ਵਿਸਾਖੀ ਨੂੰ ਸਮਰਪਿਤ ਰਾਜਪੁਰਾ ਵਿੱਚ ਕੱਢਿਆ ਗਿਆ ਸ਼ਾਨਦਾਰ ਨਗਰ ਕੀਰਤਨ
ਰਾਜਪੁਰਾ (ਪਟਿਆਲਾ), 11 ਅਪ੍ਰੈਲ: ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਤੇ ਸ਼ਾਨਦਾਰ ਨਗਰ ਕੀਰਤਨ ਰਾਜਪੁਰਾ ਦੇ ਗੁਰਦੁਆਰਾ ਬੰਦੀਛੋੜ ਦੀ ਪ੍ਰਬੰਧਕ ਕਮੇਟੀ ਅਤੇ ਗੁਲਾਬ ਨਗਰ ਦੀ ਸੰਗਤ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਬਹੁਤ ਖੂਬਸੂਰਤੀ ਨਾਲ ਸਜਾਈ ਹੋਈ ਗੱਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਸਨ।

ਨਗਰ ਕੀਰਤਨ ਵਿੱਚ ਢਾਡੀ ਤੇ ਕੀਰਤਨੀ ਜਥਿਆਂ ਨੇ ਗੁਰੂ ਜਸ ਗਾਇਨ ਕੀਤਾ। ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਏ। ਬੈਂਡ ਪਾਰਟੀ ਵੀਂ ਸ਼ਾਮਲ ਹੋਈ। ਰਾਜਪੁਰਾ ਦੇ ਪ੍ਰਸਿੱਧ ਹੋਮਿਓਪੈਥ ਡਾ. ਨਿਰਮਲ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਡਰਾਈ ਫਰੂਟ ਨਾਲ ਉਨ੍ਹਾਂ ਦੀ ਸੇਵਾ ਕੀਤੀ। ਨਗਰ ਕੀਰਤਨ ਵਿੱਚ ਪ੍ਰਧਾਨ ਸੇਵਕ ਸਿੰਘ ਤੋਂ ਇਲਾਵਾ ਅਜੀਤ ਸਿੰਘ ਅਜੀਤ, ਗਿਆਨ ਸਿੰਘ, ਗੁਰਪ੍ਰੀਤ ਸਿੰਘ ਮੋਖਾ ਅਤੇ ਰਣਬੀਰ ਸਿੰਘ ਬੰਟੀ ਨੇ ਵੀ ਸ਼ਮੂਲੀਅਤ ਅਤੇ ਸੇਵਾ ਕੀਤੀ। ਵੱਖ ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਬੰਦੀਛੋੜ ਵਿਖੇ ਹੀ ਸੰਪੰਨ ਹੋਇਆ।