ਸ਼੍ਰੀ ਖੁਰਾਲਗੜ੍ਹ ਸਾਹਿਬ ਜਾਂਦੀ ਸੰਗਤ ਨੂੰ ਪਿਛਲੇ ਸਾਲ ਹੋਏ ਹਾਦਸੇ 'ਚ ਬਚਾਉਣ ਵਾਲੇ ਅਜੈ ਖੇਪੜ ਨੂੰ ਕਰਾੜੀ ਪਿੰਡ 'ਚ ਕੀਤਾ ਸਨਮਾਨਿਤ

ਗੜ੍ਹਸ਼ੰਕਰ - ਪਿਛਲੇ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਪਿੰਡ ਕਰਾੜੀ ਦੀ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚਰਨ ਵੰਦਨਾ ਕਰਨ ਆਈ ਸੀ। ਪਰ ਅਚਾਨਕ ਹੀ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਨਜਦੀਕ ਹੀ ਸੰਗਤ ਦੀ ਭਰੀ ਹੋਈ ਬੱਸ ਪਲਟ ਗਈ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੈਠੀਆਂ ਸੰਗਤਾਂ ਜਖਮੀ ਹੋ ਗਈਆਂ ਸਨ।

ਗੜ੍ਹਸ਼ੰਕਰ - ਪਿਛਲੇ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਪਿੰਡ ਕਰਾੜੀ ਦੀ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚਰਨ ਵੰਦਨਾ ਕਰਨ ਆਈ ਸੀ। ਪਰ ਅਚਾਨਕ ਹੀ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਨਜਦੀਕ ਹੀ ਸੰਗਤ ਦੀ ਭਰੀ ਹੋਈ ਬੱਸ ਪਲਟ ਗਈ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੈਠੀਆਂ ਸੰਗਤਾਂ ਜਖਮੀ ਹੋ ਗਈਆਂ ਸਨ। 
ਉਸ ਹੋਏ ਹਾਦਸੇ ਮੌਕੇ ਗੜ੍ਹਸ਼ੰਕਰ ਇਲਾਕੇ ਦੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗੜ੍ਹਸ਼ੰਕਰ ਦੇ ਯੂਥ ਵਿੰਗ ਦੇ ਪ੍ਰਧਾਨ ਅਜੈ ਖੇਪੜ ਨੂੰ ਜਿਵੇਂ ਹੀ ਇਸ ਭਿਆਨਕ ਹਾਦਸੇ ਦਾ ਪਤਾ ਚੱਲਿਆ ਤਾਂ ਉਹ ਝੱਟ ਕਰਕੇ ਬਿਨਾ ਦੇਰੀ ਕੀਤੇ ਸਾਥੀਆਂ ਨੂੰ ਨਾਲ ਲੈ ਕੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਗਏ। ਸੱਟਾਂ ਲੱਗ ਕੇ ਹੋਏ ਜਖਮੀ ਤੇ ਗੰਭੀਰ ਜਖਮੀਆਂ ਨੂੰ ਬਿਨਾ ਝਿਜਕ ਦੇ ਆਪਣੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਵਿਖੇ ਪਹੁੰਚਾਇਆ। ਜਖਮੀਆਂ ਵਿੱਚ ਜਿਆਦਾ ਛੋਟੇ ਬੱਚੇ ਸਨ। ਅੱਜ ਪਿੰਡ ਕਰਾੜੀ ਦੀ ਸੰਗਤ ਵਲੋਂ ਪਿੰਡ ਕਰਾੜੀ ਦੇ ਗੁਰੂਘਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਗਏ।  ਜਿਸ ਵਿੱਚ ਸੰਗਤਾਂ ਵਲੋਂ ਯੂਥ ਆਗੂ ਅਜੈ ਖੇਪੜ ਦੀ ਦਰਿਆਦਿਲੀ ਕਰਕੇ ਪਿੰਡ ਦੇ ਸਮਾਗਮ ਵਿੱਚ ਸਨਮਾਨਿਤ ਕਰਨਾ ਉਚਿਤ ਸਮਝਿਆ। ਇਸ ਕਰਕੇ ਅਜੈ ਖੇਪੜ ਨੂੰ ਸਪੈਸ਼ਲ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ ਤੇ ਸਮਾਗਮ ਦੇ ਆਖਰੀ ਭੋਗ ਵਾਲੇ ਦਿਨ ਸਮੂਹ ਸੰਗਤਾਂ ਦੀ ਹਾਜਰੀ ਵਿੱਚ ਸਨਮਾਨਿਤ ਕਰਦੇ ਪ੍ਰਬੰਧਕ ਕਮੇਟੀ ਵਲੋਂ ਮਾਣ ਮਹਿਸੂਸ ਕੀਤਾ ਗਿਆ। ਪ੍ਰਬੰਧਕ ਕਮੇਟੀ ਨੇ ਅਜੈ ਖੇਪੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਅਜੈ ਖੇਪੜ ਮੋਕੇ ਤੇ ਜਖਮੀ ਸੰਗਤ ਦੀ ਮੱਦਦ ਨਾ ਕਰਦੇ ਤਾਂ ਉਥੇ ਦਾ ਮੰਜਰ ਸ਼ਾਇਦ ਸੋਰ ਹੀ ਹੋਣਾ ਸੀ। ਇਸ ਮੌਕੇ ਸਨਮਾਨ ਪ੍ਰਾਪਤ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਗੜ੍ਹਸ਼ੰਕਰ ਦਾ ਇਲਾਕਾ ਪਹਾੜੀ ਇਲਾਕਾ ਹੋਣ ਕਾਰਨ ਡਰਾਈਵਰ ਵੀਰ ਬਹੁਤ ਵਾਰੀ ਧੋਖਾ ਖਾ ਜਾਂਦੇ ਹਨ ਤੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਉਸ ਦਿਨ ਵੀ ਅਜਿਹਾ ਹਾਦਸਾ ਵਾਪਰ ਗਿਆ ਤੇ ਮੈਂ ਵੀ ਨਜਦੀਕ ਹੀ ਸੀ। ਜਿਸ ਕਰਕੇ ਮੈਂ ਵੀ ਆਪਣਾ ਫਰਜ ਸਮਝਦਿਆਂ ਸੰਗਤ ਦੀ ਸੇਵਾ ਕੀਤੀ। ਬਾਕੀ ਇਹ ਸੇਵਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਮੇਰੇ ਤੋਂ ਲਈ ਜਿਸ ਨਾਲ ਮੇਰੀ ਜਿੰਦਗੀ ਵੀ ਸਫਲ ਹੋ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਅਜੈ ਖੇਪੜ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।