ਸ਼ਹਿਰ ਦੇ ਵਾਰਡ ਨੰਬਰ 2 ਦੀ ਅਣਗੋਲੀ ਗਲੀ ਦੀ ਯੂਥ ਆਗੂ ਕਰਨਵੀਰ ਕਟਾਰੀਆ ਨੇ ਸ਼ੁਰੂਆਤ ਕਰਵਾਈ

ਬਲਾਚੌਰ - ਅੱਜ ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨਵੀਰ ਕਟਾਰੀਆ ਨੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਪਿਛਲੇ 25 ਸਾਲਾਂ ਤੋਂ ਸ਼ਹਿਰ ਵਾਸੀਆਂ ਦੀ ਗਲੀ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਦੇ ਅਧਿਕਾਰੀਆਂ, ਵਾਰਡ ਵਾਸੀਆਂ ਅਤੇ ਪਾਰਟੀ ਵਰਕਰਾਂ ਦੀ ਹਾਜਰੀ ਵਿੱਚ ਨਵੀਂ ਬਣਨ ਜਾ ਰਹੀ ਬੁੱਧ ਵਿਹਾਰ ਵਾਲੀ ਗਲੀ ਦੀ ਸ਼ੁਰੂਆਤ ਪਤਵੰਤਿਆ ਦੀ ਹਾਜਰੀ ਵਿੱਚ ਕਰਵਾਈ।

ਬਲਾਚੌਰ - ਅੱਜ ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨਵੀਰ ਕਟਾਰੀਆ ਨੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਪਿਛਲੇ 25 ਸਾਲਾਂ ਤੋਂ ਸ਼ਹਿਰ ਵਾਸੀਆਂ ਦੀ ਗਲੀ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਦੇ ਅਧਿਕਾਰੀਆਂ, ਵਾਰਡ ਵਾਸੀਆਂ ਅਤੇ ਪਾਰਟੀ ਵਰਕਰਾਂ ਦੀ ਹਾਜਰੀ ਵਿੱਚ ਨਵੀਂ ਬਣਨ ਜਾ ਰਹੀ ਬੁੱਧ ਵਿਹਾਰ ਵਾਲੀ ਗਲੀ ਦੀ ਸ਼ੁਰੂਆਤ ਪਤਵੰਤਿਆ ਦੀ ਹਾਜਰੀ ਵਿੱਚ ਕਰਵਾਈ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਵਾਰਡ ਵਾਸੀ ਗਲੀ ਨਾ ਬਣਨ ਕਾਰਨ ਗੰਦੇ ਪਾਣੀ ਦੀ ਸਮੱਸਿਆ ਤੋਂ ਬਹੁਤ ਜਿਆਦਾ ਪ੍ਰੇਸ਼ਾਨ ਸਨ, ਅਤੇ ਮਸ਼ਗ ਪੂਰੀ ਹੋਣ ਤੇ ਉਹਨਾਂ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਯੂਥ ਆਗੂ ਕਰਨਵੀਰ ਕਟਾਰੀਆ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ, ਰਜਤ ਕੁਮਾਰ, ਬਲਾਕ ਪ੍ਰਧਾਨ ਪ੍ਰਵੀਨ ਪੁਰੀ, ਬਲਾਕ ਪ੍ਰਧਾਨ ਸੇਠੀ ਉਧਨਵਾਲ, ਰਣਜੀਤ ਸਿੰਘ, ਹਨੀ ਡੱਬ, ਚੰਦਰ ਮੋਹਨ ਜੇ ਡੀ, ਬਲਦੇਵ ਰਾਜ, ਕੁਲਦੀਪ ਕੁਮਾਰ ਤੇ ਸ਼ਾਲੂ ਸੋਨੀ ਸਮੇਤ ਹੋਰ ਵੀ ਸ਼ਹਿਰਵਾਸੀ ਹਾਜਰ ਸਨ।