ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੇ ਮੈਂਬਰਾਂ ਨੇ ਗਊਸ਼ਾਲਾ ਜਾ ਕੇ ਕੀਤੀ ਗਊ ਸੇਵਾ

ਐਸ ਏ ਐਸ ਨਗਰ, 25 ਅਪ੍ਰੈਲ: ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਵੱਲੋਂ ਦੋਹਾਂ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ, ਉਦਯੋਗਿਕ ਖੇਤਰ ਫੇਜ਼ 1 ਮੁਹਾਲੀ ਵਿਖੇ ਸਥਿਤ ਮਿਉਂਸੀਪਲ ਕਾਰਪੋਰੇਸ਼ਨ ਗਊਸ਼ਾਲਾ ਵਿਖੇ ਗਊ ਸੇਵਾ ਦਾ ਇੱਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੌਰਾਨ ਮੈਂਬਰਾਂ ਵੱਲੋਂ ਗਊਆਂ ਨੂੰ ਤੂੜੀ, ਫੀਡ, ਹਰਾ ਚਾਰਾ ਅਤੇ ਗੁੜ-ਸੱਕਰ ਖੁਆਇਆ ਗਿਆ।

ਇਸ ਮੌਕੇ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਸ੍ਰੀ ਅਸ਼ੋਕ ਪਵਾਰ ਨੇ ਕਿਹਾ ਕਿ ਗਊ ਮਾਤਾ ਨੂੰ 33 ਕਰੋੜ ਦੇਵੀ-ਦੇਵਤਿਆਂ ਦਾ ਸਵਰੂਪ ਮੰਨਿਆ ਜਾਂਦਾ ਹੈ। ਇਸ ਲਈ ਗਊ ਸੇਵਾ ਕਰਨ ਨਾਲ ਸਾਰੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਮਿਲਦਾ ਹੈ।
ਇਸ ਮੌਕੇ ਮਹਾਰਾਣਾ ਪ੍ਰਤਾਪ ਬ੍ਰਾਂਚ ਮੁਹਾਲੀ ਦੇ ਸਕੱਤਰ ਸ੍ਰੀ ਚਿਮਨ ਲਾਲ ਵੱਲੋਂ ਆਏ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਜੀਤ ਸਿੰਘ, ਚਿਮਨ ਲਾਲ, ਮਧੂਕਰ ਕੋੜਾ, ਸੁਭਾਸ਼ ਗੁਪਤਾ, ਰਾਜ ਬਾਲਾ ਗੌਤਮ, ਦਿਨੇਸ਼ ਭਾਰਦਵਾਜ ਆਦਿ ਸ਼ਾਮਲ ਸਨ।