ਖਾਲਸਾ ਕਾਲਜ ਮਾਹਿਲਪੁਰ ਦੇ ਡਾ ਦੀਪਕ ਨੇ ਲੈਫਟੀਨੈਂਟ ਐਸੋਸੀਏਟ ਐਨਸੀਸੀ ਅਫ਼ਸਰ ਦਾ ਅਹੁਦਾ ਹਾਸਲ ਕੀਤਾ
ਮਾਹਿਲਪੁਰ, 24 ਅਕਤੂਬਰ - ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਹਿੰਦੀ ਵਿਭਾਗ ਦੇ ਮੁਖੀ ਡਾ ਦੀਪਕ ਨੇ ਅਫ਼ਸਰ ਅਕਾਦਮੀ ਕਾਂਪਟੀ (ਮਹਾਰਾਸ਼ਟਰ) ਵਿਖੇ ਕਰੀਬ ਤਿੰਨ ਮਹੀਨਿਆਂ ਦਾ ਪ੍ਰੀ-ਕਮਿਸ਼ਨ ਕੋਰਸ ਪੂਰਾ ਕਰਕੇ ਲੈਫਟੀਨੈਂਟ ਐਸੋਸੀਏਟ ਐਨ.ਸੀ.ਸੀ ਅਫਸਰ ਦਾ ਅਹੁਦਾ ਹਾਸਿਲ ਕੀਤਾ। ਇਸ ਸਬੰਧੀ ਅੱਜ ਕਾਲਜ ਵਿਚ ਪ੍ਰਿੰਸੀਪਲ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਡਾ ਦੀਪਕ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਵਿਚ ਐਨ.ਸੀ.ਸੀ. ਦੀਆਂ ਗਤੀਵਿਧੀਆਂ ਦੀ ਭੂਮਿਕਾ ਅਹਿਮ ਹੁੰਦੀ ਹੈ ਅਤੇ ਕਾਲਜ ਦੀ ਐਨਸੀਸੀ ਯੂਨਿਟ 8 ਪੰਜਾਬ ਬਟਾਲੀਅਨ ਫਗਵਾੜਾ ਨਾਲ ਜੁੜ ਕੇ ਸ਼ਾਨਦਾਰ ਕਾਰਜ ਕਰ ਰਹੀ ਹੈ। ਇਸ ਮੌਕੇ ਪ੍ਰੋ ਦੀਪਕ ਨੇ ਦੱਸਿਆ ਕਿ ਲਗਭਗ 3 ਮਹੀਨੇ ਤੱਕ ਆਫੀਸਰਜ਼ ਟਰੇਨਿੰਗ ਅਕੈਡਮੀ, ਕਾਂਪਟੀ (ਮਹਾਰਾਸ਼ਟਰ) ਵਿਖੇ ਚੱਲ ਰਹੇ ਇਸ ਕੋਰਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਚੁਣੇ ਗਏ 500 ਦੇ ਕਰੀਬ ਅਧਿਆਪਕ ਵੀ ਉਨ੍ਹਾਂ ਦੇ ਨਾਲ ਸ਼ਾਮਿਲ ਸਨ ਅਤੇ ਇੱਥੇ ਸਿਖਲਾਈ ਦੌਰਾਨ ਪਾਸਿੰਗ ਆਊਟ ਪਰੇਡ ਤੋਂ ਬਾਅਦ ਪਿਪਿੰਗ ਸਮਾਰੋਹ ਦੌਰਾਨ ਲੈਫਟੀਨੈਂਟ ਦਾ ਰੈਂਕ ਪ੍ਰਾਪਤ ਹੋਇਆ ਹੈ।
ਡਾ: ਦੀਪਕ ਨੇ ਇਸ ਪ੍ਰਾਪਤੀ ਦਾ ਮਾਣ ਆਪਣੇ ਅਧਿਆਪਕਾਂ ਪ੍ਰੋਫੈਸਰ ਹਰ ਮੋਹਨ ਲਾਲ ਸੂਦ ਅਤੇ ਪ੍ਰੋਫੈਸਰ ਸੁਧਾ ਜਤਿੰਦਰ ਨੂੰ ਦਿੱਤਾ ਅਤੇ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਸਟਾਫ ਵਿੱਚ ਡਾ ਬਿਮਲਾ ਜਸਵਾਲ, ਡਾ ਰਾਕੇਸ਼ ਕੁਮਾਰ,ਪ੍ਰੋਫੈਸਰ ਗੁਰਪ੍ਰੀਤ ਕੌਰ, ਡਾ ਕੋਮਲ ਬੱਧਨ ਆਦਿ ਹਾਜ਼ਰ ਸਨ।