ਕੇਂਦਰ ਸਰਕਾਰ ਵੱਲੋਂ ਹਰਿਆਣਾ ਲਈ ਭੁਮੀ ਵਰਤੋ, ਭਵਨ ਅਤੇ ਨਿਰਮਾਣ ਨੂੰ ਲੈ ਕੇ ਕੀਤੀ ਕਮੇਟੀ ਗਠਨ - ਮੰਤਰੀ ਰਾਓ ਨਰਬੀਰ ਸਿੰਘ

ਚੰਡੀਗੜ੍ਹ, 6 ਜੂਨ - ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਨੇ ਕਿਹਾ ਕਿ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਦੇਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਲਈ ਭਾਰਤ ਸਰਕਾਰ ਕੈਬੀਨੇਟ ਸਕੱਤਰੇਤ ਵੱਲੋਂ ਭੂਮੀ ਵਰਤੋ, ਭਵਨ ਅਤੇ ਨਿਰਮਾਣ ਅਤੇ ਪ੍ਰਾਥਮਿਕਤਾ ਖੇਤਰ ਦੇ ਹੋਰ ਮਾਮਲਿਆਂ ਦੇ ਲਾਗੂ ਕਰਨ ਵਿਭਾਗ ਨੇ ਇੱਕ ਕਮੇਟੀ ਗਠਨ ਕੀਤੀ ਹੈ।

          ਇਸ ਸਬੰਧ ਵਿੱਚ ਉਦਯੋਗ ਅਤੇ ਵਪਾਰ ਵਿਭਾਗ ਵੱਲੋਂ ਜਰੂਰੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਉਦਯੋਗ ਅਤੇ ਵਪਾਰ ਵਿਭਾਗ ਦੇ ਡਾਇਰੈਕਟਰ ਜਨਰਲ ਕਮੇਟੀ ਦੇ ਚੇਅਰਮੈਨ ਹੋਣਗੇ, ਜਦੋਂ ਕਿ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਮੁੱਖ ਨਗਰ ਯੋਜਨਾਕਾਰ, ਸ਼ਹਿਰੀ ਸਥਾਨਕ ਵਿਭਾਗ ਦੇ ਮੁੱਖ ਨਗਰ ਯੋਜਨਾਕਾਰ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਭਾਗ ਦੇ ਮੁੱਖ ਨਗਰ ਯੋਜਨਾਕਾਰ ਇੱਕ ਕਮੇਟੀ ਦੇ ਮੈਂਬਰ ਹੋਣਗੇ।
          ਕਮੇਟੀ ਜਰੂਰਤ ਅਨੁਸਾਰ ਕਿਸੇ ਹੋਰ ਮੈਂਬਰ ਨੂੰ ਵਿਸ਼ੇਸ਼ ਇਨਵਾਇਟੀ ਮੈਂਬਰ ਵਜੋ ਚਰਚਾ ਤੇ ਹੋਰ ਵਿਸ਼ੇਸ਼ ਪ੍ਰਸਤਾਵਾਂ 'ਤੇ ਮੰਤਰਣਾ ਲਈ ਬੁਲਾ ਸਕਦੀ ਹੈ।