ਸਾਰੇ ਨਾਗਰਿਕ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਜਰੂਰ ਅੱਪਡੇਟ ਕਰਵਾਉਣ – ਏ.ਡੀ.ਸੀ.
ਹੁਸ਼ਿਆਰਪੁਰ- ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆਧਾਰ ਕਾਰਡ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸਦਾ ਉਪਯੋਗ ਪਛਾਣ, ਪਤੇ ਅਤੇ ਉਮਰ ਦੇ ਸਬੂਤ ਵਜੋਂ ਕੀਤਾ ਜਾਂਦਾ ਹੈ। ਇਹ ਦਸਤਾਵੇਜ਼ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵੱਖ-ਵੱਖ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈਣ ਵਿੱਚ ਸਹਾਇਕ ਹੈ ਅਤੇ ਦੇਸ਼ ਦੇ ਡਿਜ਼ੀਟਲ ਬਦਲਾਅ ਦੀ ਰੀੜ ਦੀ ਹੱਡੀ ਹੈ।

ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ (ਸਧਾਰਨ) ਅਮਰਬੀਰ ਕੌਰ ਭੁੱਲਰ ਨੇ ਦੱਸਿਆ ਕਿ ਯੂਆਈਡੀਏਆਈ ਨਵੀਂ ਦਿੱਲੀ ਵੱਲੋਂ ਮਿਲੀ ਰਿਪੋਰਟ ਮੁਤਾਬਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 5 ਸਾਲ ਤੋਂ ਘੱਟ ਉਮਰ ਦੇ 55,120 ਬੱਚਿਆਂ ਦੇ ਆਧਾਰ ਕਾਰਡ ਅਜੇ ਤੱਕ ਨਹੀਂ ਬਣੇ ਹਨ। ਇਸਦੇ ਨਾਲ-ਨਾਲ 5 ਤੋਂ 18 ਸਾਲ ਦੀ ਉਮਰ ਦੇ 8,370 ਬੱਚਿਆਂ ਦੇ ਵੀ ਆਧਾਰ ਕਾਰਡ ਨਹੀਂ ਬਣੇ ਹਨ, ਜਦਕਿ 1,37,623 ਨਾਗਰਿਕਾਂ ਦੇ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਬਾਕੀ ਹਨ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਈ ਨਾਗਰਿਕਾਂ ਦੇ ਆਧਾਰ ਕਾਰਡਾਂ ਨਾਲ ਨਾ ਤਾਂ ਮੋਬਾਈਲ ਨੰਬਰ ਲਿੰਕ ਹਨ ਅਤੇ ਨਾ ਹੀ ਬਾਇਓਮੈਟ੍ਰਿਕ ਅੱਪਡੇਟ ਹੋਏ ਹਨ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰੀ ਜਾਂ ਨਿੱਜੀ ਸੇਵਾਵਾਂ ਦਾ ਲਾਭ ਲੈਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਬਣਵਾਏ ਜਾਂ ਅੱਪਡੇਟ ਕਰਵਾਏ, ਤਾਂ ਜੋ ਭਵਿੱਖ ਵਿੱਚ ਦਫਤਰੀ ਕੰਮ ਜਾਂ ਕਿਸੇ ਹੋਰ ਲੋੜ ਲਈ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਵੇ।
ਜਿਲ੍ਹਾ ਆਈ.ਟੀ. ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਆਧਾਰ ਨਾਲ ਸੰਬੰਧਤ ਸੇਵਾਵਾਂ ਉਪਲੱਬਧ ਹਨ। ਨਾਗਰਿਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਿੰਨੀ ਸਕੱਤਰੇਤ ਵਿਖੇ ਸਥਿਤ ਸੇਵਾ ਕੇਂਦਰ ਵਿੱਚ ਆਧਾਰ ਕਾਊਂਟਰ ਕੰਮ ਕਰ ਰਹੇ ਹਨ। ਇਸਦੇ ਇਲਾਵਾ ਐਸ.ਡੀ.ਐਮ. ਦਫ਼ਤਰ ਮੁਕੇਰੀਆਂ, ਗੜ੍ਹਸ਼ੰਕਰ, ਤਹਿਸੀਲ ਟਾਂਡਾ, ਦਸੂਹਾ ਅਤੇ ਹੋਰ ਸੇਵਾ ਕੇਂਦਰਾਂ ‘ਚ ਐਤਵਾਰ ਨੂੰ ਵੀ ਆਧਾਰ ਕਾਰਡ ਸੇਵਾ ਉਪਲੱਬਧ ਹੈ।