ਵੈਟਨਰੀ ਯੂਨੀਵਰਸਿਟੀ 17 ਮਾਰਚ ਤੋਂ ਆਯੋਜਿਤ ਕਰੇਗੀ 47ਵੀਂ ਉਪ-ਕੁਲਪਤੀ ਕਨਵੈਨਸ਼ਨ
ਲੁਧਿਆਣਾ 16 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 17 ਤੋਂ 19 ਮਾਰਚ ਦੌਰਾਨ 47ਵੀਂ ਉਪ-ਕੁਲਪਤੀ ਕਨਵੈਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਨਵੈਨਸ਼ਨ ਦਾ ਵਿਸ਼ਾ ਹੋਵੇਗਾ ‘ਭੋਜਨ ਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ : ਭਾਰਤ 2047 ਦੀ ਦ੍ਰਿਸ਼ਟੀ ਅਤੇ ਉਸਤੋਂ ਅੱਗੇ ਤੱਕ’।
ਲੁਧਿਆਣਾ 16 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 17 ਤੋਂ 19 ਮਾਰਚ ਦੌਰਾਨ 47ਵੀਂ ਉਪ-ਕੁਲਪਤੀ ਕਨਵੈਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਨਵੈਨਸ਼ਨ ਦਾ ਵਿਸ਼ਾ ਹੋਵੇਗਾ ‘ਭੋਜਨ ਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ : ਭਾਰਤ 2047 ਦੀ ਦ੍ਰਿਸ਼ਟੀ ਅਤੇ ਉਸਤੋਂ ਅੱਗੇ ਤੱਕ’। ਕਨਵੈਨਸ਼ਨ ਦੌਰਾਨ 06 ਮਹੱਤਵਪੂਰਨ ਵਿਸ਼ੇ ਜਿਨ੍ਹਾਂ ਵਿਚ ਭਾਰਤੀ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਖੇਤਰ ਤਹਿਤ ਭੋਜਨ ਸੁਰੱਖਿਆ, ਵਾਤਾਵਰਣ ਤਬਦੀਲੀ ਅਤੇ ਕਿਸਾਨ ਭਲਾਈ ਨੂੰ ਵਿਚਾਰਿਆ ਜਾਏਗਾ। ਇਸ ਉਦੇਸ਼ ਅਧੀਨ ਭਵਿੱਖ ਦੀਆਂ ਨੀਤੀਆਂ ਵਾਸਤੇ ਸੋਚ ਘੜੀ ਜਾਏਗੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਕਨਵੈਨਸ਼ਨ ਦੇ ਸਰਪ੍ਰਸਤ ਨੇ ਕਿਹਾ ਕਿ ਇਹ ਸਮਾਗਮ ਪੇਸ਼ੇਵਰਾਂ ਅਤੇ ਨੀਤੀ ਘਾੜਿਆਂ ਨੂੰ ਖੇਤੀਬਾੜੀ, ਪਸ਼ੂਧਨ ਅਤੇ ਕਿਸਾਨਾਂ ਦੀ ਬਿਹਤਰੀ ਸੰਬੰਧੀ ਸੇਵਾਵਾਂ ਅਤੇ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਮੰਚ ਹੋਵੇਗਾ। ਇਸ ਨਾਲ ਉਹ ਇਕ ਮੰਚ ’ਤੇ ਇਕੱਠੇ ਹੋ ਕੇ ਇਨ੍ਹਾਂ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਪਛਾਣ ਕੇ ਹੱਲ ਲੱਭਣ ਵਾਲੇ ਵਿਚਾਰ ਕਰਨਗੇ।
ਪਦਮ ਭੂਸ਼ਣ ਡਾ. ਆਰ ਐਸ ਪਰੋਡਾ, ਚੇਅਰਮੈਨ, ਟਰੱਸਟ ਫਾਰ ਅਡਵਾਂਸਮੈਂਟ ਆਫ ਐਗਰੀਕਲਚਰਲ ਸਾਇੰਸਜ਼, ਨਵੀਂ ਦਿੱਲੀ ਅਤੇ ਸਾਬਕਾ ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਡਾ. ਆਰ ਸੀ ਅਗਰਵਾਲ, ਉਪ-ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਵਿਸ਼ੇਸ਼ ਮਹਿਮਾਨ ਹੋਣਗੇ। ਚੌਲ ਇਨਕਲਾਬ ਦੇ ਪਿਤਾਮਾ ਅਤੇ ਵਿਸ਼ਵ ਭੋਜਨ ਇਨਾਮ ਦੇ ਜੇਤੂ ਪਦਮ ਸ਼੍ਰੀ ਡਾ. ਗੁਰਦੇਵ ਸਿੰਘ ਖੁਸ਼ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਡਾ. ਰਾਮੇਸ਼ਵਰ ਸਿੰਘ, ਪ੍ਰਧਾਨ, ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਨੇ ਕਿਹਾ ਕਿ ਇਹ ਸੰਗਠਨ ਭਾਰਤੀ ਖੇਤੀ ਖੋਜ ਪਰਿਸ਼ਦ, ਵਿਭਿੰਨ ਖੇਤੀਬਾੜੀਆਂ ਯੂਨੀਵਰਸਿਟੀਆਂ ਅਤੇ ਅਜਿਹੀਆਂ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਾਂਝੇ ਹਿਤਾਂ ਤਹਿਤ ਸਹਿਯੋਗ ਅਧੀਨ ਲਿਆਉਣ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਕਨਵੈਨਸ਼ਨ ਵਿਚ ਜਿਥੇ ਵਿਭਿੰਨ ਯੂਨੀਵਰਸਿਟੀਆਂ ਦੇ ਉਪ-ਕੁਲਪਤੀ ਸ਼ਮੂਲੀਅਤ ਕਰਨਗੇ ਉਥੇ ਕਈ ਕੁੰਜੀਵਤ ਬੁਲਾਰੇ ਵਿਦੇਸ਼ਾਂ ਤੋਂ ਵੀ ਇਸ ਵਿਚ ਸ਼ਾਮਿਲ ਹੋਣਗੇ ਅਤੇ ਆਪਣੇ ਤਜਰਬੇ ਤੇ ਗਿਆਨ ਸਾਂਝਾ ਕਰਨਗੇ।
