ਸ੍ਰੀ ਚਰਨ ਛੋਹ ਗੰਗਾ ਖ਼ੁਰਾਲਗੜ੍ਹ ਵਿਖੇ ਉਮੜਿਆ ਆਦਿਧਰਮੀ ਸੰਗਤਾਂ ਦਾ ਲਾਮਿਸਾਲ ਇਕੱਠ

ਨਵਾਂਸ਼ਹਿਰ, 2 ਜਨਵਰੀ- ਸ੍ਰੀ ਚਰਨ ਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਅਗਵਾਈ 'ਚ ਆਦਿਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਇਆ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ | ਇਨ੍ਹਾਂ ਦੋ ਦਿਨਾਂ ਸਮਾਗਮਾਂ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਪੰਜਾਬ ਦੇ ਮਾਝਾ, ਦੋਆਬਾ ਸਮੇਤ ਮਾਲਵਾ ਦੀਆਂ ਸੰਗਤਾਂ ਦਾ ਤਾਂ ਇਸ ਵਾਰ ਹੜ੍ਹ ਹੀ ਉੱਮੜ ਆਇਆ ਜਦਕਿ ਗੁਰੂ ਘਰ ਤੋਂ ਇਲਾਵਾ ਮਾਲਵਾ ਖੇਤਰ ਨਾਲ ਸਬੰਧਤ ਸੰਗਤਾਂ ਵਲੋਂ ਸ੍ਰੀ ਚਰਨ ਛੋਹ ਗੰਗਾ ਵਾਲੇ ਪਾਸੇ ਚਾਹ, ਪਕੌੜੇ, ਜਲੇਬੀਆਂ ਅਤੇ ਵੱਖ-ਵੱਖ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ |

ਨਵਾਂਸ਼ਹਿਰ, 2 ਜਨਵਰੀ- ਸ੍ਰੀ ਚਰਨ ਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਅਗਵਾਈ 'ਚ ਆਦਿਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਜਨਮ ਦਿਨ ਨੂੰ  ਸਮਰਪਿਤ ਕਰਵਾਇਆ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ | ਇਨ੍ਹਾਂ ਦੋ ਦਿਨਾਂ ਸਮਾਗਮਾਂ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਪੰਜਾਬ ਦੇ ਮਾਝਾ, ਦੋਆਬਾ ਸਮੇਤ ਮਾਲਵਾ ਦੀਆਂ ਸੰਗਤਾਂ ਦਾ ਤਾਂ ਇਸ ਵਾਰ ਹੜ੍ਹ ਹੀ ਉੱਮੜ ਆਇਆ ਜਦਕਿ ਗੁਰੂ ਘਰ ਤੋਂ ਇਲਾਵਾ ਮਾਲਵਾ ਖੇਤਰ ਨਾਲ ਸਬੰਧਤ ਸੰਗਤਾਂ ਵਲੋਂ ਸ੍ਰੀ ਚਰਨ ਛੋਹ ਗੰਗਾ ਵਾਲੇ ਪਾਸੇ ਚਾਹ, ਪਕੌੜੇ, ਜਲੇਬੀਆਂ ਅਤੇ ਵੱਖ-ਵੱਖ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ | 
         ਇਨ੍ਹਾਂ ਸਮਾਗਮਾ 'ਚ ਨਵਾਂਸ਼ਹਿਰ ਤੋਂ ਵਿਧਾਇਕ ਡਾ: ਨਛੱਤਰ ਪਾਲ, ਬਸਪਾ ਨੂੰ  ਛੱਡਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸ੍ਰੀ ਗੁਰਲਾਲ ਸੈਲਾ ਅਤੇ ਐਸ ਸੀ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਛਪਾਲ ਰਾਜੂ ਵਿਸ਼ੇਸ਼ ਮਹਿਮਾਨਾ ਵਜੋਂ ਹਾਜਰ ਹੋਏ ਜਿਨ੍ਹਾਂ ਦਾ ਗੁਰੂ ਘਰ ਦੀ ਕਮੇਟੀ ਵਲੋਂ ਸੰਤ ਸੁਰਿੰਦਰ ਦਾਸ ਦੀ ਅਗਵਾਈ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | 
ਇਸ ਸਮਾਗਮ 'ਚ ਵੱਡੀ ਖਾਸੀਅਤ ਇਹ ਰਹੀ ਕਿ ਲੰਮੇ ਸਮੇਂ ਤੋਂ 'ਆਲ ਇੰਡੀਆ ਆਦਿ ਧਰਮ ਮਿਸ਼ਨ' ਦੇ ਨਾਮ ਹੇਠ ਚੱਲ ਰਹੇ ਦੋ ਟਰੱਸਟਾਂ ਦੇ ਸਮੁੱਚੇ ਮੈਂਬਰ ਇਕਮੁੱਠ ਹੁੰਦਿਆਂ ਇਕ ਮੰਚ ਤੇ ਬੈਠੇ ਨਜ਼ਰ ਆਏ | ਇਸ ਮੌਕੇ ਤੇ ਸੰਬੋਧਨ ਕਰਦਿਆਂ ਗੁਰੂ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਮਹਾਨ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆਂ ਦੇ ਜਨਮ ਦਿਨ ਨੂੰ  ਸਮਰਪਿਤ ਸਮਾਗਮ ਲਾਲਾ ਮਹਿੰਦਰ ਰਾਮ ਚੁੰਬਰ ਜੀ ਦੇ ਅਹਿਮ ਉਪਰਾਲਿਆਂ ਦੀ ਦੇਣ ਹਨ ਜਿਨ੍ਹਾਂ ਨੇ ਗੁਰੂ ਘਰ ਲਈ ਜ਼ਮੀਨ ਖ਼ਰੀਦ ਕੇ ਆਦਿਧਰਮ ਮਿਸ਼ਨ ਦੇ ਨਿਸ਼ਾਨ ਦੇ ਨਾਂਅ ਤੇ ਰਜਿਸ਼ਟਰੀ ਕਰਵਾਈ ਜਿਸ ਕਰਕੇ ਆਦਿਧਰਮੀ ਸਮਾਜ ਦਾ ਵੱਡਾ ਹਿੱਸਾ ਗੁਰੂ ਘਰ ਵਿਖੇ ਆਪਣੇ ਰਹਿਬਰ ਬਾਬੂ ਮੰਗੂ ਰਾਮ ਮੁੱਗੋਵਾਲੀਆਂ ਦੇ ਜਨਮ ਦਿਨ ਮਨਾਉਂਦਿਆਂ ਨਤਮਸਤਕ ਹੋਇਆ ਹੈ | 
ਉਨ੍ਹਾਂ ਸੰਗਤਾ ਦਾ ਵੱਡਾ ਇਕੱਠ ਹੋਣ ਦਾ ਕਾਰਣ ਲੰਮੇ ਸਮੇਂ ਤੋਂ ਰੁੱਸੇ ਹੋਏ ਆਗੂ ਇੱਕ ਮੰਚ ਤੇ ਇਕੱਤਰ ਹੋਣਾ ਦੱਸਿਆ | ਉਨ੍ਹਾਂ ਦੱਸਿਆ ਕਿ ਕਾਂਸ਼ੀ ਬਨਾਰਸ ਵਿਖੇ ਜੋ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਤੇ ਵੱਡੀ ਸ਼ੋਭਾ ਯਾਤਰਾ ਨਿਕਲਦੀ ਹੈ ਉਹ ਪਹਿਲੇ ਅਲੱਗ ਅਲੱਗ ਕੱਢੀ ਜਾਂਦੀ ਸੀ ਪਰ ਇਸ ਬਾਰ ਉਸ ਦੀ ਮੰਨਜ਼ੂਰੀ ਵੀ ਇਕ ਹੋਵੇਗੀ ਤੇ ਯਾਤਰਾ ਵੀ ਸਾਂਝੇ ਤੌਰ ਤੇ ਇਕ ਕੱਢੀ ਜਾਵੇਗੀ | ਉਨ੍ਹਾਂ ਆਖਿਆ ਕਿ 1965 ਤੋਂ ਬਾਬਾ ਬੰਤਾ ਰਾਮ ਘੇੜਾ ਵਲੋਂ ਜੋ ਮਿਸ਼ਨ ਉਲੀਕਿਆ ਗਿਆ ਸੀ ਉਸੇ ਮਿਸ਼ਨ ਦੇ ਤਹਿਤ ਸਾਰੀ ਸੰਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰਗੋਵਰਧਨ ਪੁਰ ਕਾਂਸ਼ੀ ਬਨਾਰਸ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇਗੀ | 
ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਜਿਵੇਂ ਇਸ ਵਾਰ ਨਵੇਂ ਕਮਰਿਆਂ ਦੀ ਉਸਾਰੀ ਹੋਈ ਹੈ ਸੰਗਤਾਂ ਵਾਸਤੇ ਉਹ ਵਿਕਾਸ ਕਾਰਜ ਸੰਗਤਾਂ ਦੇ ਸਹਿਯੋਗ ਸਦਕਾ ਇਸੇ ਤਰਾਂ ਜਾਰੀ ਰਹਿਣਗੇ | ਉਨ੍ਹਾਂ ਐਲਾਨ ਕੀਤਾ ਕਿ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ  ਘਰ ਘਰ ਤੱਕ ਪਹੁੰਚਾਉਂਣ ਲਈ 13 ਫਰਵਰੀ ਨੂੰ  ਇਕ ਵੱਡੀ ਕਮੇਟੀ ਦਾ ਗਠਨ ਕਾਸ਼ੀ ਵਿਖੇ ਇਕੱਠ ਦੌਰਾਨ ਹੋਵੇਗਾ ਉਹ ਟੀਮ ਭਾਰਤ ਅੰਦਰ ਆਦਿਧਰਮੀਆਂ ਨੂੰ  ਇਕੱਠੇ ਕਰਨ ਦਾ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਅਦਿਧਰਮ ਮੰਡਲ ਦਾ ਸੌ ਸਾਲਾ ਦਿਨ 11-12 ਜੂਨ 2026 ਨੂੰ  ਆ ਰਿਹੈ ਉਹ ਵੀ ਗੁਰੂ ਘਰ ਦੀ ਬਣ ਰਹੀ ਇਕ ਕਮੇਟੀ ਉਸ ਨੂੰ  ਵੱਡੇ ਪੱਧਰ ਤੇ ਮਨਾਏਗੀ | 
ਇਸ ਮੌਕੇ ਤੇ ਗਾਇਕ ਬਾਬਾ ਬਲਰਾਮ ਸਿੰਘ ਜੀ ਭਵਾਨੀਪੁਰ, ਬਲਵਿੰਦਰ ਬਿੱਟੂ, ਗਿਆਨ ਗੰਗੜ, ਭਾਈ ਕਮਲਰਾਜ ਸਿੰਘ ਦੇ ਜਥੇ ਵਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ ਜਦਕਿ ਪ੍ਰਗਤੀ ਕਲਾ ਕੇਂਦਰ ਖੰਨਾ ਵਲੋਂ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ | ਬਿਹਾਰ ਤੋਂ ਸੰਤ ਸੁਰਿੰਦਰ ਦਾਸ (ਬੰਕਾ) ਪ੍ਰਧਾਨ ਪੱਛਮੀਂ ਬੰਗਾਲ ਝਾਰਖੰਡ, ਸੰਤ ਪ੍ਰੇਮ ਦਾਸ ਲਲਿਤਪੁਰ ਉੱਤਰ ਪ੍ਰਦੇਸ਼, ਸੰਤ ਰਮਾ ਦਾਸ ਮੱਧ ਪ੍ਰਦੇਸ਼ ਵਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ | ਸੰਤ ਸੁਰਿੰਦਰ ਦਾਸ ਵਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ | 
ਇਸ ਮੌਕੇ ਤੇ ਕੌਮੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਦੀ ਸਰਪ੍ਰਸਤੀ ਹੇਠ ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਨਾਜਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ, ਸੰਤ ਕਰਮ ਚੰਦ, ਸੰਤ ਗਿਰਧਾਰੀ ਜੀ ਮੁੱਖ ਗ੍ਰੰਥੀ, ਪੰਜਾਬ ਪ੍ਰਧਾਨ ਸੰਤ ਦਿਆਲ ਚੰਦ ਬੰਗਾ, ਪੀ ਐਲ ਸੂਦ, ਸੰਤ ਨਿਰੰਜਣ ਦਾਸ, ਸੰਤ ਹਰਬੰਸ ਸਿੰਘ, ਮਾਸਟਰ ਰਾਜ ਕੁਮਾਰ, ਮਨਜੀਤ ਕੁਮਾਰ ਮੁੱਗੋਵਾਲ, ਭਜਨ ਮਿਸਤਰੀ, ਬਲਵਿੰਦਰ ਸਿੰਘ, ਪਿ੍ੰਸਪੀਲ ਸਰੂਪ ਚੰਦ, ਰਾਮ ਆਸਰਾ ਖੁਰਾਲੀ ਅਤੇ ਦੂਸਰੇ ਟਰੱਸਟ ਵਲੋਂ ਇਕ ਮੰਚ ਤੇ ਇਕੱਠੇ ਹੋਏ ਸਿਮਰ ਚੰਦ ਜੋਸ਼ੀਲਾ, ਜਰਾ ਸਿੰਧ, ਅਜੈ ਪਾਲ, ਸੁਰਿੰਦਰ ਚੁੰਬਰ, ਸੰਤ ਬਲਵੀਰ ਚਾਵਾ, ਅਮਰੀਕ ਸਿੰਘ ਅਮਲੋਹ, ਡਾਕਟਰ ਬਚਿੱਤਰ ਸਿੰਘ , ਗੁਰਪ੍ਰੀਤ ਸਿੰਘ ਮਾਦਪੁਰ, ਗੁਰਵਿੰਦਰ ਸਿੰਘ ਫੌਜੀ, ਹੰਸ ਰਾਜ ਅਮਲੋਹ, ਜਸਵਿੰਦਰ ਸਿੰਘ ਕਾਲਾ ਸਮੇਤ 60 ਤੋਂ ਵੱਧ ਆਗੂ ਸ਼ਾਮਲ ਹੋਏ |