ਪਟਿਆਲਾ ਲੋਕੋਮੋਟਿਵ ਵਰਕਸ ਨੇ 75ਵੇਂ ਗਣਤੰਤਰ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ

ਪਟਿਆਲਾ, 27 ਜਨਵਰੀ - ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ ) ਨੇ 75ਵੇਂ ਗਣਤੰਤਰ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਪ੍ਰਮੋਦ ਕੁਮਾਰ, ਮੁੱਖ ਪ੍ਰਸ਼ਾਸਨਿਕ ਅਧਿਕਾਰੀ ਨੇ ਕੌਮੀ ਤਿਰੰਗਾ ਲਹਿਰਾਇਆ ਅਤੇ ਪੀ ਐਲ ਡਬਲਿਊ ਅਧਿਕਾਰੀਆਂ, ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸ਼ਮੂਲੀਅਤ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੁਕੜੀ ਤੋਂ ਸਲਾਮੀ ਲਈ ਤੇ ਨਰੀਖਣ ਕੀਤਾ। ਕੇ ਵੀ 2 ਦੇ ਵਿਦਿਆਰਥੀਆਂ ਅਤੇ ਪੀ ਐਲ ਡਬਲਿਊ ਦੀ ਸੱਭਿਆਚਾਰਕ ਟੀਮ ਦੁਆਰਾ ਪੇਸ਼ ਕੀਤੇ ਗਏ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਨੇ ਖੁਸ਼ੀ ਦੇ ਮਾਹੌਲ ਵਿੱਚ ਹੋਰ ਵਾਧਾ ਕੀਤਾ ।

ਪਟਿਆਲਾ, 27 ਜਨਵਰੀ - ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ ) ਨੇ 75ਵੇਂ ਗਣਤੰਤਰ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਪ੍ਰਮੋਦ ਕੁਮਾਰ, ਮੁੱਖ ਪ੍ਰਸ਼ਾਸਨਿਕ ਅਧਿਕਾਰੀ ਨੇ ਕੌਮੀ ਤਿਰੰਗਾ ਲਹਿਰਾਇਆ ਅਤੇ ਪੀ ਐਲ ਡਬਲਿਊ ਅਧਿਕਾਰੀਆਂ, ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸ਼ਮੂਲੀਅਤ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੁਕੜੀ ਤੋਂ ਸਲਾਮੀ ਲਈ ਤੇ ਨਰੀਖਣ ਕੀਤਾ। ਕੇ ਵੀ 2 ਦੇ ਵਿਦਿਆਰਥੀਆਂ ਅਤੇ ਪੀ ਐਲ ਡਬਲਿਊ ਦੀ ਸੱਭਿਆਚਾਰਕ ਟੀਮ ਦੁਆਰਾ ਪੇਸ਼ ਕੀਤੇ ਗਏ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਨੇ ਖੁਸ਼ੀ ਦੇ ਮਾਹੌਲ ਵਿੱਚ ਹੋਰ ਵਾਧਾ ਕੀਤਾ । ਸ਼੍ਰੀ ਪ੍ਰਮੋਦ ਕੁਮਾਰ ਅਤੇ ਸ਼੍ਰੀਮਤੀ ਰਾਧਾ ਰਾਘਵ , ਪ੍ਰਧਾਨ ਪੀ ਐਲ ਡਬਲਿਊ ਮਹਿਲਾ ਭਲਾਈ ਸੰਸਥਾ  ਨੇ ਆਰ ਪੀ ਐਫ   ਨੂੰ ਮਠਿਆਈ ਦੇ ਨਾਲ ਨਾਲ 100 ਤੋਂ ਵੱਧ ਸਮਰਪਿਤ ਹੈਲਪਰਾਂ ਨੂੰ ਕੰਬਲ ਵੰਡੇ। ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਮੋਦ ਕੁਮਾਰ ਨੇ ਦਸੰਬਰ 2023 ਤਕ ਪਟਿਆਲਾ ਲੋਕੋਮੋਟਿਵ ਵਰਕਸ ਦੀਆਂ ਕਮਾਲ ਦੀਆਂ ਤੇ ਮਾਣਯੋਗ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਪੀ ਐਲ ਡਬਲਿਊ ਨੇ ਸਿਰਫ ਨੌਂ ਮਹੀਨਿਆਂ ਵਿੱਚ 2180 ਕਰੋੜ ਰੁਪਏ ਦੇ ਉਤਪਾਦਨ ਮੁੱਲ ਨੂੰ ਪ੍ਰਾਪਤ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਇਸੇ ਸਮੇਂ ਦੌਰਾਨ 16.35 ਕਰੋੜ ਦਾ ਸਕਰੈਪ ਵੇਚਿਆ ਗਿਆ।
ਪਿਛਲੇ ਸਾਲ ਦੌਰਾਨ, ਦਸੰਬਰ 2023 ਤਕ, ਪੀ ਐਲ ਡਬਲਿਊ ਨੇ 56 ਡਬਲਿਊ ਏ ਪੀ 7 ਲੋਕੋਮੋਟਿਵ, 82 ਡਬਲਿਊ ਏ ਜੀ 9ਐੱਚਸੀ ਇਲੈਕਟ੍ਰਿਕ ਲੋਕੋਮੋਟਿਵ, 44 ਡੀ ਈ ਸੀ ਟੀ, 109 ਮੋਟਰਾਈਜ਼ਡ ਬੋਗੀਆਂ, ਮੋਟਰਾਈਜ਼ਡ ਵ੍ਹੀਲ ਸੈੱਟ ਅਤੇ 57 ਹਿਟਾਚੀ ਟ੍ਰੈਕਸ਼ਨ ਮੋਟਰਾਂ ਦਾ ਉਤਪਾਦਨ ਕੀਤਾ । ਸ਼੍ਰੀ ਪ੍ਰਮੋਦ ਕੁਮਾਰ ਨੇ ਸਟਾਫ ਨੂੰ ਵਚਨਬੱਧਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੇ ਫਰਜ਼ ਨਿਭਾਉਣ ਦੀ ਅਪੀਲ ਕਰਦਿਆਂ ਇਸ ਮੌਕੇ ਸਾਰੇ ਪੀ ਐਲ ਡਬਲਿਊ ਸਟਾਫ ਨੂੰ ਵਧਾਈ ਦਿੱਤੀ।