ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਲਈ 11 ਨਵੰਬਰ ਤੋਂ 22 ਨਵੰਬਰ ਤੱਕ ਲਗਾਇਆ ਜਾਵੇਗਾ ਕੈਂਪ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਨਵੰਬਰ: ਲੈਫ. ਕਰਨਲ ਸਰਬਜੀਤ ਸਿੰਘ ਸੈਣੀ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਐਸ.ਏ.ਐਸ.ਨਗਰ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਸੈਨਿਕ ਭਲਾਈ ਦਫਤਰ, ਸੈਨਿਕ ਸਦਨ,ਫੇਸ-10,ਸੈਕਟਰ 64, ਨੇੜੇ ਸਿਲਵੀ ਪਾਰਕ,ਐਸ.ਏ.ਐਸ.ਨਗਰ ਵਿਖੇ ਸਪਰਸ਼ ਪੋਰਟਲ ਵਿੱਚ ਜੀਵਨ ਪ੍ਰਮਾਣ ਪੱਤਰ ਅੱਪਲੋਡ ਕਰਨ ਹਿੱਤ ਮਿਤੀ 11 ਨਵੰਬਰ,2024 ਤੋਂ 22 ਨਵੰਬਰ,2024 ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਸਮੂਹ ਸਾਬਕਾ ਸੈਨਿਕਾਂ/ਵਿਧਵਾਵਾਂ ਜਿਨ੍ਹਾਂ ਨੂੰ ਆਰਮੀ ਪੈਨਸ਼ਨ ਮਿਲ ਰਹੀ ਹੈ, ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦਾ ਲਾਈਫ ਸਰਟੀਫਿਕੇਟ ਨਵੰਬਰ,2024 ਮਹੀਨੇ ਵਿੱਚ ਡਿਊ ਹੈ। ਉਹ ਆਪਣੇ ਲੋੜੀਂਦੇ ਜਰੂਰੀ ਦਸਤਾਵੇਜ਼ ਜਿਵੇਂ ਕਿ ਡਿਸਚਾਰਜ ਬੁੱਕ,ਸਪਰਸ਼ ਪੀ.ਪੀ.ਓ,ਅਧਾਰ ਕਾਰਡ,ਪੈਨ ਕਾਰਡ,ਬੈਂਕ ਖਾਤੇ ਦੀ ਪਾਸ ਬੁੱਕ,ਮੁਬਾਇਲ ਨੰਬਰ (ਜਿਹੜਾ ਅਧਾਰ ਕਾਰਡ ਨਾਲ ਲਿੰਕ ਹੋਵੇ) ਨਾਲ ਲੈ ਕੇ ਮਿਤੀ 11 ਨਵੰਬਰ,2024 ਤੋਂ 22 ਨਵੰਬਰ,2024 ਤੱਕ ਲੱਗਣ ਵਾਲੇ ਕੈਂਪ ਸਰਵਿਸ ਵਿੱਚ ਸ਼ਾਮਲ ਹੋ ਕੇ ਸਪਰਸ਼ ਵਿੱਚ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਵਾ ਸਕਦੇ ਹਨ।