ਪਿੰਕਾਂ ਅਤੇ ਬਿੰਦੂ ਭੁੰਬਲਾ ਮੇਰੇ ਪਰਿਵਾਰਿਕ ਮੈਂਬਰਾਂ ਵਾਂਗ: ਵਿਜੇ ਇੰਦਰ ਸਿੰਗਲਾ

ਗੜ੍ਹਸ਼ੰਕਰ, 18 ਮਾਰਚ- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਹਨ ਨੇ ਬੀਤੇ ਦਿਨੀ ਪਿੰਕਾਂ ਭੁੰਬਲਾ ਅਤੇ ਬਿੰਦੂ ਭੁੰਬਲਾ ਦੇ ਨਿਵਾਸ ਸਥਾਨ ਪਿੰਡ ਪਿੱਪਲੀਵਾਲ ਜਾ ਕੇ ਗੜਸ਼ੰਕਰ ਦੀ ਰਾਜਨੀਤੀ ਵਿੱਚ ਇੱਕ ਵੱਖਰੀ ਚਰਚਾ ਛੇੜੀ ਸ਼ੁਰੂ ਕਰ ਦਿੱਤੀ।

ਗੜ੍ਹਸ਼ੰਕਰ, 18 ਮਾਰਚ- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਹਨ ਨੇ ਬੀਤੇ ਦਿਨੀ ਪਿੰਕਾਂ ਭੁੰਬਲਾ ਅਤੇ ਬਿੰਦੂ ਭੁੰਬਲਾ ਦੇ ਨਿਵਾਸ ਸਥਾਨ ਪਿੰਡ ਪਿੱਪਲੀਵਾਲ ਜਾ ਕੇ ਗੜਸ਼ੰਕਰ ਦੀ ਰਾਜਨੀਤੀ ਵਿੱਚ ਇੱਕ ਵੱਖਰੀ ਚਰਚਾ ਛੇੜੀ ਸ਼ੁਰੂ ਕਰ ਦਿੱਤੀ।
ਇਹਨਾਂ ਦੋਨਾਂ ਨੌਜਵਾਨ ਆਗੂਆਂ ਦੇ ਘਰ ਤੇ ਜਾ ਕੇ ਵਿਜੇ ਇੰਦਰ ਸਿੰਗਲਾ ਨੇ ਸਪਸ਼ਟ ਸੰਕੇਤ ਦੇ ਦਿੱਤਾ ਕਿ ਇਹ ਦੋਨੋਂ ਨੌਜਵਾਨ ਆਗੂ ਉਹਨਾਂ ਦੀ ਟੀਮ ਦਾ ਵਿਸ਼ੇਸ਼ ਹਿੱਸਾ ਹਨ।ਇਸ ਦੇ ਨਾਲ ਹੀ ਉੱਥੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਜਿਸ ਤਰ੍ਹਾਂ ਦੱਸਿਆ ਕਿ ਦੋਨੋਂ ਭੁੰਬਲਾ ਬ੍ਰਦਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਾਂਗ ਹਨ ਉਸ ਨਾਲ ਉਹਨਾਂ ਨੇ ਆਪਣੀ ਇਹਨਾਂ ਦੋਨਾਂ ਨੌਜਵਾਨਾਂ ਨਾਲ ਨੇੜਤਾ ਨੂੰ ਹੋਰ ਵੀ ਤਸਦੀਕ ਕਰ ਦਿੱਤਾ।
ਦੱਸਣਾ ਬਣਦਾ ਹੈ ਕਿ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਦੇ ਤਹਿਤ ਵਿਜੇ ਇੰਦਰ ਸਿੰਗਲਾ ਸੈਲਾ ਖੁਰਦ ਦੇ ਇੱਕ ਨਿੱਜੀ ਪੈਲਸ ਵਿੱਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਆਏ ਸਨ, ਇਸ ਰੈਲੀ ਉਪਰੰਤ ਵਿਜੇ ਇੰਦਰ ਸਿੰਗਲਾ ਆਪਣੇ ਹੋਰ ਸਾਥੀਆਂ ਸਮੇਤ ਪਿੰਕਾ ਅਤੇ ਬਿੰਦੂ ਭੁੰਬਲਾ ਦੇ ਨਿਵਾਸ ਸਥਾਨ ਪਿੱਪਲੀਵਾਲ ਵਿਸ਼ੇਸ਼ ਤੌਰ ਤੇ ਗਏ, ਕਿਉਂਕਿ ਅਤੇ ਇਹ ਉਨਾਂ ਦਾ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਨਹੀਂ ਸੀ, ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ ਵਿਜੇ ਇੰਦਰ ਸਿੰਗਲਾ ਆਉਣ ਵਾਲੇ ਸਮੇਂ ਵਿੱਚ ਗੜਸ਼ੰਕਰ ਦੀ ਕਾਂਗਰਸ ਦੀ ਰਾਜਨੀਤੀ ਵਿੱਚ ਕੁਝ ਵੱਖਰਾ ਕਰਨ ਦੀ ਸੋਚਦੇ ਹਨ।ਇੱਥੇ ਇਹ ਵੀ ਦੱਸਣ ਯੋਗ ਹੈ ਕਿ ਵਿਜੇ ਇੰਦਰ ਸਿੰਗਲਾ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਘੱਟ ਵੋਟਾਂ ਤੇ ਚੋਣ ਹਾਰੇ ਸਨ ਅਤੇ ਗੜਸ਼ੰਕਰ ਹਲਕੇ ਵਿੱਚੋਂ ਉਹਨਾਂ ਦੀ ਹਾਰ ਹੋਈ ਸੀ।
ਬਿੰਦੂ ਅਤੇ ਪਿੰਕਾ ਭੁੰਬਲਾ ਦੇ ਨਿਵਾਸ ਸਥਾਨ ਤੇ ਹੋਏ ਇਕੱਠ ਦੌਰਾਨ ਹੋਰਨਾਂ ਤੋਂ ਇਲਾਵਾ ਸੋਢੀ ਰਤਨਪੁਰ, ਸੰਜੂ ਭਾਰਦਵਾਜ, ਮਨੋਜ, ਮਨੀ ਨੰਗਲਾਂ, ਚੇਤਨ, ਸੁਰੇਸ਼ ਪੰਚ, ਰਾਜਕੁਮਾਰ, ਰਾਜੂ, ਮਨਜੀਤ ਭਵਾਨੀਪੁਰ, ਰਜਿੰਦਰ ਭਵਾਨੀਪੁਰ, ਰਾਜ ਜਿੰਦਰ, ਰਮਨ ਭੁੰਬਲਾ, ਕਾਲਾ ਭੁੰਬਲਾ, ਦੀਪੂ ਬੀਣੇਵਾਲ, ਜਸਵਿੰਦਰ ਬੀਣੇਵਾਲ, ਦਰਸ਼ਨ ਪੰਚ, ਬਿੱਟੂ ਸਾਬਕਾ ਸਰਪੰਚ ਪਿਪਲੀਵਾਲ, ਜੋਗਿੰਦਰ ਜਿੰਦਲ, ਦਰਸ਼ਨ ਜਿੰਦਲ, ਜੀਤ ਪੰਚ, ਭਜਨ ਜਿੰਦਲ, ਨੀਲ ਕੰਠ, ਜੋਸ਼ੀ, ਬਿੱਲਾ ਚੇਚੀ, ਪਲਵਿੰਦਰ ਗੌਰਸੀ, ਜੈ ਰਾਮ ਲੰਬੜਦਾਰ, ਕੋਕੀ ਭੰਬਲਾ, ਅਸ਼ੋਕ ਜਿੰਦਲ, ਮੇਹਰ ਚੰਦ ਭਵਾਨੀਪੁਰ, ਸ਼ਿੰਦਾ ਪੰਚ, ਰਣਜੀਤ, ਜੱਸੀ ਜਿੰਦਲ ਵੀ ਹਾਜ਼ਰ ਸਨ।