ਮਾਡਰਨ ਗਰੁੱਪ ਆਫ ਕਾਲਜਿਜ਼ ਵੱਲੋਂ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ
ਮੁਕੇਰੀਆਂ- ਮਾਡਰਨ ਗਰੁੱਪ ਆਫ ਕਾਲਜਿਜ਼ ਵੱਲੋਂ ਤੀਜ ਦਾ ਤਿਉਹਾਰ ਮਹਿਲਾ ਸੈੱਲ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਅਗਵਾਈ ਮਹਿਲਾ ਸੈੱਲ ਇੰਚਾਰਜ ਮਿਸਜ਼ ਦੀਪਿੰਦਰ ਕੌਰ ਨੇ ਕੀਤੀ ਅਤੇ ਕੈਂਪਸ ਡਾਇਰੈਕਟਰ ਡਾ. ਵਿਜੈਤਾ ਸ਼ਰਮਾ ਨੇ ਇਸ ਇਵੈਂਟ ਦੀ ਸੂਝਵਾਨ ਤਰੀਕੇ ਨਾਲ ਸੰਯੋਜਨਾ ਕੀਤੀ। ਤੀਜ ਦੇ ਇਸ ਤਿਉਹਾਰ ਦੌਰਾਨ ਕਾਲਜ ਦੀਆਂ ਸਾਰੀਆਂ ਮਹਿਲਾ ਮੈਬਰਾਂ ਨੇ ਰਵਾਇਤੀ ਲਿਬਾਸ ਪਾ ਕੇ ਤਿਉਹਾਰ ਦੀ ਸ਼ਾਨ ਵਧਾਈ।

ਸਮਾਰੋਹ ਵਿੱਚ ਮਿਸਜ਼ ਸਰਿਸ਼ਟਾ ਦੇਵੀ ਅਤੇ ਮਿਸਜ਼ ਨਿਕੀਤਾ ਠਾਕੁਰ ਸਮੇਤ ਸਾਰੀ ਮਹਿਲਾ ਫੈਕਲਟੀ ਦੀ ਭਾਗੀਦਾਰੀ ਨੇ ਇਸ ਤਿਉਹਾਰ ਨੂੰ ਹੋਰ ਵੀ ਖੂਬਸੂਰਤ ਅਤੇ ਯਾਦਗਾਰ ਬਣਾ ਦਿੱਤਾ। ਇਸ ਮੌਕੇ 'ਤੇ ਲੋਕ ਗੀਤਾਂ, ਗਿੱਧਾ ਅਤੇ ਭੰਗੜੇ ਦਾ ਆਯੋਜਨ ਕੀਤਾ ਗਿਆ। ਮਹਿਲਾਵਾਂ ਨੇ ਆਪਣੇ ਰਚਨਾਤਮਕ ਹੁਨਰ ਦਿਖਾਉਂਦੇ ਹੋਏ ਮੇਹੰਦੀ ਲਗਾਈ, ਰੰਗੋਲੀ ਬਣਾਈ ਅਤੇ ਰਵਾਇਤੀ ਭੋਜਨ ਦੀ ਵੀ ਪ੍ਰਸਤੁਤੀ ਦਿੱਤੀ।
ਡਾ. ਵਿਜੈਤਾ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ "ਇਸ ਤਰ੍ਹਾਂ ਦੇ ਤਿਉਹਾਰ ਸਾਂਝ, ਸਭਿਆਚਾਰ ਅਤੇ ਖੁਸ਼ਹਾਲੀ ਦਾ ਪ੍ਰਤੀਕ ਹਨ। ਇਹ ਮਹਿਲਾਵਾਂ ਨੂੰ ਆਪਣੀ ਪਛਾਣ ਬਣਾਉਣ ਅਤੇ ਰਚਨਾਤਮਕਤਾ ਨੂੰ ਉਭਾਰਨ ਦਾ ਮੌਕਾ ਦਿੰਦੇ ਹਨ।" ਸਮਾਰੋਹ ਦੇ ਅੰਤ 'ਤੇ ਮਿਸਜ਼ ਦੀਪਿੰਦਰ ਕੌਰ ਨੇ ਸਾਰੇ ਸਹਿਯੋਗੀ ਅਧਿਆਪਕਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਵੀ ਅਜਿਹੇ ਸਮਾਰੋਹ ਕਰਵਾਉਣ ਦਾ ਭਰੋਸਾ ਦਿੱਤਾ।
ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ, ਹੈਡ ਆਫ ਡਿਪਾਰਟਮੇਂਟ ਮਕੈਨਿਕਲ ਇੰਜੀਨੀਅਰਿੰਗ ਡਾ. ਰਣਜੀਤ ਸਿੰਘ, ਐਸੋਸੀਏਟ ਡੀਨ ਸੁਖਜਿੰਦਰ ਸਿੰਘ, ਡਾਇਰੈਕਟਰ ਏਡਮਿਸ਼ਨ ਪਰਵਿੰਦਰ ਸਿੰਘ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ਨੂੰ ਦੱਸਿਆ ਤੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਅੱਗੇ ਵੀ ਇਹੋ ਜਿਹੇ ਤਿਉਹਾਰ ਮਨਾਉਣ ਲਈ ਸਾਰਿਆਂ ਨੂੰ ਉਤਸਾਹਿਤ ਕੀਤਾ.