ਸਿੰਘ ਸਾਹਿਬ ਜਥੇਦਾਰ ਸੁਲਤਾਨ ਸਿੰਘ ਜੀ ਨੇ ਸੜਕ ਬਣਾਉਣ ਲਈ ਚੱਲ ਰਹੀ ਕਾਰ ਸੇਵਾ ਦਾ ਜਾਇਜਾ ਲਿਆ

ਸੜੋਆ - ਕਾਹਨਪੁਰ ਖੂਹੀ ਤੋਂ ਕੁੱਕੜ ਮਜਾਰਾ ਤੱਕ ਸੜਕ ਦੀ ਮੁਰੰਮਤ ਦਾ ਕੰਮ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਦੀ ਨਿਗਰਾਨੀ 'ਚ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ। ਇਸ ਸੜਕ ਦੇ ਚੱਲ ਰਹੇ ਕੰਮ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਪਹੁੰਚ ਕੇ ਜਾਇਜਾ ਲਿਆ।

ਸਿੰਘ ਸਾਹਿਬ ਨੇ ਇਸ ਸੰਬੰਧੀ ਸੰਤ ਬਾਬਾ ਸਤਨਾਮ ਸਿੰਘ ਤੋਂ ਸੜਕ ਵਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਅਤੇ ਕਾਰ ਸੇਵਾ ਰਾਹੀਂ ਚੱਲ ਰਹੇ ਕੰਮ ਦੀ ਸਲਾਘਾ ਵੀ ਕੀਤੀ। ਜਾਣਕਾਰੀ ਦਿੰਦਿਆ ਸਮਾਜ ਸੇਵਕ ਦਲਜੀਤ ਸਿੰਘ ਬੈਂਸ ਬਲਾਚੌਰ ਨੇ ਦੱਸਿਆ ਕਿ ਕਰੀਬ 21 ਕਿਲੋਮੀਟਰ ਲੰਬੀ ਇਸ ਸੜਕ ਤੇ ਬਰਮ ਬਣਾਉਣ ਅਤੇ ਸੜਕ ਨੂੰ ਚੌੜਾ ਕਰਨ ਲਈ ਕਰੀਬ ਇਕ ਸੋ ਤੋਂ ਵੱਧ ਮਸ਼ੀਨਰੀ (ਜਿਹਨਾ 'ਚ ਜੇ ਸੀ ਬੀ, ਟਰੱਕ, ਟਰੈਕਟਰ, ਟਰਾਲੀਆਂ ਸਮੇਤ ਹੋਰ ਵੀ ਵਾਹਨ ਸ਼ਾਮਲ ਹਨ) ਦਿਨ ਰਾਤ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇਸ ਕਾਰਜ ਤੇ ਕਰੀਬ 32 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਪਿਛਲੇ ਦਿਨੀਂ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਸੜਕ ਦੇ ਦੋਨੋ ਪਾਸੇ ਬਰਮ ਬਣਾ ਕੇ ਟੋਏ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਜੋ ਅੱਜ ਤੱਕ ਲਗਾਤਾਰ ਜਾਰੀ ਹੈ। ਇਸ ਮੌਕੇ ਸੰਤ ਇੰਦਰਜੀਤ ਸਿੰਘ ਬੰਬ, ਬਾਬਾ ਸੁਰਜੀਤ ਸਿੰਘ, ਬਾਬਾ ਚਾਨਣ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਸਤਨਾਮ ਸਿੰਘ ਛੋਟਾ, ਆਜ ਸੇਵਕ ਦਲਜੀਤ ਸਿੰਘ ਬੈਂਸ, ਕੇਵਲ ਬ੍ਰਹਮਪੁਰੀ, ਹਰਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ।