
ਕੁਸ਼ਟ ਰੋਗ ਦੇ ਮਰੀਜ਼ਾਂ ਨਾਲ ਨਾ ਕੀਤਾ ਜਾਵੇ ਸਮਾਜਿਕ ਭੇਦ ਭਾਵ : ਸਿਵਲ ਸਰਜਨ
ਪਟਿਆਲਾ, 30 ਜਨਵਰੀ - ਕੁਸ਼ਟ ਰੋਗ ਬਾਰੇ ਜਾਗਰੂਕਤਾ ਅਤੇ ਖਾਤਮੇ ਸਬੰਧੀ ਕੁਸ਼ਟ ਵਿਰੋਧੀ ਦਿਵਸ ਦੇ ਮੌਕੇ 'ਤੇ ਨਰਸਿੰਗ ਸਕੂਲ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੀਆਂ ਵਿਦਿਆਰਥਣਾਂ ਨੂੰ ਕੁਸ਼ਟ ਰੋਗ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕਰਵਾਉਣ ਵਿਚ ਮਦਦ ਕਰਨ, ਉਨ੍ਹਾਂ ਨਾਲ ਕਿਸੇ ਤਰਾਂ ਦਾ ਵਿਤਕਰਾ ਨਾ ਕਰਨ ਅਤੇ ਸਮਾਜਿਕ ਭੇਦ ਭਾਵ ਨਾ ਰੱਖਣ ਸਬੰਧੀ ਸਹੁੰ ਚੁੱਕਾਈ ਗਈ। ਅੱਜ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ 'ਤੇ ਭਾਰਤ ਨੂੰ ਕੁਸ਼ਟ ਮੁਕਤ ਬਣਾਉਣ ਲਈ ਯਤਨਸ਼ੀਲ ਹੋਣ ਸਬੰਧੀ ਪ੍ਰਣ ਲੈਣ ਉਪਰੰਤ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਇਕ ਚਮੜੀ ਦਾ ਰੋਗ ਹੈ
ਪਟਿਆਲਾ, 30 ਜਨਵਰੀ - ਕੁਸ਼ਟ ਰੋਗ ਬਾਰੇ ਜਾਗਰੂਕਤਾ ਅਤੇ ਖਾਤਮੇ ਸਬੰਧੀ ਕੁਸ਼ਟ ਵਿਰੋਧੀ ਦਿਵਸ ਦੇ ਮੌਕੇ 'ਤੇ ਨਰਸਿੰਗ ਸਕੂਲ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੀਆਂ ਵਿਦਿਆਰਥਣਾਂ ਨੂੰ ਕੁਸ਼ਟ ਰੋਗ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕਰਵਾਉਣ ਵਿਚ ਮਦਦ ਕਰਨ, ਉਨ੍ਹਾਂ ਨਾਲ ਕਿਸੇ ਤਰਾਂ ਦਾ ਵਿਤਕਰਾ ਨਾ ਕਰਨ ਅਤੇ ਸਮਾਜਿਕ ਭੇਦ ਭਾਵ ਨਾ ਰੱਖਣ ਸਬੰਧੀ ਸਹੁੰ ਚੁੱਕਾਈ ਗਈ। ਅੱਜ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ 'ਤੇ ਭਾਰਤ ਨੂੰ ਕੁਸ਼ਟ ਮੁਕਤ ਬਣਾਉਣ ਲਈ ਯਤਨਸ਼ੀਲ ਹੋਣ ਸਬੰਧੀ ਪ੍ਰਣ ਲੈਣ ਉਪਰੰਤ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਇਕ ਚਮੜੀ ਦਾ ਰੋਗ ਹੈ ਜੋ ਕਿ ਵਿਸ਼ੇਸ਼ ਕਿਟਾਣੂ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ। ਆਮ ਤੌਰ 'ਤੇ ਕੁਸ਼ਟ ਰੋਗ ਦੀ ਸ਼ੁਰੂਆਤ ਵਿੱਚ ਚਮੜੀ 'ਤੇ ਕੋਈ ਦਾਗ ਜਾਂ ਧੱਬਾ ਹੁੰਦਾ ਹੈ, ਦਾਗ ਵਾਲਾ ਏਰੀਆ ਸੁੰਨ ਹੁੰਦਾ ਹੈ, ਜਿਸ ਨੂੰ ਛੂਹਣ ਤੇ ਮਹਿਸੂਸ ਨਹੀਂ ਹੁੰਦਾ, ਇਹ ਸਰੀਰ ਤੇ ਕਿਸੇ ਵੀ ਜਗ੍ਹਾ ਉੱਤੇ ਹੋ ਸਕਦਾ ਹੈ । ਜੇਕਰ ਚਮੜੀ ਤੇ ਅਜਿਹੇ ਬਦਲਾਵ ਦਿਖਾਈ ਦੇਣ ਤਾਂ ਨੇੜੇ ਦੀ ਸਿਹਤ ਸੰਸਥਾ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ।ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸ਼ਰੀਰ ਦੇ ਅੰਗਾਂ ਦੀ ਕਰੂਪਤਾ ਅਤੇ ਅਪਾਹਜਪਣ ਤੋਂ ਬਚਿਆ ਜਾ ਸਕਦਾ ਹੈ।ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀਂ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ ਅਤੇ ਹੋਰ ਵਿਅਕਤੀਆਂ ਵਿੱਚ ਨਹੀਂ ਫੈਲਦਾ। ਉਨ੍ਹਾਂ ਸਮੂਹ ਸਿਹਤ ਕਰਮਚਾਰੀਆਂ ਨੂੰ ਕਿਹਾ ਕਿ ਕੁਸ਼ਟ ਰੋਗੀਆਂ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕਰਵਾਉਣ ਵਿਚ ਮਦਦ ਕਰਨ, ਕਿਸੇ ਤਰਾਂ ਦਾ ਵਿਤਕਰਾ ਅਤੇ ਸਮਾਜਿਕ ਭੇਦ ਭਾਵ ਨਾ ਕਰਨ। ਇਸ ਮੌਕੇ ਲੈਪਰੋਸੀ ਸੁਪਰਵਾਈਜ਼ਰ ਕੁਲਦੀਪ ਕੌਰ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ ਅਤੇ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਫਸਰ ਵੱਲੋਂ ਸਮੂਹ ਹਾਜ਼ਰੀਨ ਨੂੰ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕਰਨ ਲਈ ਕਿਹਾ ਗਿਆ।
