ਗੜ੍ਹਸ਼ੰਕਰ ਦੇ ਦੋਆਬਾ ਪਬਲਿਕ ਸਕੂਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
ਗੜ੍ਹਸ਼ੰਕਰ - ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਜੀ ਦੇ ਹੁਕਮਾਂ ਅਨੁਸਾਰ ਅਤੇ ਐਸਐਮਓ ਪੋਸੀ ਡਾ ਰਘਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਦੋਆਬਾ ਪਬਲਿਕ ਸਕੂਲ, ਪਾਰੋਵਾਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਵਿੱਚ ਹੈਲਥ ਇੰਸਪੈਕਟਰ ਜਸਵੀਰ ਸਿੰਘ ਨੇ ਦਸਿਆ ਕਿ ਕੋਈ ਵੀ ਬੁਖਾਰ ਮਲੇਰਿਆ ਹੋ ਸਕਦਾ ਹੈ।

ਇਹ ਮਾਦਾ ਐਨਾਫਲੀਜ ਨਾ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਵਿਚ ਤੇਜ਼ ਬੁਖ਼ਾਰ , ਸਿਰ ਦਰਦ , ਠੰਡ ਲਗਣਾ, ਉਲਟੀ ਆਉਣਾ,ਅਤੇ ਪਸੀਨਾ ਆ ਕਿ ਬੁਖ਼ਾਰ ਉਤਰਨਾ ਅਤੇ ਮਰੀਜ਼ ਨੂੰ ਕਮਜੋਰੀ ਮਹਿਸੂਸ ਹੋਣਾ ਇਸ ਦੇ ਲੱਛਣ ਹਨ। ਮਲੇਰੀਆ ਤੋਂ ਬਚਣ ਲਈ ਆਪੇ ਆਲੇ ਦੁਆਲੇ ਪਾਣੀ ਨਾ ਖੜਨ ਦਿਓ , ਕੂਲਰਾਂ ਨੂੰ ਹਰ ਹਫ਼ਤੇ ਸਾਫ਼ ਕਰੋ, ਕੁਆੜ ਦਾ ਸਮਾਨ, ਟਾਇਰ ਗਮਲੇ ਆਦਿ ਵਿੱਚ ਬਰਸਾਤੀ ਪਾਣੀ ਜਮ੍ਹਾਂ ਨਾ ਹੋਣ ਦਿਓ। ਪੀਣ ਵਾਲਾ ਪਾਣੀ ਢਕ ਕੇ ਰੱਖੋ, ਪੂਰੀਆ ਬਾਹਾਂ ਦੇ ਕਪੜੇ ਪਾਕੇ ਰੱਖੋ । ਮੱਛਰ ਭਜਾਉਣ ਵਾਲਿਆ ਕ੍ਰੀਮਾਂ ਅਤੇ ਮੱਛਰਦਾਨੀ ਦੀ ਵਰਤੋਂ ਕਰੋ। ਬੁਖ਼ਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ। ਮਲੇਰੀਆ ਦਾ ਇਲਾਜ਼ ਅਤੇ ਟੈਸਟ ਸਰਕਾਰ ਵਲੋ ਫਰੀ ਕੀਤੇ ਜਾਂਦੇ ਹਨ।
ਇਸ ਮੌਕੇ ਸਕੂਲ ਦੀਆਂ ਵਿਦਿਆਰਥਿਆ ਵਲੋ ਨੁੱਕਰ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਬਰਦੇਵ ਸਿੰਘ ਹੈਲਥ ਇੰਸਪੈਕਟਰ, ਜਸਪਾਲ ਸਿੰਘ ਹੈਲਥ ਇੰਸਪੈਕਟਰ, ਅਮਰ ਨਾਥ , ਰਾਜੇਸ਼ ਪਾਰਤੀ , ਵਿਕਾਸ ਕੁਮਾਰ, ਕਿਸ਼ੋਰ ਕੁਮਾਰ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜਰ ਸੀ।