ਵਿਸ਼ੇਸ਼ ਉਪਲਬਧੀਆਂ ਪ੍ਰਾਪਤ ਕਰਨ ਵਾਲੀ ਮਹਿਲਾਵਾਂ ਨੂੰ ਦਿੱਤੇ ਜਾਣਗੇ ਸੂਬਾ ਪੱਧਰੀ ਪੁਰਸਕਾਰ
ਚੰਡੀਗੜ੍ਹ, 7 ਸਤੰਬਰ - ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਉਪਲਬਧੀਆਂ ਪ੍ਰਾਪਤ ਕਰਨ ਵਾਲੀ ਮਹਿਲਾਵਾਂ ਦੇ ਰਾਜ ਪੱਧਰੀ ਮਹਿਲਾ ਪੁਰਸਕਾਰ ਲਈ ਬਿਨੈ ਮੰਗੇ ਗਏ ਹਨ, ਬਿਨੈ ਕਰਨ ਦੀ ਆਖੀਰੀ ਮਿੱਤੀ 26 ਦਸੰਬਰ ਹੈ। ਇਛੁੱਕ ਮਹਿਲਾਵਾਂ ਮਹਿਲਾ ਅਤੇ ਬਾਲ ਵਿਕਾਸ ਦਫਤਰ ਵਿੱਚ 26 ਦਸੰਬਰ ਤੱਕ ਆਪਣੇ ਬਿਨੈ ਜਮ੍ਹਾ ਕਰਵਾ ਸਕਦੀ ਹੈ। ਇਹ ਪੁਰਸਕਾਰ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ 'ਤੇ ਪ੍ਰਦਾਨ ਕੀਤੇ ਜਾਣਗੇ।

ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਦਰਾਂ ਗਾਂਧੀ ਮਹਿਲਾ ਸ਼ਕਤੀ ਪੁਰਸਕਾਰ ਲਈ ਇੱਕ ਲੱਖ 50 ਹਜਾਰ ਰੁਪਏ ਤੇ ਪ੍ਰਸ਼ਸਤੀ ਪੱਤਰ, ਕਲਪਣਾ ਚਾਵਲਾ ਸ਼ੋਰਿਆ ਪੁਰਸਕਾਰ ਲਈ ਇੱਕ ਲੱਖ ਰੁਪਏ ਤੇ ਪ੍ਰਸਸ਼ਤੀ ਪੱਤਰ, ਭੈਣ ਛੰਨੋ ਦੇਵੀ ਪੰਚਾਇਤੀ ਰਾਜ ਪੁਰਸਕਾਰ ਲਈ ਇੱਕ ਲੱਖ ਰੁਪਏ ਤੇ ਪ੍ਰਸਸ਼ਤੀ ਪੱਤਰ ਦਿੱਤਾ ਜਾਵੇਗਾ। ਲਾਇਫ ਟਾਇਮ ਅਚੀਵਮੈਂਟ ਅਵਾਰਡ ਲਈ 51 ਹਜਾਰ ਤੇ ਪ੍ਰਸ਼ਸਤੀ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੀ ਮਹਿਲਾਵਾਂ ਨੂੰ ਵੱਖ-ਵੱਖ ਅੱਠ ਸ਼੍ਰੇਣੀਆਂ ਵਿੱਚ 21-21 ਹਜਾਰ ਰੁਪਏ ਤੇ ਪ੍ਰਸਸ਼ਤੀ ਪੱਤਰ ਦੇ ਕੇ ਸਨਾਮਨਿਤ ਕੀਤਾ ਜਾਵੇਗਾ।
ਇਸ ਸਬੰਧ ਵਿੱਚ ਹੋਰ ਵਧੇਰੇ ਜਾਣਕਾਰੀ ਲਈ ਕਿਸੇ ਵੀ ਕਾਰਜ ਦਿਨ ਨੂੰ ਮਹਿਲਾ ਅਤੇ ਬਾਲ ਵਿਕਾਸ ਦਫਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਬਿਨੈ ਨਾਲ ਸਬੰਧਿਤ ਵਧੇਰੇ ਜਾਣਕਾਰੀ ਲਈ ਡਬਲਿਯੂਸੀਡੀਐਚਆਰਵਾਈ ਡਾਟ ਜੀਓਵੀ ਡਾਟ ਇਨ ਵੈਬਸਾਇਟ 'ਤੇ ਵਿਜਿਟ ਕਰਨ।