ਜਿਲ੍ਹੇ ਅੰਦਰ ਟ੍ਰੈਫਿਕ ਲਾਇਟਾਂ ਦੀ ਵਿਵਸਥਾ ਚਰਮਰਾਈ, ਕੋਈ ਟੁਟੀ,ਕੋਈ ਟੇਢੀ ਅਤੇ ਅਨੇਕਾਂ ਚੌਂਕ ਬਿਨ੍ਹਾਂ ਲਾਇਟਾਂ ਤੋਂ, ਘੋਸ਼ਨਾਵਾਂ ਕੀਤੀਆਂ ਜਾ ਰਹੀਆਂ ਐਕਸੀਡੈਂਟ ਘਟਾਉਣ ਦੀਆਂ।

ਗੜ੍ਹਸ਼ੰਕਰ 30 ਜਨਵਰੀ - ਟ੍ਰੈਫਿਕ ਵਿਵਸਥਾ ਵਿਚ ਸੁਧਾਰ ਲਈ ਸੜਕਾਂ ਉਤੇ ਸਿਹਤਮੰਦ ਵਿਵਸਥਾ,ਲਾਇਸੈਂਸ ਪ੍ਰਨਾਲੀ ਵਿਚ ਸੁਧਾਰ ਦੀ ਸਭ ਤੋਂ ਵੱਡੀ ਜਰੂਰਤ ਹੈ ਨਾ ਕਿ ਟ੍ਰੈਫਿਕ ਲਾਇਟਾਂ ਦੀ ਥਾਂ ਚੋਕਾਂ ਵਿਚ ਫਲੈਕਸਾਂ ਅਤੇ ਹੋਰ ਝੂੱਠੀਆਂ ਅਡਵਰਟਾਇਜਮੈਂਟਾਂ ਦੀ। ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਹੁਸ਼ਿਆਰ ਪੁਰ ਸ਼ਹਿਰ ਅੰਦਰ ਪ੍ਰਭਾਤ ਚੌਂਕ ਵਿਚ ਚਰਮਰਾ ਰਹੀਆਂ ਟ੍ਰੈਫਿਕ ਲਾਇਟਾਂ ਅਤੇ ਸੜਕਾਂ ਉਤੇ ਅਲੋਪ ਹੋਏ ਜੇਬਰਾ ਚਿੰਨਾ ਦੇ ਅਲੋਪ ਹੋਣ ਅਤੇ ਚੋਂਕ ਵਿਚ ਕੋਈ ਵੀ ਬੱਸ ਸੈ਼ਲਟਰ ਨਾ ਹੋਣ ਵੱਲ ਨਗਰ ਨਿਗਮ ਅਤੇ ਟਰਾਂਸਪੋਰਟ ਵਿਭਾਗ ਵਲੋਂ ਨਾ ਧਿਆਨ ਦੇਣ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸੁੱਕੀਆਂ ਕਾਗਜੀ ਘੋਸ਼ਨਾਵਾਂ ਕਰਨ ਨਾਲ ਟ੍ਰੈਫਿਕ ਵਿਵਸਥਾ ਵਿਚ ਕਦੇ ਵੀ ਸੁਧਾਰ ਨਹੀਂ ਹੋ ਸਕਦਾ,ਜਿਨ੍ਹਾਂ ਚਿਰ ਸਾਰੀ ਟ੍ਰੈਫਿਕ ਵਿਵਸਥਾਂ ਨੂੰ ਅਮਲੀ ਜਾਮਾ ਨਾ ਪਹਿਨਾਇਆ ਜਾਂਦਾ।

ਗੜ੍ਹਸ਼ੰਕਰ 30 ਜਨਵਰੀ - ਟ੍ਰੈਫਿਕ ਵਿਵਸਥਾ ਵਿਚ ਸੁਧਾਰ ਲਈ ਸੜਕਾਂ ਉਤੇ ਸਿਹਤਮੰਦ ਵਿਵਸਥਾ,ਲਾਇਸੈਂਸ ਪ੍ਰਨਾਲੀ ਵਿਚ ਸੁਧਾਰ ਦੀ ਸਭ ਤੋਂ ਵੱਡੀ ਜਰੂਰਤ ਹੈ ਨਾ ਕਿ ਟ੍ਰੈਫਿਕ ਲਾਇਟਾਂ ਦੀ ਥਾਂ ਚੋਕਾਂ ਵਿਚ ਫਲੈਕਸਾਂ ਅਤੇ ਹੋਰ ਝੂੱਠੀਆਂ ਅਡਵਰਟਾਇਜਮੈਂਟਾਂ ਦੀ। ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਹੁਸ਼ਿਆਰ ਪੁਰ ਸ਼ਹਿਰ ਅੰਦਰ ਪ੍ਰਭਾਤ ਚੌਂਕ ਵਿਚ ਚਰਮਰਾ ਰਹੀਆਂ ਟ੍ਰੈਫਿਕ ਲਾਇਟਾਂ ਅਤੇ ਸੜਕਾਂ ਉਤੇ ਅਲੋਪ ਹੋਏ ਜੇਬਰਾ ਚਿੰਨਾ ਦੇ ਅਲੋਪ ਹੋਣ ਅਤੇ ਚੋਂਕ ਵਿਚ ਕੋਈ ਵੀ ਬੱਸ ਸੈ਼ਲਟਰ ਨਾ ਹੋਣ ਵੱਲ ਨਗਰ ਨਿਗਮ ਅਤੇ ਟਰਾਂਸਪੋਰਟ ਵਿਭਾਗ ਵਲੋਂ ਨਾ ਧਿਆਨ ਦੇਣ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸੁੱਕੀਆਂ ਕਾਗਜੀ ਘੋਸ਼ਨਾਵਾਂ ਕਰਨ ਨਾਲ ਟ੍ਰੈਫਿਕ ਵਿਵਸਥਾ ਵਿਚ ਕਦੇ ਵੀ ਸੁਧਾਰ ਨਹੀਂ ਹੋ ਸਕਦਾ,ਜਿਨ੍ਹਾਂ ਚਿਰ ਸਾਰੀ ਟ੍ਰੈਫਿਕ ਵਿਵਸਥਾਂ ਨੂੰ ਅਮਲੀ ਜਾਮਾ ਨਾ ਪਹਿਨਾਇਆ ਜਾਂਦਾ।ਧੱਕੇਸ਼ਾਹੀ ਨਾਲ ਲੋਕਾਂ ਤੋਂ ਜੁਰਮਾਨਾ ਤਾਂ ਵਸੂਲਿਆ ਜਾ ਸਕਦਾ ਹੈ ਪਰ ਸੜਕਾਂ ਆਦਿ ਵਿਵਸਥਾਂ ਕੋਣ ਸੁਧਾਰੇਗਾ ਅਤੇ ਕਦੋਂ ਸੁਧਰੇਗੀ।ਧੀਮਾਨ ਨੇ ਕਿਹਾ ਕਿ ਹੁਸ਼ਿਆਰ ਪੁਰ ਸ਼ਹਿਰ ਅੰਦਰ ਜਿਨ੍ਹਾਂ ਚਿਰ ਤੰਦਰੁਸਤ ਸੜਕਾਂ, ਟ੍ਰੈਫਿਕ ਲਾਇਟਾਂ, ਸੜਕਾਂ ਉਤੇ ਜੈਬਰਾ ਚਿੰਨ,ਸੜਕਾਂ ਧੂੜ ਮੁਕਤ ਅਤੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਅਤੇ ਗੰਦਗੀ ਤੋਂ ਮੁਕਤ ਨਹੀਂ ਹੰੁਦੀਆਂ ਉਨ੍ਹਾਂ ਚਿਰ ਸੜਕ ਸੁੱਰਖਿਆ ਫੋਰਸ ਕੋਈ ਵੀ ਸੁਧਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਗੱਲ ਸੜਕ ਸੁਰਖਿਆ ਫੋਰਸ ਦੀ ਨਹੀਂ ਟ੍ਰੈਫਿਕ ਢਾਂਚੇ ਸੁਧਾਰ ਲਈ ਮਹਿਜ ਘੋਸ਼ਨਾਵਾਂ ਨਾਲ ਕੁਝ ਨਹੀਂ ਹੋਣ ਲੱਗਾ। ਉਨ੍ਹਾਂ ਕਿਹਾ ਕਿ ਸਾਰੇ ਚੌਕਾਂ ਨੂੰ ਫਲੈਕਸਾਂ ਤੋਂ ਮੁਕਤ ਕੀਤਾ ਜਾਣਾ ਵੀ ਟ੍ਰੈਫਿਕ ਢਾਂਚੇਂ ਦਾ ਅਹਿਮ ਹਿੱਸਾ ਹੈ,ਰਾਜਨੀਤਕ ਪਾਰਟੀਆਂ ਦੇ ਜੁੰਮੇਵਾਰ ਆਗੂ ਚੋਕਾਂ ਨੂੰ ਫਲੈਕਸਾਂ ਨਾਲ ਐਨਾ ਭਰ ਦਿੰਦੇ ਹਨ ਕਿ ਲੋਕਾਂ ਦਾ ਧਿਆਨ ਉਧਰ ਭਟਕਣ ਨਾਲ ਐਕਸੀਡੈਂਟ ਹੋਣਾ ਲਾਜਮੀ ਹੋ ਜਾਂਦਾ ਹੈ। ਧੀਮਾਨ ਨੇ ਕਿਹਾ ਕਿ ਕੋਈ ਵਿਅਕਤੀ ਐਕਸੀਡੈਂਟ ਜਾਣਬੁਝ ਕੇ ਨਹੀਂ ਕਰਦਾ, ਪਰ ਜਦੋਂ ਟ੍ਰੈਫਿਕ ਵਿਵਸਥਾਂ ਹੀ ਨਾ ਹਵੇ ਤਾਂ ਐਕਸੀਡੈਂਟ ਹੋਣਾ ਲਾਜਮੀ ਹੈ। ਜਿੰਦਗੀ ਜਿਊਣ ਦਾ ਸਭ ਦਾ ਬਰਾਬਰ ਅਧਿਕਾਰ ਹੈ, ਹਰੇਕ ਨਾਗਰਿਕ ਦੀ ਸੁੱਰਖਿਅਤਾ ਉਨ੍ਹਾਂ ਹੀ ਜਰੂਰੀ ਹੈ ਜਿੰਨੀ ਕੇ ਭਾਰਤ ਦੇ ਪਹਿਲੇ ਨਾਗਰਿਕ ਦੀ,ਸੰਵਿਧਾਨਕ ਹੱਕ ਸਭ ਦੇ ਬਾਰਬਰ ਹਨ।
ਧੀਮਾਨ ਨੇ ਕਿਹਾ ਕਿ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਕਰਨ ਲਈ ਨਿਸਵਾਰਥ ਭਾਵਨਾ ਦੀ ਲੋੜ ਹੈ।ਲੋਕਾਂ ਨੂੰ ਜੁਮਰਮਾਨੇ ਕਰਨ ਤੋਂ ਪਹਿਲਾਂ ਵਿਵਸਥਾ ਦਿਤੀ ਜਾਣੀ ਜਰੂਰੀ ਹੈ। ਅਗਰ ਫਿਰ ਕੋਈ ਲਾਇਸੈਂਸ ਹੋਲਡਰ ਗਲਤੀ ਕਰਦਾ ਹੈ ਤਾਂ ਜੁਰਮਾਨਾ ਕੀਤਾ ਜਾਵੇ।ਬਿਨ੍ਹਾਂ ਵਿਵਸਥਾ ਜੁਰਮਾਨਾ ਕਰਨਾ ਬਿਲਕੁਲ ਗੈਰ ਸੰਵਿਧਾਨਕ ਹੈ। ਦੇਸ਼ ਅੱਜ ਸਰਕਾਰਾਂ ਦੀਆਂ ਦੋਗਲੀਆਂ ਅਤੇ ਸਵਾਰਥੀ ਨੀਤੀਆਂ ਕਾਰਨ ਐਕਸੀਡੇਂਟਾਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਿਸ਼ਵ ਦਾ ਮੋਹਰੀ ਦੇਸ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਸਰਕਾਰਾਂ ਸਮੇਂ ਅਨੁਸਾਰ ਟ੍ਰੈਫਿਕ ਵਿਵਸਥਾਂ ਵਿਚ ਸੁਧਾਰ ਕਰਨ ਵਿਚ ਬੁਰੀ ਤਰ੍ਹਾਂ ਫੈਲ੍ਹ ਸਿੱਧ ਹੋਈਆਂ ਤੇ ਲੋਕਾਂ ਨੂੰ ਹੀ ਦੋਸ਼ੀ ਬਣਾ ਕੇ ਜੁਰਮਾਨੇ ਇਕਠੇ ਕਰਨ ਵਿਚ ਲਗੀਆਂ ਰਹੀਆਂ। ਸਵਾਲ ਇਹ ਪੈਦਾ ਹੁੰਦਾ ਹੈ, ਟੁਟੀਆਂ ਅਤੇ ਖਸਤਾ ਹਾਲਤ ਵਿਚ ਸੜਕਾਂ ਉਤੇ ਜੇਬਰਾ ਚਿੰਨ ਕਿਸ ਤਰ੍ਹਾਂ ਲਗਣਗੇ ਅਤੇ ਕੋਣ ਲਗਾਏਗਾ। ਸਵਾਲ ਇਹ ਵੀ ਹੈ ਕਿ ਸੜਕਾਂ ਉਤੇ ਨਜਾਇਜ ਕਬਜੇ ਕੋਣ ਹਟਾਏਗਾ, ਸੜਕਾਂ ਵਿਚ 20,20 ਫੁੱਟ ਲੰਬੇ ਖੱਡੇ ਕੋਣ ਭਰੇਗਾ। ਕਦੇ ਸੜਕਾਂ ਚਰਾਂਦਗਾਹ ਅਤੇ ਕਦੇ ਨਜਾਇਜ ਕਬਜਿਆਂ ਦੀ ਭਰਮਾਰ। ਹੁਣ ਤਾਂ ਸਰਕਾਰ ਨੇ 2 ਸਾਲਾਂ ਵਿਚ ਸਾਰੀ ਟ੍ਰੈਫਿਕ ਵਿਕਸਥਾ ਹੀ ਖਤਮ ਕਰ ਦਿਤੀ ਹੈ, ਜਿਹੜਾ ਵੇਖਦਾ ਸੜਕ ਕਿਨਾਰੇ ਦੁਕਾਨਾਂ ਖੋਲ ਕੇ ਬੈਠ ਜਾਂਦਾ ਜਾਂ ਸੜਕਾਂ ਵਿਚ ਸਮਾਨ ਰੱਖ ਕੇ ਬੈਠ ਜਾਂਦਾ ਹੈ। ਪੰਜਾਬ ਸਰਕਾਰ ਨੇ ਸਾਰੇ ਨਿਯਮਾਂ ਉਤੇ ਮਿੱਟੀ ਪਾਉਣੀ ਸ਼ੁਰੂ ਕਰ ਦਿਤੀ। ਧੀਮਾਨ ਨੇ ਕਿਹਾ ਕਿ ਲੇਬਰ ਪਾਰਟੀ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਲਈ “ਰੋਡ ਐਂਡ ਟ੍ਰੈਫਿਕ ਸੈਫਟੀ ਮੂਵਮੈਂਟ” ਬਣਾ ਕੇ ਲੋਕਾਂ ਦੇ ਸਹਿਯੋਗ ਨਾਲ ਅੰਦੋਲਨ ਚਲਾਏਗੀ।