
ਦੁਖੀਆਂ ਅਤੇ ਦਰਦਵੰਦ ਲੋਕਾਂ ਨੂੰ ਨਿਸ਼ਕਾਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਭ ਤੋਂ ਉੱਤਮ ਸੇਵਾ: ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ
ਨਵਾਂਸ਼ਹਿਰ - ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਗੁਰਮਤਿ ਅਨੁਸਾਰ ਅੱਜ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ। ਕਿਸੇ ਵੀ ਲੋੜਵੰਦ ਮਰੀਜ ਨੂੰ ਔਖੀ ਘੜੀ ਮੌਕੇ ਨਿਸ਼ਕਾਮ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣਾ ਸਭ ਤੋਂ ਸ੍ਰੇਸ਼ਟ ਅਤੇ ਉੱਤਮ ਕਾਰਜ ਹੈ ਕਿਉਂਕਿ ਅੱਜ ਸਿਹਤ ਸੇਵਾਵਂ ਹਰ ਮਨੁੱਖ ਦੀ ਪਹੁੰਚ ਤੋਂ ਬਾਹਰ ਹਨ ਜਿਸ ਕਰਕੇ ਬਹੁਤੇ ਮਰੀਜ਼ ਇਲਾਜ ਨਾ ਕਰਵਾ ਸਕਣ ਕਾਰਣ ਸਰੀਰਕ ਅਤੇ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ।
ਨਵਾਂਸ਼ਹਿਰ - ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਗੁਰਮਤਿ ਅਨੁਸਾਰ ਅੱਜ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ। ਕਿਸੇ ਵੀ ਲੋੜਵੰਦ ਮਰੀਜ ਨੂੰ ਔਖੀ ਘੜੀ ਮੌਕੇ ਨਿਸ਼ਕਾਮ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣਾ ਸਭ ਤੋਂ ਸ੍ਰੇਸ਼ਟ ਅਤੇ ਉੱਤਮ ਕਾਰਜ ਹੈ ਕਿਉਂਕਿ ਅੱਜ ਸਿਹਤ ਸੇਵਾਵਂ ਹਰ ਮਨੁੱਖ ਦੀ ਪਹੁੰਚ ਤੋਂ ਬਾਹਰ ਹਨ ਜਿਸ ਕਰਕੇ ਬਹੁਤੇ ਮਰੀਜ਼ ਇਲਾਜ ਨਾ ਕਰਵਾ ਸਕਣ ਕਾਰਣ ਸਰੀਰਕ ਅਤੇ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ। ਇਹ ਵਿਚਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਲੋੰ ਅੱਜ ਰਾਹੋੰ ਵਿਖੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭ ਕੀਤੀ ਜਾ ਰਹੀ ਚੈਰੀਟੇਬਲ ਡਿਸਪੈਂਸਰੀ, ਖੂਨਜਾਂਚ ਲੈਬੋਰੇਟਰੀ ਦੇ ਨਾਲ ਨਾਲ ਕਰਤਾਰਪੁਰ ਸਾਹਿਬ ਯਾਤਰਾ ਲਈ ਖੋਲੇ ਜਾ ਰਹੇ ਸੁਵਿਧਾ ਸੈਂਟਰ ਦੇ ਉਦਘਾਟਨ ਕਰਨ ਮੌਕੇ ਇਹ ਪੇਸ਼ ਕੀਤੇ ਗਏ।
ਉਨਾਂ ਵਲੋਂ ਅਕਾਲ ਪੁਰਖ ਦੇ ਚਰਨਾਂ ਵਿਚ ਇਨਾਂ ਕਾਰਜਾਂ ਦੀ ਸਫਲਤਾ ਲਈ ਅਰਦਾਸ ਕੀਤੀ ਗਈ । ਉਪਰੰਤ ਉਨਾਂ ਨੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਵਿਖੇ ਮੂਲ ਮੰਤਰ ਅਤੇ ਗੁਰਮੰਤਰ ਸਾਹਿਬ ਜੀ ਦੇ ਪਾਠ ਕਰਕੇ ਸਰਬੱਤ ਦੇ ਭਲੇ ਲਈ ਇਸ ਦੀਆਂ ਸੇਵਾਵਾਂ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ। ਇਸ ਮੌਕੇ ਉਹਨਾਂ ਨੇ ਕਰੋਨਾ ਕਾਲ ਸਮੇਂ ਸਿੱਖ ਕੌਮ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਮੁੱਖ ਸਰਪ੍ਰਸਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਮਨੁੱਖਤਾ ਦੇ ਭਲੇ ਲਈ ਆਰੰਭ ਕੀਤੀਆਂ ਗਈਆਂ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਅਤੇ ਦਰਸਾਏ ਮਾਰਗ ਤੇ ਚਲਦੇ ਹੋਏ ਸੁਸਾਇਟੀ ਮਨੁੱਖਤਾ ਦੇ ਭਲੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਨੇ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ।
ਸ: ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਅਤੇ ਇਸ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਸ: ਬਰਜਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਸੁਸਾਇਟੀ ਵੱਲੋਂ ਗੁਰਮਤਿ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਲਈ ਸੁਸਾਇਟੀ ਦੇ ਟੀਮ ਮੈਂਬਰ ਵਧਾਈ ਦੇ ਪਾਤਰ ਹਨ। ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਬਨਵੈਤ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਲਈ ਇਲਾਕੇ ਦਾ ਅੰਤਰ ਰਾਸ਼ਟਰੀ ਸਿੱਖ ਭਾਈਚਾਰਾ ਗੌਰਵ ਮਹਿਸੂਸ ਕਰਦਾ ਹੈ। ਅੰਤ ਵਿਚ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਈਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਹਿਯੋਗ ਲਈ ਸੁਸਾਇਟੀ ਹਮੇਸ਼ਾਂ ਹੀ ਰਿਣੀ ਹੈ। ਸੰਗਤਾਂ ਵਲੋਂ ਬਖਸ਼ੀਆਂ ਜਾ ਰਹੀਆਂ ਅਸੀਸਾਂ ਹੀ ਉਨਾਂ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹਨ। ਤਰਲੋਚਨ ਸਿੰਘ ਖਟਕੜ ਕਲਾਂ ਇਸ ਮੌਕੇ ਸਟੇਜ ਸੰਚਾਲਨ ਕੀਤਾ ਗਿਆ।
ਇਸ ਉਦਘਾਟਨ ਸਮਾਰੋਹ ਦੌਰਾਨ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ, ਅਮਰਜੀਤ ਸਿੰਘ ਜੌਹਲ ਪ੍ਰਧਾਨ ਨਗਰ ਕੌਂਸਲ, ਹੇਮੰਤ ਬੌਬੀ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਪ੍ਰਧਾਨ, ਮਲਕੀਤ ਸਿੰਘ ਕਾਹਲੋਂ, ਸਤਪਾਲ ਸਿੰਘ ਲਹਿਲ, ਜਸਵੀਰ ਸਿੰਘ ਢਿਲੋਂ ਮਾਛੀਵਾੜਾ, ਤਰਲੋਚਨ ਸਿੰਘ ਸੈਕਟਰੀ, ਦਿਲਬਾਗ ਸਿੰਘ ਸੈਕਟਰੀ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਦੀਦਾਰ ਸਿੰਘ ਡੀ ਐੱਸ ਪੀ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਸੁਖਵਿੰਦਰ ਸਿੰਘ ਗੋਬਿੰਦਪੁਰ ਕੁਲਜਿੰਦਰਜੀਤ ਸਿੰਘ ਸੋਢੀ ਬੰਗਾ ਅਸ਼ਪ੍ਰੀਤ ਸਿੰਘ, ਕਮਲਜੀਤ ਸਿੰਘ ਸੈਣੀ ਸੇਵਾਮੁਕਤ ਡਿਵੀਜ਼ਨਲ ਕਮਿਸ਼ਨਰ, ਕੁਲਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਮਹਾਲੋਂ, ਮਨਮੋਹਨ ਸਿੰਘ, ਦਲਜੀਤ ਸਿੰਘ ਬਡਵਾਲ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਡਾਕਟਰ ਬਲਵਿੰਦਰ ਸਿੰਘ ਖੋਜਾ, ਹਕੀਕਤ ਸਿੰਘ, ਸੁਰਜੀਤ ਸਿੰਘ ਮਹਿਤਪੁਰੀ, ਮਹਿੰਦਰ ਪਾਲ ਸਿੰਘ ਜਲਵਾਹਾ ਹਰੀ ਦਰਬਾਰ ਵਿਦਆਲਾ ਦੇ ਮੈਂਬਰ, ਹਰਮਿੰਦਰ ਸਿੰਘ ਅਸਮਾਨਪੁਰ ਗੁਰਮੁਖ ਸਿੰਘ ਅਸਮਾਨਪੁਰ, ਦਿਲਬਾਗ ਸਿੰਘ ਅਸਮਾਨਪੁਰ, ਹਰਦੀਪ ਸਿੰਘ ਗੜ ਪਧਾਣਾ, ਕੁਲਵਿੰਦਰ ਸਿੰਘ ਭੀਣ, ਡਾ: ਕਰਿਤਕਾ ਅਭੀ, ਮੈਡਮ ਊਸ਼ਾ, ਸੁਖਵੀਰ ਸਿੰਘ, ਮਨਜੀਤ ਸਿੰਘ, ਨਵਜੀਤ ਸਿੰਘ, ਸਰਬਜੀਤ ਕੌਰ ਅਤੇ ਇਲਾਕੇ ਦੀਆਂ ਹੋਰ ਪ੍ਰਸਿੱਧ ਸ਼ਖਸੀਅਤਾਂ ਮੌਜੂਦ ਸਨ।
