ਐਨਸੀਸੀ ਕੈਡਿਟ ਏਕਮਜੋਤ ਨੇ ਖਾਲਸਾ ਕਾਲਜ, ਮਾਹਿਲਪੁਰ ਦਾ ਨਾਂ ਰੌਸ਼ਨ ਕੀਤਾ

ਮਾਹਿਲਪੁਰ, 26 ਫਰਵਰੀ:- ਆਰ.ਡੀ.ਪਰੇਡ ਨਵੀ ਦਿੱਲੀ ਤੋਂ ਵਾਪਸ ਆਈ ਵਿਦਿਆਰਥਣ ਏਕਮਜੋਤ ਸਪੁੱਤਰੀ ਸ੍ਰੀਮਤੀ ਮਨਜੀਤ ਕੌਰ ਦਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਵਰਣਨ ਯੋਗ ਹੈ ਕਿ ਏਕਮਜੋਤ 8 ਪੰਜਾਬ ਬਟਾਲੀਅਨ ਐਨ.ਸੀ.ਸੀ., ਫਗਵਾੜਾ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਵਿਚੋਂ ਖਾਲਸਾ ਕਾਲਜ ਮਾਹਿਲਪੁਰ ਦੀ ਇਕਲੌਤੀ ਮਹਿਲਾ ਕੈਡੇਟ ਹੈ, ਜਿਸ ਨੂੰ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ।

ਉਕਤ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਸਿਖ ਵਿਦਿਅਕ ਕੌਂਸਲ ਦੇ ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਕਾਲਜ ਦਾ ਨਾਮ ਰੌਸ਼ਨ ਹੋਇਆ ਹੈ। ਇਸ ਬਾਰੇ ਐਨਸੀਸੀ ਅਧਿਕਾਰੀ ਡਾ ਦੀਪਕ ਨੇ ਦੱਸਿਆ ਕਿ ਲਗਾਤਾਰ ਅੱਠ ਕੈਂਪਾਂ ਤੋਂ ਬਾਅਦ ਸਾਰੀਆਂ ਚੋਣ ਪ੍ਰਕਿਰਿਆਵਾਂ ਵਿੱਚ ਸਫ਼ਲਤਾ ਹਾਸਲ ਕਰਨ ਮਗਰੋਂ ਏਕਮਜੋਤ ਨੂੰ ਦਸੰਬਰ ਵਿੱਚ ਹੀ ਨਵੀਂ ਦਿੱਲੀ ਆਰਡੀਸੀ ਕੈਂਪ ਲਈ ਬੁਲਾਇਆ ਗਿਆ ਸੀ। ਨਵੀਂ ਦਿੱਲੀ ਵਿੱਚ ਆਰਡੀਸੀ ਕੈਂਪ ਦਾ ਉਦਘਾਟਨ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ। ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ: ਪਰਵਿੰਦਰ ਸਿੰਘ ਨੇ ਏਕਮਜੋਤ ਨੂੰ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਇਸ ਦੌਰਾਨ ਕਾਲਜ ਦਾ ਸਟਾਫ਼,ਵਿਦਿਆਰਥੀ ਸਮੇਤ ਬਾਹਰੋਂ ਆਏ ਮਹਿਮਾਨ ਵੀ ਹਾਜ਼ਰ ਸਨ।