
ਜਥੇਦਾਰ ਰੇਸ਼ਮ ਸਿੰਘ ਥਿਆੜਾ ਦੀ ਯਾਦ ’ਚ 7ਵਾਂ ਬੈਡਮਿੰਟਨ ਟੂਰਨਾਮੈਂਟ ਸ਼ਾਨਦਾਰ ਢੰਗ ਨਾਲ ਸ਼ੁਰੂ
ਨਵਾਂਸ਼ਹਿਰ, 18 ਅਪ੍ਰੈਲ– ਇੱਥੋਂ ਦੇ ਚੰਡੀਗੜ੍ਹ ਮਾਰਗ 'ਤੇ ਇੰਡੋਰ ਬੈਡਮਿੰਟਨ ਸਟੇਡੀਅਮ ਵਿਖੇ ਸ਼ਹੀਦ ਭਗਤ ਸਿੰਘ ਅਕੈਡਮੀ (ਰਜਿ.) ਨਵਾਂਸ਼ਹਿਰ ਵਲੋਂ 26ਵਾਂ ਬੈਡਮਿੰਟਨ ਟੂਰਨਾਮੈਂਟ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ, ਬੇਦਾਗ਼ ਸ਼ਖ਼ਸੀਅਤ ਜਥੇਦਾਰ ਰੇਸ਼ਮ ਸਿੰਘ ਥਿਆੜਾ ਦੀ ਯਾਦ ’ਚ 7ਵਾਂ ਟੂਰਨਾਮੈਂਟ ਅੱਜ ਰਸਮੀ ਤੌਰ 'ਤੇ ਸ਼ੁਰੂ ਹੋਇਆ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਨਛੱਤਰ ਪਾਲ ਨੇ ਸ਼ਮੂਲੀਅਤ ਕੀਤੀ।
ਨਵਾਂਸ਼ਹਿਰ, 18 ਅਪ੍ਰੈਲ– ਇੱਥੋਂ ਦੇ ਚੰਡੀਗੜ੍ਹ ਮਾਰਗ 'ਤੇ ਇੰਡੋਰ ਬੈਡਮਿੰਟਨ ਸਟੇਡੀਅਮ ਵਿਖੇ ਸ਼ਹੀਦ ਭਗਤ ਸਿੰਘ ਅਕੈਡਮੀ (ਰਜਿ.) ਨਵਾਂਸ਼ਹਿਰ ਵਲੋਂ 26ਵਾਂ ਬੈਡਮਿੰਟਨ ਟੂਰਨਾਮੈਂਟ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ, ਬੇਦਾਗ਼ ਸ਼ਖ਼ਸੀਅਤ ਜਥੇਦਾਰ ਰੇਸ਼ਮ ਸਿੰਘ ਥਿਆੜਾ ਦੀ ਯਾਦ ’ਚ 7ਵਾਂ ਟੂਰਨਾਮੈਂਟ ਅੱਜ ਰਸਮੀ ਤੌਰ 'ਤੇ ਸ਼ੁਰੂ ਹੋਇਆ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਨਛੱਤਰ ਪਾਲ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਤੇ ਜਥੇਦਾਰ ਥਿਆੜਾ ਦੇ ਫਰਜੰਦ ਰਮਨਦੀਪ ਸਿੰਘ ਥਿਆੜਾ, ਉਹਨਾਂ ਦੀ ਨੂੰਹ ਬੀਬੀ ਮਨਜੀਤ ਕੌਰ ਅਤੇ ਧਰਮ ਪਤਨੀ ਬੀਬੀ ਬਲਵੀਰ ਕੌਰ ਥਿਆੜਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਜਾਣ ਤੋਂ ਬਚਾਉਣ ਲਈ ਖੇਡਾਂ ਸਭ ਤੋਂ ਵਧੀਆ ਢੰਗ ਹਨ। ਅੱਜ ਦੇ ਇੰਟਰਨੈੱਟ ਯੁੱਗ ਵਿੱਚ ਜਿੱਥੇ ਨੌਜਵਾਨ ਨੇਟ ਦੀ ਵਰਤੋਂ ਕਰ ਰਹੇ ਹਨ, ਉੱਥੇ ਉਨ੍ਹਾਂ ਨੂੰ ਸੰਘਰਸ਼, ਸਿਹਤ ਅਤੇ ਆਤਮ-ਨਿਰਭਰਤਾ ਵੱਲ ਲੈ ਜਾਣ ਲਈ ਖੇਡਾਂ ਵਾਂਗ ਰੂਚਿਕਰ ਅਤੇ ਰਚਨਾਤਮਕ ਉਪਰਾਲਿਆਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅੱਜ ਕਈ ਲੋਕ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਸਥਾਪਤ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ ਕਿਉਂਕਿ ਅਕਾਲੀ ਦੌਰ ਵਿਚ ਖੇਡਾਂ ਨੂੰ ਲੈ ਕੇ ਕਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਸਨ। ਅਫ਼ਸੋਸ, ਅੱਜ ਉਹ ਯੋਜਨਾਵਾਂ ਕੇਵਲ ਇਤਿਹਾਸ ਬਣ ਕੇ ਰਹਿ ਗਈਆਂ ਹਨ।
ਉਨ੍ਹਾਂ ਨੇ ਆਖਿਆ ਕਿ ਅੱਜ ਨਸ਼ਿਆਂ ਦੀ ਤਸਕਰੀ ਆਕਾਸ਼ ਛੂ ਰਹੀ ਹੈ। ਲੋਕ ਚਿੰਤਤ ਹਨ ਕਿ ਆਪਣੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਵੇ। ਕਈ ਪਰਿਵਾਰ ਆਪਣੀਆਂ ਜਿੰਦਗੀਆਂ ਦੀ ਪੂੰਜੀ ਲਗਾ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਬੇਰੁਜ਼ਗਾਰੀ ਕਾਰਣ ਬੇਸ਼ੁਮਾਰ ਨੌਜਵਾਨ ਮਾਨਸਿਕ ਤਣਾਅ ਵਿਚ ਆ ਰਹੇ ਹਨ ਅਤੇ ਨਸ਼ਿਆਂ ਵੱਲ ਖਿੱਚੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਨੌਜਵਾਨੀ ਨੂੰ ਬੇਰੁਜ਼ਗਾਰੀ ਅਤੇ ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।
ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਜਥੇਦਾਰ ਥਿਆੜਾ ਦੀਆਂ ਸਮਾਜਿਕ ਸੇਵਾਵਾਂ ਅੱਜ ਵੀ ਲੋਕਾਂ ਦੇ ਮਨਾਂ ਵਿਚ ਜੀਵੰਤ ਹਨ। ਭਾਵੇਂ ਉਹ ਸਰੀਰਕ ਤੌਰ 'ਤੇ ਅਸੀਂਚ ਨਹੀਂ, ਪਰ ਉਨ੍ਹਾਂ ਦੇ ਵਿਚਾਰ ਅਤੇ ਕਰਮ ਅੱਜ ਵੀ ਲੋਕਾਂ ਦੀ ਰੂਹ ’ਚ ਵੱਸਦੇ ਹਨ। ਉਨ੍ਹਾਂ ਵਲੋਂ ਕੀਤੀਆਂ ਸੇਵਾਵਾਂ ਕਾਰਨ ਲੋਕ ਅੱਜ ਵੀ ਉਨ੍ਹਾਂ ਨੂੰ ਇੱਜ਼ਤ ਅਤੇ ਯਾਦ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਜਥੇਦਾਰ ਥਿਆੜਾ ਦੀ ਯਾਦ 'ਚ ਹੋਣ ਵਾਲਾ ਇਹ ਤਿੰਨ ਦਿਨਾਂ ਟੂਰਨਾਮੈਂਟ ਦਿਲਚਸਪ ਮਕਾਬਲਿਆਂ ਨਾਲ ਭਰਪੂਰ ਹੋਵੇਗਾ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆ ਕੇ ਇਹ ਟੂਰਨਾਮੈਂਟ ਦੇਖਣ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ।
ਇਸ ਮੌਕੇ ਤੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਪ੍ਰਿੰਸੀਪਲ ਰਾਜਿੰਦਰ ਗਿੱਲ, ਐਡਵੋਕੇਟ ਮੁਕੇਸ਼ ਬਾਲੀ, ਪਰਮ ਸਿੰਘ ਖ਼ਾਲਸਾ, ਕੌਂਸਲਰ ਗੁਰਮੁਖ ਸਿੰਘ ਨੌਰਥ, ਐਡਵੋਕੇਟ ਰਾਜ ਕੁਮਾਰ ਮਹੇ, ਬਲਵਿੰਦਰ ਸਿੰਘ ਭੰਗਲ, ਮਹਿਤਾਬ ਸਿੰਘ ਥਿਆੜਾ, ਨਵਸ਼ਰਨ ਦੀਪ ਸਿੰਘ ਮੋਗਾ, ਵਾਈਸ ਪ੍ਰਿੰਸੀਪਲ ਇੰਦਰਜੀਤ ਕੌਰ, ਲੈਕਚਰਾਰ ਸਰਬਜੀਤ ਕੌਰ (ਕਨਵੀਨਰ), ਵਾਈਸ ਗੁਰਪ੍ਰੀਤ ਕੌਰ, ਰੋਹਿਤ ਅਰੋੜਾ, ਰਕੇਸ਼ ਗੰਗੜ, ਬਖਸ਼ੀਸ਼ ਸਹਿੰਬੀ, ਰਾਕੇਸ਼ ਸੁਨੀ ਊਨਾ, ਨਿਲੇਸ਼ ਕੁਮਾਰ ਗਵਾਲੀਅਰ, ਤਸੀਬ ਅਹਿਮਦ (ਕੋਚ ਜੰਮੂ), ਜਤਿੰਦਰ ਸਿੰਘ (ਚੰਡੀਗੜ੍ਹ), ਹਰਪਿੰਦਰ ਸਿੰਘ, ਬੈਨੀਕਾ, ਅਮਰਜੀਤ ਸਿੰਘ (ਕੋਚ ਜਲੰਧਰ) ਅਤੇ ਹੋਰ ਕਈ ਜਥੇਦਾਰ ਥਿਆੜਾ ਦੇ ਪ੍ਰਸ਼ੰਸਕ ਹਾਜ਼ਰ ਸਨ।
