
ਸਾਹਲੋਂ ਸੇਵਾ ਸੁਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਨੂੰ 24 ਕੰਪਿਊਟਰ ਭੇਂਟ
ਨਵਾਂਸ਼ਹਿਰ - "ਸਾਹਲੋਂ ਸੇਵਾ ਸੁਸਾਇਟੀ" ਵਲੋਂ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ (ਸ.ਭ.ਸ.ਨਗਰ)ਨੂੰ ਡੈੱਲ ਦੇ 24 ਨਵੇਂ ਕੰਪਿਊਟਰ ਤੇ ਦੋ ਪ੍ਰਿੰਟਰ ਭੇਂਟ ਕੀਤੇ ਗਏ ਜਿਨ੍ਹਾਂ ਦੀ ਕੀਮਤ ਲਗਭਗ 12 ਲੱਖ ਬਣਦੀ ਹੈ।
ਨਵਾਂਸ਼ਹਿਰ - "ਸਾਹਲੋਂ ਸੇਵਾ ਸੁਸਾਇਟੀ" ਵਲੋਂ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ (ਸ.ਭ.ਸ.ਨਗਰ)ਨੂੰ ਡੈੱਲ ਦੇ 24 ਨਵੇਂ ਕੰਪਿਊਟਰ ਤੇ ਦੋ ਪ੍ਰਿੰਟਰ ਭੇਂਟ ਕੀਤੇ ਗਏ ਜਿਨ੍ਹਾਂ ਦੀ ਕੀਮਤ ਲਗਭਗ 12 ਲੱਖ ਬਣਦੀ ਹੈ।
ਐੱਨ ਆਰ ਆਈ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਸਾਹਲੋਂ ਵਿਚ ਗਠਿਤ ਕੀਤੀ ਗਈ ਇਸ ਸੁਸਾਇਟੀ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਬੱਬਾ ਅਤੇ ਜਨਰਲ ਸਕੱਤਰ ਸ੍ਰੀ ਹਰਮੇਸ਼ ਭਾਰਤੀ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਲਈ ਕੰਪਿਊਟਰ ਦੀ ਸਿੱਖਿਆ ਲੈਣ ਲਈ ਕੋਈ ਵੀ ਕੰਪਿਊਟਰ ਚਾਲੂ ਹਾਲਤ ਵਿੱਚ ਨਾ ਹੋਣ ਕਰਕੇ ਇਹ ਕੰਪਿਊਟਰ ਲੈ ਕੇ ਦੇਣ ਦਾ ਫੈਸਲਾ ਲਿਆ ਸੀ। ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਕੂਲ ਦੀ ਹਰ ਮੰਗ ਪੂਰੀ ਕਰਨ ਦਾ ਸੁਸਾਇਟੀ ਵਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਹੜਾ ਕਿ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸੰਪੂਰਨ ਕੀਤਾ ਜਾਵੇਗਾ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਲਕਾ ਰਾਣੀ ਵਲੋਂ ਸੁਸਾਇਟੀ ਮੈਂਬਰਾਂ ਅਤੇ ਐੱਨ. ਆਰ. ਆਈ. ਸਾਥੀਆਂ ਦਾ ਧੰਨਵਾਦ ਕਰਦਿਆਂ ਅਗਾਂਹ ਤੋਂ ਵੀ ਸਹਿਯੋਗ ਲਈ ਬੇਨਤੀ ਵੀ ਕੀਤੀ ਗਈ ਅਤੇ ਇਨ੍ਹਾਂ ਕੰਪਿਊਟਰਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਦਾ ਵੀ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ 'ਤੇ ਪ੍ਰਾਇਮਰੀ ਸਕੂਲ ਨੂੰ ਵੀ ਇੱਕ ਪ੍ਰਿੰਟਰ ਭੇਂਟ ਕੀਤਾ ਗਿਆ।
ਇਸ ਮੌਕੇ 'ਤੇ ਐਨ. ਆਰ. ਆਈ ਵੀਰ ਧੰਨਵਿੰਦਰ ਸਿੰਘ ਯੂ ਐਸ ਏ, ਮੰਗਲ ਸਿੰਘ ਕੈਨੇਡਾ,ਗੁਰਪ੍ਰੀਤ ਸਿੰਘ ਬੱਬਾ, ਹਰਮੇਸ਼ ਭਾਰਤੀ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਹਰਜੀਤ ਸਿੰਘ, ਸੱਤ ਪਾਲ ਸਾਹਲੋਂ, ਚਰਨ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ ਤੇ ਉਂਕਾਰ ਸਿੰਘ ਆਦਿ ਸੁਸਾਇਟੀ ਦੇ ਮੈਂਬਰਾਂ ਅਤੇ ਸਕੂਲ ਦੇ ਸਮੂਹ ਅਧਿਆਪਕ ਵੀ ਹਾਜ਼ਰ ਸਨ।
