ਬੱਸ-ਕਾਰ ਹਾਦਸੇ ਵਿੱਚ ਫੌਜੀ ਜਵਾਨ ਦੀ ਮੌਤ, ਮੰਗੇਤਰ ਗੰਭੀਰ ਜ਼ਖਮੀਂ
ਪਟਿਆਲਾ, 22 ਅਪ੍ਰੈਲ - ਘੱਗਾ ਨੇੜੇ ਪੀਆਰਟੀਸੀ ਦੀ ਬੱਸ ਤੇ ਇੱਕ ਕਾਰ ਵਿਚਾਲੇ ਹੋਈ ਟੱਕਰ ਵਿੱਚ ਸੰਗਰੂਰ ਦੇ ਇੱਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਜਦਕਿ ਉਸਦੀ ਮੰਗੇਤਰ ਸਖ਼ਤ ਜ਼ਖਮੀਂ ਹੋ ਗਈ। ਓਵਰਟੇਕ ਕਰ ਰਹੀ ਪੀਆਰਟੀਸੀ ਬੱਸ ਨੇ ਸਿਪਾਹੀ ਦੀ ਮਾਰੂਤੀ ਕਾਰ ਨੂੰ ਸਿੱਧੀ ਟੱਕਰ ਮਾਰੀ। ਇਸ ਆਹਮੋ-ਸਾਹਮਣੀ ਟੱਕਰ 'ਚ 24 ਸਾਲਾ ਸਿਪਾਹੀ ਪ੍ਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਾਲ ਵਾਲੀ ਸੀਟ 'ਤੇ ਬੈਠੀ ਸਿਪਾਹੀ ਦੀ ਮੰਗੇਤਰ ਪੂਜਾ ਰਾਣੀ ਗੰਭੀਰ ਜ਼ਖਮੀ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਦੀ ਮੰਗੇਤਰ ਪੂਜਾ ਰਾਣੀ ਸ਼ੁਤਰਾਣਾ ਦੀ ਰਹਿਣ ਵਾਲੀ ਹੈ। ਅੱਜ ਉਹ ਸੰਗਰੂਰ ਤੋਂ ਆਪਣੇ ਮੰਗੇਤਰ ਨੂੰ ਮਿਲਣ ਆਇਆ ਸੀ ਤਾਂ ਜੋ ਦੋਵੇਂ ਵਿਆਹ ਦੀ ਸ਼ਾਪਿੰਗ ਕਰ ਸਕਣ। ਇਹ ਦੋਵੇਂ ਮਾਰੂਤੀ ਕਾਰ ਵਿੱਚ ਜਾ ਰਹੇ ਸਨ ਜਦੋਂ ਸਤਿਸੰਗ ਭਵਨ ਨੇੜੇ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਘੱਗਾ ਥਾਣੇ ਦੇ ਐਸਐਚਓ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਫੌਜੀ ਦੇ ਪਰਿਵਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।