ਨੈਸ਼ਨਲ ਸਰਵਿਸ ਸਕੀਮ ਵਿਦਿਆਰਥੀਆਂ ਨੂੰ ਨਰੋਏ ਖੰਭ ਪ੍ਰਦਾਨ ਕਰਦੀ - ਬਲਜਿੰਦਰ ਮਾਨ

ਮਾਹਿਲਪੁਰ :- ਨੈਸ਼ਨਲ ਸਰਵਿਸ ਸਕੀਮ ਵਿਦਿਆਰਥੀਆਂ ਨੂੰ ਉੱਚੀਆਂ ਉਡਾਰੀਆਂ ਮਾਰਨ ਲਈ ਨਰੋਏ ਖੰਭ ਪ੍ਰਦਾਨ ਕਰਦੀ ਹੈ। ਇਹ ਵਿਚਾਰ ਕਾਲਜ ਦੇ ਸਾਬਕਾ ਐਨਐਸਐਸ ਦੇ ਬੈਸਟ ਵਲੰਟੀਅਰ ਅਤੇ ਸਾਹਿਤਕਾਰ ਬਲਜਿੰਦਰ ਮਾਨ ਨੇ ਕੈਂਪਰਾਂ ਦੇ ਰੂਬਰੂ ਹੁੰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਉਸ ਨੇ ਜੀਵਨ ਵਿੱਚ ਜਿੰਨੀਆਂ ਵੀ ਪ੍ਰਾਪਤੀਆਂ ਕੀਤੀਆਂ ਹਨ ਉਹ ਖਾਲਸਾ ਕਾਲਜ ਮਾਹਿਲਪੁਰ ਅਤੇ ਇੱਥੋਂ ਦੇ ਐਨਐਸਐਸ ਯੂਨਿਟ ਦੀ ਬਦੌਲਤ ਹਨ।

ਲੀਡਰਸ਼ਿਪ ਵਾਲੇ ਗੁਣ ਅਤੇ ਜੀਵਨ ਵਿੱਚ ਅੱਗੇ ਵਧਣ ਦੀਆਂ ਇਛਾਵਾਂ ਨੂੰ ਪਰਵਾਜ਼ ਇਥੋਂ ਹੀ ਮਿਲੀ l ਉਹਨਾਂ ਅੱਗੇ ਕਿਹਾ ਕਿ ਉਹ ਇਸ ਕਾਲਜ ਵਿੱਚ ਜਿੱਥੇ ਐਨਐਸਐਸ ਦੇ ਵਲੰਟੀਅਰ ਰਹੇ ਉੱਥੇ ਜੀਵਨ ਨਾਲ ਸੰਬੰਧਿਤ ਹੋਰ ਉਚੇਰੀਆਂ ਕਦਰਾਂ ਕੀਮਤਾਂ ਵੀ ਧਾਰਨ ਕਰਦੇ ਰਹੇ l ਇਸ ਲਈ ਹਰ ਵਿਦਿਆਰਥੀ ਲਈ ਇਹ ਇਕ ਅਜਿਹਾ ਮੰਚ ਹੈ ਜਿੱਥੋਂ ਉਹ ਆਪਣੇ ਉਚੇਰੇ ਜੀਵਨ ਦੀ ਸ਼ੁਰੂਆਤ ਕਰਦਾ ਹੈ। ਉਨਾਂ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਸਾਂਝ ਪਾਉਣ ਲਈ ਲਾਇਬ੍ਰੇਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ l ਇਸ ਮੌਕੇ ਵਧੀਆ ਵਲੰਟੀਅਰ ਅਕਾਸ਼ਦੀਪ ਸਿੰਘ, ਮਲਕੀਤ ਸਿੰਘ, ਹਾਰਦਿਕ,ਸਾਹਿਲ ਸ਼ਰਮਾ,ਰਾਜਵਿੰਦਰ ਕੌਰ,ਰਿੰਕਲ ਪਠਾਣੀਆ ਅਤੇ ਭਾਰਤੀ ਨੂੰ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਐਨਐਸਐਸ ਯੂਨਿਟ ਵੱਲੋਂ ਪ੍ਰੋਗਰਾਮ ਅਫਸਰ ਪ੍ਰੋਫੈਸਰ ਡਾ.ਬਲਵੀਰ ਕੌਰ ਰੀਹਲ ਅਤੇ ਡਾ. ਰਜਿੰਦਰ ਪ੍ਰਸਾਦ ਦੀ ਅਗਵਾਈ ਹੇਠ ਸੱਤ ਰੋਜ਼ਾ ਐਨਐਸਐਸ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਰੰਭ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਇਸ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿੱਚ ਜਿੱਤਾਂ ਦੇ ਝੰਡੇ ਗੱਡੇ ਹਨ। ਇਹ ਸੰਸਥਾ ਆਪ ਸਭ ਤੋਂ ਉਚੇਰੀਆਂ ਮੰਜ਼ਲਾਂ ਦੀ ਪ੍ਰਾਪਤੀ ਦੀ ਉਮੀਦ ਰੱਖਦੀ ਹੈ। ਉੱਚੀਆਂ ਮੰਜ਼ਲਾਂ ਤੇ ਪਹੁੰਚਾਉਣ ਵਾਸਤੇ ਹਰ ਹਫਤੇ ਕੋਈ ਨਾ ਕੋਈ ਗਤੀਵਿਧੀ ਦਾ ਆਯੋਜਨ ਅਤੇ ਸਫਲ ਵਿਅਕਤੀਆਂ ਨੂੰ ਤੁਹਾਡੇ ਰੂਬਰੂ ਕੀਤਾ ਜਾਂਦਾ ਹੈ। ਤੁਸੀਂ ਇਹਨਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਹੋਰ ਅੱਗੇ ਵਧ ਸਕਦੇ ਹੋ। ਐਨਐਸਐਸ ਵਲੰਟੀਅਰ ਨੇ ਕਾਲਜ ਕੈਂਪਸ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਜਾਗਰੂਕਤਾ ਮੁਹਿੰਮ ਚਲਾਈl ਮੇਰੀ ਮਾਟੀ ਮੇਰਾ ਦੇਸ਼ ਦੇ ਸਲੋਗਨ ਹੇਠ ਇਸ ਕੈਂਪ ਦਾ ਪ੍ਰਬੰਧ ਸਿੱਖ ਵਿਦਿਅਕ ਕੌਂਸਲ ਦੀ ਅਗਵਾਈ ਹੇਠ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।