ਵਿਸ਼ਵ ਵਾਤਾਵਰਣ ਦਿਵਸ : ਸਮਗਰ ਉਨਾਯਨ ਫਾਊਂਡੇਸ਼ਨ ਦੀ "ਬਾਇਓਡਾਇਵਰਸਿਟੀ ਡਰਾਈਵ"
ਲੁਧਿਆਣਾ - ਇਥੋਂ ਦੇ ਨੇੜਲੇ ਪਿੰਡ ਝੂੱਮਟ ਵਿਖੇ ਵਿਸ਼ਵ ਵਾਤਾਵਰਣ ਦਿਵਸ ਦੇ ਇਸ ਸ਼ੁਭ ਮੌਕੇ 'ਤੇ ਸਮਗਰ ਉਨਾਯਨ ਫਾਊਂਡੇਸ਼ਨ ਨੇ ਕੁਦਰਤੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ "ਜੈਵ ਵਿਭਿੰਨਤਾ ਡਰਾਈਵ" ਤਹਿਤ ਲੁਧਿਆਣਾ ਅਤੇ ਮੋਹਾਲੀ ਵਿੱਚ ਦੇਸੀ ਫਲਾਂ ਦੇ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ।

ਅੱਜ ਦੇ ਦਿਨ ਹੀ ਮੁਹਾਲੀ ਦੇ ਸੈਕਟਰ 82 ਵਿੱਚ ਸੰਸਥਾ ਦੇ ਪ੍ਰਧਾਨ ਸ੍ਰੀ ਪੱਲਵ ਵਿਕਰਾਂਤ, ਜਨਰਲ ਸਕੱਤਰ ਸ਼ਿਖਾ ਅਤੇ ਮੈਂਬਰਾਂ ਅਦਿਤੀ, ਅਮਿਤਾਜੀਤ ਅਤੇ ਅਭਿਨਵ ਨੇ ਰੁੱਖ ਲਗਾ ਕੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਲੁਧਿਆਣਾ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਸੁਨਾਲ ਰੋਮਿਨ ਅਤੇ ਸੀਨੀਅਰ ਮੈਂਬਰ ਸਿਮਰਨ ਨੇ ਉਤਸ਼ਾਹ ਨਾਲ ਰੁੱਖ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸਮਗਰ ਉਨਾਯਨ ਫਾਊਂਡੇਸ਼ਨ ਸਾਰੇ ਸਾਥੀਆਂ ਦਾ ਧੰਨਵਾਦ ਕਰਦੀ ਹੈ।