
ਅਮਿੱਟ ਯਾਦਾ ਛੱਡਦਾ ਸਪੰਨ ਹੋਇਆ ਦਰਬਾਰ-ਏ-ਸਾਹਿਬ ਰੋਜ਼ਾ ਗਿਆਰ੍ਹਵੀਂ ਵਾਲੀ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ
ਗੜ੍ਹਸ਼ੰਕਰ / ਬਲਾਚੌਰ - ਹਰ ਸਾਲ ਦੀ ਤਰ੍ਹਾ ਵੀ ਇਸ ਸਾਲ ਵੀ ਬੀਤੇ ਦਿਨੀ ਦਰਬਾਰ-ਏ-ਸਾਹਿਬ ਰੋਜ਼ਾ ਗਿਆਰ੍ਹਵੀਂ ਵਾਲੀ ਸਰਕਾਰ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਇੱਕ ਅਪ੍ਰੈਲ ਨੂੰ ਪਿੰਡ ਰੈਲਮਾਜਰਾ (ਸ.ਭ.ਸ ਨਗਰ ) ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ ਜੋ ਅਮਿੱਟ ਯਾਦਾ ਛੱਡਦਾ ਸਪੰਨ ਹੋਇਆ|
ਗੜ੍ਹਸ਼ੰਕਰ / ਬਲਾਚੌਰ - ਹਰ ਸਾਲ ਦੀ ਤਰ੍ਹਾ ਵੀ ਇਸ ਸਾਲ ਵੀ ਬੀਤੇ ਦਿਨੀ ਦਰਬਾਰ-ਏ-ਸਾਹਿਬ ਰੋਜ਼ਾ ਗਿਆਰ੍ਹਵੀਂ ਵਾਲੀ ਸਰਕਾਰ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਇੱਕ ਅਪ੍ਰੈਲ ਨੂੰ ਪਿੰਡ ਰੈਲਮਾਜਰਾ (ਸ.ਭ.ਸ ਨਗਰ ) ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ ਜੋ ਅਮਿੱਟ ਯਾਦਾ ਛੱਡਦਾ ਸਪੰਨ ਹੋਇਆ|
ਇਸ ਮੌਕੇ ਸਬੰਧੀ ਜਾਣਕਾਰੀ ਦਿੰਦਿਆ ਗੱਦੀ ਨਸੀਨ ਸੇਵਾਦਾਰ ਲਵ ਸਾਈ ਜੀ ਨੇ ਦੱਸਿਆ ਕਿ ਇਕੱਤੀ ਮਾਰਚ ਦਿਨ ਐਤਵਾਰ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਇਸ ਇੱਕ ਅਪ੍ਰੈਲ ਦਿਨ ਸੋਮਵਾਰ ਨੂੰ ਦਰਬਾਰ ਤੇ ਚਾਦਰ ਅਤੇ ਨਿਸ਼ਾਨ ਸ਼ਾਹਿਬ ਚੜਾਉਣ ਦੀ ਰਸਮ ਦੁਪਹਿਰ ਸਮੇਂ ਅਦਾ ਕੀਤੀ ਗਈ| ਨਿਸ਼ਾਨ ਸ਼ਾਹਿਬ ਚੜਾਉਣ ਦੀ ਰਸਮ ਉਪਰੰਤ ਦਰਬਾਰ ਕਵਾਲ ਪਾਰਟੀ ਨਕਾਲ ਪਾਰਟੀ ਅਤੇ ਰਾਧਾ ਵਲੱਬ ਆਰਟਸ ਗਰੁੱਪ (ਦੌਰਾਹਾ ) ਵਾਲੀਆਂ ਵਲੋਂ ਦੇਰ ਰਾਤ ਤੱਕ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਾਈ ਗਈ ਅਤੇ ਦੂਰ ਦੁਰੇਡ ਤੋਂ ਅਤੇ ਹੋਏ ਮਹਾਂਪੁਰਸ਼ਾ ਨੇ ਇਸ ਦਰਬਾਰ ਤੇ ਹਜ਼ਾਰੀ ਲਗਵਾਈ ਅਤੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ| ਇਸ ਮੇਲੇ ਦੋਰਾਨ ਬਾਬਾ ਜੀ ਲੰਗਰ ਵੀ ਅਤੁੱਟ ਵਰਤਾਇਆ ਗਿਆ|
ਇਸ ਮੌਕੇ ਏਕਮ ਸਾਈਂ ਫ਼ਤਹਿਗੜ੍ਹ ਸਾਹਿਬ ਵਾਲੇ, ਅਮਨ ਸਾਈਂ ਬਹਿਲੂਰਕਲਾਂ ਵਾਲੇ, ਮਾਤਾ ਸੁਰਜੀਤ ਮਾਛੀਵਾਂੜਾ ਵਾਲੇ, ਸੁਰਜੀਤ ਸਾਈਂ ਰਾਹੋਂ ਵਾਲੇ, ਸੰਦੀਪ ਸਾਈਂ ਰਾਹੋਂ ਵਾਲੇ, ਸਾਬੀ ਸਾਈਂ ਮਹਿਤਪੁਰ ਵਾਲੇ, ਪੱਪੂ ਸਾਈਂ ਗੜ੍ਹਸ਼ੰਕਰ ਵਾਲੇ ਬੀਬੀ ਹਰਭਜਨ ਕੌਰ ਰਾਹੋਂ ਵਾਲੇ ਮੋਹਿਤ ਬਾਬਾ ਨਵਾਂਸ਼ਹਿਰ ਵਾਲੇ, ਰੀਨਾ ਦੇਵਾ ਪੱਲੀਆਂ ਕਲਾਂ ਵਾਲੇ, ਸਿੱਤਲ ਰਾਹੋਂ ਵਾਲੇ, ਕੁਲਵੀਰ ਸਿੰਘ ਪਤਿਆਲਾ, ਕੁਲਦੀਪ ਬਲਾਚੌਰ, ਸ਼ੀਰਾ ਦੇਨੋਵਾਲ ਖੁਰਦ, ਬਿੱਲਾ ਟੇਲਰ ਬਲਾਚੌਰ, ਸੇਮ ਰੋਪੜ, ਬਿੱਟੂ ਸਟੂਡੀਓ ਬਿਲੜੋ, ਵਿਸ਼ਾਲ, ਰਾਜਵੀਰ, ਰਵਿੰਦਰ ਸਿੰਘ, ਕੁਲਵਿੰਦਰ ਗੁੱਜਰ, ਲਾਡੀ ਰੈਲਮਾਜਰਾ, ਰਾਜੂ ਠੇਕੇਦਾਰ, ਪ੍ਰਿੰਸ਼, ਬਿੰਦਰ ਰੈਲਮਾਜਰਾ, ਹਰਸ਼ਦੀਪ ਘਾਰੂ (ਭੋਡੇ ਸਪਰਾਏ) ਜਮਸ਼ੇਰ ਖ਼ਾਸ ਜਲੰਧਰ, ਗੱਗੀ ਲੁਧਿਆਣਾ, ਡਾਕਟਰ ਦੀਪਕ ਤੋਂ ਇਲਾਵਾਂ ਸਮੂਹ ਨਗਰ ਨਿਵਾਸੀ ਇਸ ਦਰਬਾਰ ਤੇ ਸ਼ਾਮਿਲ ਹੋਏ |
