਈ ਦੀ 12ਵੀਂ ਕਲਾਸ ਦੇ ਨਤੀਜੇ ਵਿੱਚ (ਹਿਊਮੈਨਿਟੀਜ਼ ਸਟਰੀਮ) ਤੋਂ 98.04 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਹਨ। ਚਾਰਮੀ ਚੰਡੀਗੜ੍ਹ ਦੇ ਸੇਂਟ ਜੋਸਫ ਸਕੂਲ ਦੀ ਵਿਦਿਆਰਥਣ ਹੈ।

ਕੁਰਾਲੀ, 14 ਮਈ- ਕੁਰਾਲੀ ਸ਼ਹਿਰ ਦੀ ਵਿਦਿਆਰਥਣ ਚਾਰਮੀ ਨੇ ਸੀ ਬੀ ਐਸ ਈ ਦੀ 12ਵੀਂ ਕਲਾਸ ਦੇ ਨਤੀਜੇ ਵਿੱਚ (ਹਿਊਮੈਨਿਟੀਜ਼ ਸਟਰੀਮ) ਤੋਂ 98.04 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਹਨ। ਚਾਰਮੀ ਚੰਡੀਗੜ੍ਹ ਦੇ ਸੇਂਟ ਜੋਸਫ ਸਕੂਲ ਦੀ ਵਿਦਿਆਰਥਣ ਹੈ।
ਇਸ ਸ਼ਾਨਦਾਰ ਉਪਲਬਧੀ ਦੇ ਮੌਕੇ ’ਤੇ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਵਿਸ਼ੇਸ਼ ਤੌਰ ’ਤੇ ਚਾਰਮੀ ਦੇ ਘਰ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜੀਤੀ ਪਡਿਆਲਾ ਨੇ ਕਿਹਾ ਕਿ ਚਾਰਮੀ ਵਰਗੀਆਂ ਬੇਟੀਆਂ ਸਾਡੇ ਸ਼ਹਿਰ ਕੁਰਾਲੀ ਦੀ ਅਸਲ ਦੌਲਤ ਹਨ।
ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆ, ਆਸ਼ੀਸ਼ ਸ਼ਰਮਾ, ਹਿਤੇਸ਼ ਹਿਸਟੀ, ਵਨੀਤ ਕਾਲੀਆ, ਸੰਦੀਪ ਰਾਣਾ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।