ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਤੇ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਜਾਵੇਗਾ
ਗੜ੍ਹਸ਼ੰਕਰ - ਤੱਪ ਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਉਤਸਵ ਹਰ ਸਾਲ ਦੀ ਤਰ੍ਹਾਂ ਸ਼ਰਧਾ ਪੂਰਵਕ ਨਾਲ ਮਨਾਉਣ ਲਈ ਅੱਜ ਦਾਦ ਪਿੰਡ ਤੋਂ ਬੂਟਾ ਸਿੰਘ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਯੂਥ ਆਗੂ ਦੀ ਅਗਵਾਈ ਵਿੱਚ ਇੱਕ ਜੱਥਾ ਦਾਜ ਪਿੰਡ ਤੋਂ ਚੱਲਿਆ।

ਫੈਡਰੇਸ਼ਨ ਦੇ ਯੂਥ ਆਗੂ ਬੂਟਾ ਸਿੰਘ ਦਾਦ ਨੇ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ 13 ਅਪ੍ਰੈਲ ਨੂੰ ਵਿਸਾਖੀ ਦੇ ਭੋਗ ਪਾਏ ਜਾਣਗੇ ਅਤੇ 14 ਤਰੀਕ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਉਤਸਵ ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਸਮਾਗਮ ਦੌਰਾਨ ਗੁਰੂ ਘਰ ਦੇ ਪ੍ਰਧਾਨ ਕੇਵਲ ਸਿੰਘ ਨੇ ਬੂਟਾ ਸਿੰਘ ਦਾਦ ਅਤੇ ਰਾਮ ਕਿਸ਼ਨ ਲੁਧਿਆਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ।
ਇਸ ਸਮੇਂ ਹੋਰਨਾਂ ਤੋਂ ਇਲਾਵ ਇੰਦਰਜੀਤ ਸਿੰਘ, ਗੁਰਮੀਤ ਕੌਰ ਲੁਧਿਆਣਾ, ਸੁਖਵਿੰਦਰ ਕੌਰ ਜਮਨਾ ਨਗਰ, ਬੀਬੀ ਨਿਹਾਲ ਕੌਰ ਦਾਦ, ਬਲਵਿੰਦਰ ਕੌਰ, ਰਣਜੀਤ ਕੌਰ, ਅਮਨ, ਬੱਬੂ ਦਾਦ, ਕਰਮਜੀਤ ਸਿੰਘ ਅਤੇ ਬੀਬੀ ਹਰਬੰਸ ਕੌਰ ਨੂਰਵਾਲਾ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰਾਂ ਦੇ ਦਰਸ਼ਨ ਕੀਤੇ।