ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਖੇਲ੍ਹੋ ਇੰਡੀਆ ਫੁੱਟਬਾਲ ਲੀਗ ਦਾ ਉਦਘਾਟਨ ਹੋਇਆ
ਨਵਾਂਸ਼ਹਿਰ - ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਖੇਲ੍ਹੋ ਇੰਡੀਆ ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਕਰਵਾਈ ਜਾ ਰਹੀ ਖੋਲ੍ਹੋ ਇੰਡੀਆ ਫੁੱਟਬਾਲ ਵੂਮੈਨ ਲੀਗ ਦੇ ਤਹਿਤ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ ਵਿੱਚ ਲੜਕੀਆਂ ਦੇ 15 ਸਾਲ ਵਰਗ ਦੀ ਫੁੱਟਬਾਲ ਲੀਗ ਥੀ ਸ਼ੁਰੂਆਤ ਹੋਈ।

ਇਸ ਲੀਗ ਦਾ ਉਦਘਾਟਨ ਗੁਰਦੇਵ ਸਿੰਘ ਗਿੱਲ ਅਰਜੁਨ ਐਵਾਰਡੀ ਉਪ ਪ੍ਰਧਾਨ ਪੰਜਾਬ ਫੁੱਟਬਾਲ ਐਸੋਸੀਏਸ਼ਨ, ਜਰਨੈਲ ਸਿੰਘ ਜਿਲ੍ਹਾ ਪ੍ਰਧਾਨ ਫੁੱਟਬਾਲ ਐਸੋਸੀਏਸ਼ਨ, ਵਿਜੈ ਬਾਲੀ ਜੁਆਇੰਟ ਸੈਕਟਰੀ ਆਲ ਇੰਡੀਆ ਫੁੱਟਬਾਲ ਐਸੋਸੀਏਸ਼ਨ ਅਤੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਗੁਰਦੇਵ ਸਿੰਘ ਗਿੱਲ ਅਰਜੁਨ ਐਵਾਰਡੀ ਨੇ ਕਿਹਾ ਕਿ ਖੇਡ ਵਿਭਾਗ ਵਲੋਂ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਉਪਰਾਲਾ ਸਲਾਘਾਯੋਗ ਹੈ। ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਇਸ ਲੀਗ ਦੀ ਜੇਤੂ ਟੀਮ ਨੂੰ 50,000 ਰੁਪਏ ਅਤੇ ਉਪ ਜੇਤੂ ਨੂੰ 30,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਵੈਸਟ ਖਿਡਾਰੀ ਨੂੰ ਭਾਰਤੀ ਟੀਮ ਦੀ ਜਰਸੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸਤਵੀਰ ਸਿੰਘ ਪੱਲੀ ਝਿੱਕੀ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੂ ਸਮੂਹ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਇਹ ਲੀਗ 28 ਫਰਵਰੀ ਤੱਕ ਹੋਵੇਗੀ। ਉਦਘਾਟਨੀ ਮੈਚ ਜੀਂਦੋਵਾਲ ਅਤੇ ਮੂਸਾਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੌਕੇ ਸਰਪੰਚ ਲਖਵੀਰ ਸਿੰਘ ਚੌਧਰੀ ਸੰਤ ਰਾਮ, ਅਮਰਜੀਤ ਸਿੰਘ ਪੂੰਨੀ, ਨੰਬਰਦਾਰ ਅਮਰੀਕ ਸਿੰਘ, ਟੈਕਨੀਕਲ ਕੋਆਰਡੀਨੇਟਰ ਹਰਦੀਪ ਸਿੰਘ, ਪ੍ਰੋ ਗੁਰਪ੍ਰੀਤ ਸਿੰਘ, ਨੈਸ਼ਨਲ ਰੈਫਰੀ ਸਤਵੀਰ ਸਿੰਘ, ਲੈਕਚਰਾਰ ਅਮ੍ਰਿਤਪਾਲ ਸਿੰਘ, ਲੈਕਚਰਾਰ ਮਨਵਿੰਦਰ ਸਿੰਘ ਅਤੇ ਰੌਣਕੀ ਸਿੰਘ ਵੀ ਹਾਜ਼ਰ ਸਨ।