12 ਜੂਨ ਨੂੰ ਲੁਧਿਆਣਾ ਵਿਖੇ ਹੋਵੇਗਾ ਵਿਸ਼ਾਲ ਝੰਡਾ ਮਾਰਚ

ਹੁਸ਼ਿਆਰਪੁਰ- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਦਸੂਹਾ ਦੀ ਮੀਟਿੰਗ ਜਸਵੀਰ ਬੋਦਲ ਅਤੇ ਰੋਹਿਤ ਕੁਮਾਰ ਦੀ ਅਗਵਾਈ ਵਿੱਚ ਹੋਈ। ਉਹਨਾਂ ਦੱਸਿਆ ਕਿ 12 ਜੂਨ ਨੂੰ ਹੋਣ ਵਾਲੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਸੂਬਾ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਝੰਡਾ ਮਾਰਚ ਵਿੱਚ ਬਲਾਕ ਦਸੂਹਾ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸਬੰਧਿਤ ਹਲਕੇ ਦੇ ਵੋਟਰਾਂ ਨੂੰ ਸਰਕਾਰ ਦੀ ਦੋਗਲੀ ਨੀਤੀ ਵਾਰੇ ਜਾਣੂ ਕਰਵਾਇਆ ਜਾਵੇਗਾ I

           ਇਸ ਮੌਕੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਪ੍ਰਿੰਸੀਪਲ ਅਮਨਦੀਪ ਸ਼ਰਮਾ ਜਿਲ੍ਹਾ ਪ੍ਰਧਾਨ ਜੀ ਟੀ ਯੂ ਨੇ ਕਿਹਾ ਕਿ ਇਹ ਵਿਸ਼ਾਲ ਝੰਡਾ ਮਾਰਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਹੋਵੇਗਾ। ਸਰਕਾਰ ਨੇ ਐਨ.ਪੀ.ਐਸ ਪੀੜਤ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲੀ ਦਾ ਜੋ ਵਾਅਦਾ ਕੀਤਾ ਸੀ,ਉਸਦਾ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਵੀ ਅਜੇ ਤੱਕ ਐਸ.ਓ.ਪੀ ਜਾਰੀ ਨਹੀਂ ਕੀਤੀ ਗਈ ਹੈ। 
ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਰਾਜ ਦੇ 2 ਲੱਖ ਐਨ.ਪੀ.ਐਸ ਪੀੜਤ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਇਕ ਪਾਸੇ ਕਹਿ ਰਹੇ ਹਨ ਕਿ ਜੀ.ਐਸ.ਟੀ ਤੋਂ ਸਰਕਾਰ ਨੂੰ 62 ਹਜਾਰ 733 ਕਰੋੜ ਦੀ ਆਮਦਨ ਹੋਈ ਹੈ, ਪਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਖਜਾਨਾ ਖਾਲੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਦੋਗਲੀ ਨੀਤੀ ਦਾ ਲੁਧਿਆਣਾ ਉਪ ਚੋਣਾਂ ਵਿੱਚ ਭਾਂਡਾ ਫੋੜ ਕੀਤਾ ਜਾਵੇਗਾ। 
           ਇਸ ਮੌਕੇ ਵਰਿੰਦਰ ਵਿੱਕੀ ਸੂਬਾ ਸਕੱਤਰ, ਤਿਲਕ ਰਾਜ ਜਿਲ੍ਹਾ ਸਕਤੱਰ, ਸ. ਅਮਰ ਸਿੰਘ ਟਾਂਡਾ, ਰਜਤ ਮਹਾਜਨ, ਉਮੇਸ਼ ਕੁਮਾਰ, ਗੁਰਕਿਰਪਾਲ ਬੋਦਲ, ਲੈਕ. ਦਵਿੰਦਰ ਸਿੰਘ, ਰਾਜੇਸ਼ ਅਰੋੜਾ, ਜਤਿੰਦਰ ਮੰਡ, ਸੁਖਵਿੰਦਰ ਬੋਦਲ, ਸੰਦੀਪ ਕਲਸੀ, ਭੁਪਿੰਦਰ ਸਿੰਘ, ਅਮਿਤ ਕੁਮਾਰ, ਸੁਰਿੰਦਰ ਭੱਟੀ, ਜਸਵੀਰ ਲਾਇਬਰੇਰੀਅਨ, ਮੈਡਮ ਗੀਤਾ, ਮੈਡਮ ਭੁਪਿੰਦਰਜੀਤ ਕੌਰ, ਆਦਿ ਵਿਸ਼ੇਸ਼ ਤੌਰ ਹਾਜ਼ਰ ਸਨ।