ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸ਼ੁਰੂਆਤ ਵਿਸ਼ਾਲ ਖੂਨਦਾਨ ਕੈਂਪ ਨਾਲ ਹੋਵੇਗੀ 11 ਸਤੰਬਰ ਨੂੰ :- ਜਰਨਲ ਸਕੱਤਰ।
ਫ਼ਰੀਦਕੋਟ:- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸ਼ੁਰੂਆਤ, ਬਾਬਾ ਫ਼ਰੀਦ ਜੀ ਹਾਲ ਵਿਚ 11 ਸਤੰਬਰ ਦਿਨ ਵੀਰਵਾਰ ਨੂੰ ਇਕ ਵਿਸ਼ਾਲ ਖੂਨਦਾਨ ਕੈਂਪ ਨਾਲ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਜੀ ਵਲੋ ਖੂਨਦਾਨ ਕੈਂਪ ਨਾਲ ਕੀਤੀ ਜਾਵੇਗੀ। ਇਸ ਕੈੰਪ ਦਾ ਪੋਸਟਰ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਵੱਲੋ ਕੀਤਾ ਗਿਆਂ।

ਓਨਾਂ ਨੇ ਸੁਸਾਇਟੀ ਦੇ ਨੌਜਵਾਨਾਂ ਨੂੰ ਅਜਿਹੇ ਚੰਗੇ ਕਾਰਜਾਂ ਨੂੰ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕਰਦਿਆਂ ਕਿਹਾ ਕਿ ਇਸ ਤੋ ਬਾਅਦ ਸੁਸਾਇਟੀ ਵੱਲੋ 18 ਤੋ 25 ਤੱਕ ਲਗਾਤਾਰ ਕਿਲਾ ਮੁਬਾਰਕ ਮੇਨ ਦੇ ਸਾਹਮਣੇ ਖੂਨਦਾਨ ਕੈਂਪ ਚੱਲੇਗਾ ।
ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲ, ਜਰਨਲ ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਗੋਲੇਵਾਲਾ, ਸਟੋਕ ਮਨੇਜਰ ਸਵਰਾਜ ਸਿੰਘ ਬਰਾੜ, ਖਜਾਨਚੀ ਸਤਨਾਮ ਸਿੰਘ ਮਗੇੜਾ, ਸਤਨਾਮ ਸਿੰਘ ਫ਼ਰੀਦਕੋਟ, ਅਮਨ ਨੌ ਕਿਲਾਂ, ਜੱਸੀ ਥਾੜਾ, ਦਲਜੀਤ ਡੱਲੇਵਾਲਾ, ਕਾਲਾ ਡੋਡ, ਹਰਗੁਣ, ਅਪਾਰਸ, ਸਾਹਿਲ ਢਿਲਵਾਂ, ਗੁਰਨੂਰ, ਸੁਖਮਨ, ਜੈ ਦੀਪ ਸਿੰਘ, ਸਾਗਰ, ਗੁਰਪਿੰਦਰ,ਕਰਨ, ਲਵਪ੍ਰੀਤ, ਮਨਜਿੰਦਰ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।