
ਸੁਪਰ 100 ਪ੍ਰੋਗਰਾਮ ਗਰੀਬ ਵਿਦਿਆਰਥੀਆਂ ਲਈ ਲੈ ਕੇ ਆਇਆ ਹੈ ਆਸ ਦੀ ਨਵੀਂ ਕਿਰਣ - ਸਿਖਿਆ ਮੰਤਰੀ ਮਹੀਪਾਲ ਢਾਂਡਾ
ਚੰਡੀਗੜ੍ਹ, 6 ਜੂਨ - ਹਰਿਆਣਾ ਦੇ ਸਿਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਹੈ ਕਿ ਅੰਤੋਂਦੇਯ ਦੇ ਮੂਲਮੰਤਰ ਨਾਲ ਹਰ ਗਰੀਬ ਵਿਅਕਤੀ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਸੂਬਾ ਸਰਕਾਰ ਪਿਛਲੇ 10 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸੀ ਲੜੀ ਵਿੱਚ ਗਰੀਬ ਵਿਦਿਆਰਥੀਆਂ ਨੂੰ ਆਈਆਈਟੀ ਤੇ ਜੇਈਈ ਵਰਗੀ ਕੌਮੀ ਪੱਧਰ ਦੀ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਲਈ ਹਰਿਆਣਾ ਸਿਖਿਆ ਵਿਭਾਗ ਨੇ ਸੁਪਰ-100 ਪ੍ਰੋਗਰਾਮ ਚਲਾਇਆ ਹੈ। ਇਹ ਪ੍ਰੋਗਰਾਮ ਗਰੀਬ ਵਿਦਿਆਰਥੀਆਂ ਵਿੱਚ ਆਸ ਦੀ ਇੱਕ ਨਵੀਂ ਕਿਰਣ ਲੈ ਕੇ ਆਇਆ ਹੈ।
ਚੰਡੀਗੜ੍ਹ, 6 ਜੂਨ - ਹਰਿਆਣਾ ਦੇ ਸਿਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਹੈ ਕਿ ਅੰਤੋਂਦੇਯ ਦੇ ਮੂਲਮੰਤਰ ਨਾਲ ਹਰ ਗਰੀਬ ਵਿਅਕਤੀ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਸੂਬਾ ਸਰਕਾਰ ਪਿਛਲੇ 10 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸੀ ਲੜੀ ਵਿੱਚ ਗਰੀਬ ਵਿਦਿਆਰਥੀਆਂ ਨੂੰ ਆਈਆਈਟੀ ਤੇ ਜੇਈਈ ਵਰਗੀ ਕੌਮੀ ਪੱਧਰ ਦੀ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਲਈ ਹਰਿਆਣਾ ਸਿਖਿਆ ਵਿਭਾਗ ਨੇ ਸੁਪਰ-100 ਪ੍ਰੋਗਰਾਮ ਚਲਾਇਆ ਹੈ। ਇਹ ਪ੍ਰੋਗਰਾਮ ਗਰੀਬ ਵਿਦਿਆਰਥੀਆਂ ਵਿੱਚ ਆਸ ਦੀ ਇੱਕ ਨਵੀਂ ਕਿਰਣ ਲੈ ਕੇ ਆਇਆ ਹੈ। ਆਈਆਈਟੀ ਤੇ ਜੇਈਈ ਏਡਵਾਂਸ 2025 ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਹੁਣ ਸਿਰਫ ਸਿਖਿਆ ਕੇਂਦਰ ਨਹੀਂ ਸਗੋ ਸੰਭਾਵਨਾਵਾਂ ਦਾ ਮਜਬੂਤ ਮੰਚ ਬਣ ਚੁੱਕੇ ਹਨ।
ਸਿਖਿਆ ਮੰਤਰੀ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਦੇ ਸਰਕਾਰੀ ਸਕੂਲਾਂ ਦਾ ਆਈਆਈਟੀ ਤੇ ਜੇਈਈ ਏਡਵਾਂਸ 2025 ਦਾ ਨਤੀਜਾ 37 ਫੀਸਦੀ ਰਿਹਾ ਹੈ, ਜੋ ਕੌਮੀ ਪੱਧਰ ਤੋਂ ਕਿਤੇ ਵੱਧ ਹੈ।
ਉਨ੍ਹਾਂ ਨੇ ਦਸਿਆ ਕਿ ਇਸ ਸਾਲ ਸੁਪਰ 100 ਦੇ ਸਰਕਾਰੀ ਸਕੂਲਾਂ ਦੇ 193 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਜਿਨ੍ਹਾਂ ਵਿੱਚੋਂ 72 ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਹੈ, ਜਿਨ੍ਹਾਂ ਵਿੱਚ ਆਮ ਸ਼੍ਰੇਣੀ ਦੇ 37, ਪਿਛੜਾ ਵਰਗ ਦੇ 20 ਅਤੇ ਅਨੁਸੂਚਿਤ ਜਾਤੀ ਦੇ 30 ਵਿਦਿਆਰਥੀ ਸ਼ਾਮਿਲ ਹਨ।
ਉਨ੍ਹਾਂ ਨੇ ਦਸਿਆ ਕਿ ਇਸ ਨਤੀਜੇ ਦਾ ਸੱਭ ਤੋਂ ਪ੍ਰਗਤੀਸ਼ੀਲ ਤੇ ਸਕਾਰਾਤਮਕ ਪਹਿਲੂ ਇਹ ਹੈ ਕਿ ਸੀਖਿਆ ਵਿੱਚ 24 ਬੇਟੀਆਂ ਨੇ ਸਫਲਤਾ ਹਾਸਲ ਕੀਤੀ ਹੈ। ਇਹ ਸੂਬਾ ਸਰਕਾਰ ਦੀ ਕੁੜੀਆਂ ਨੂੰ ਸਿਖਿਆ ਦੇ ਖੇਤਰ ਵਿੱਚ ਬਿਹਤਰੀਨ ਸਹੂਲਤ ਦੇਣ ਦਾ ਨਤੀਜਾ ਹੈ।
ਉਨ੍ਹਾਂ ਨੇ ਦਸਿਆ ਕਿ ਜੀਂਦ ਜਿਲ੍ਹੇ ਦੇ ਉਚਾਨ ਬਲਾਕ ਦੇ ਰਵਿੰਦਰ ਨੇ ਆਲ ਇੰਡੀਆ ਰੈਂਕਿੰਗ ਵਿੱਚ 1257ਵਾਂ ਸਥਾਨ ਪ੍ਰਾਪਤ ਕੀਤਾ ਹੈ। ਰਵਿੰਦਰ ਨੇ 10ਵੀਂ ਦੀ ਕਲਾਸ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਗੁਰਾਨਾ ਹਿਸਾਰ ਤੋਂ ਪੂਰੀ ਕੀਤੀ ਸੀ ਅਤੇ ਓਬੀਸੀ ਸ਼੍ਰੇਣੀ ਵਿੱਚ ਉਨ੍ਹਾਂ ਦਾ ਰੈਂਕ 212ਵਾਂ ਹੈ। ਸਿਖਿਆ ਮੰਤਰੀ ਨੇ ਸਫਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਂਪਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ।
ਪ੍ਰੀਖਿਆ ਵਿੱਚ ਬਿਹਤਰ ਪ੍ਰਦਰਸ਼ਣ ਕਰਨ ਵਾਲੇ ਇਹ ਹਨ 5 ਜਿਲ੍ਹੇ
ਸਿਖਿਆ ਮੰਤਰੀ ਨੇ ਦਸਿਆ ਕਿ ਸੂਬੇ ਦੇ 5 ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿੱਚ ਫਰੀਦਾਬਾਦ ਤੋਂ 8, ਗੁਰੂਗ੍ਰਾਮ ਤੇ ਹਿਸਾਰ ਤੋਂ 7-7 ਅਤੇ ਭਿਵਾਨੀ ਤੇ ਜੀਂਦ ਤੋਂ 6-6 ਵਿਦਿਆਰਥੀ ਸ਼ਾਮਿਲ ਹਨ।
