
ਟ੍ਰੈਫਿਕ ਪੁਲਸ ਨੇ ਸ਼ਹਿਰ ਵਿੱਚ ਕੈਂਪ ਲਗਾ ਕੇ ਨਿਯਮਾਂ ਸੰਬੰਧੀ ਵਾਹਨ ਚਾਲਕਾਂ ਨੂੰ ਜਾਗਰੂਕ ਕਰਵਾਇਆ
ਨਵਾਂਸ਼ਹਿਰ - ਸੜਕ ਸੁਰੱਖਿਆ ਸੰਬੰਧੀ ਚੱਲ ਰਹੀ ਮਹੀਨਾਵਾਰ ਮੁਹਿੰਮ ਤਹਿਤ ਨਵਾਂਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਪੁਲਸ ਵਲੋਂ ਕੈਂਪ ਲਗਾ ਕੇ ਜਨਤਾ ਨੂੰ ਜਾਗਰੂਕ ਕੀਤਾ ਗਿਆ। ਡੀ ਐਸ ਪੀ ਟ੍ਰੈਫਿਕ ਸੁਰਿੰਦਰ ਸਿੰਘ ਚਾਂਦ ਦੀ ਅਗਵਾਈ ਵਿੱਚ ਟ੍ਰੈਫਿਕ ਪੁਲਸ ਵਲੋਂ ਸ਼ਹਿਰ ਦੇ ਬੱਸ ਸਟੈਂਡ ਨਜਦੀਕ ਬੈਨਰ ਲਗਾ ਕੇ ਮਿੰਨੀ ਬੱਸ ਚਾਲਕਾਂ ਤੇ ਭਾਰ ਢੋਣ ਵਾਲੇ ਵੱਡੇ ਵਾਹਨ ਚਾਲਕਾਂ ਨੂੰ ਰੋਕ ਕੇ ਸੜਕ ਸੁਰੱਖਿਆ ਦੇ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਤੇ
ਨਵਾਂਸ਼ਹਿਰ - ਸੜਕ ਸੁਰੱਖਿਆ ਸੰਬੰਧੀ ਚੱਲ ਰਹੀ ਮਹੀਨਾਵਾਰ ਮੁਹਿੰਮ ਤਹਿਤ ਨਵਾਂਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਪੁਲਸ ਵਲੋਂ ਕੈਂਪ ਲਗਾ ਕੇ ਜਨਤਾ ਨੂੰ ਜਾਗਰੂਕ ਕੀਤਾ ਗਿਆ। ਡੀ ਐਸ ਪੀ ਟ੍ਰੈਫਿਕ ਸੁਰਿੰਦਰ ਸਿੰਘ ਚਾਂਦ ਦੀ ਅਗਵਾਈ ਵਿੱਚ ਟ੍ਰੈਫਿਕ ਪੁਲਸ ਵਲੋਂ ਸ਼ਹਿਰ ਦੇ ਬੱਸ ਸਟੈਂਡ ਨਜਦੀਕ ਬੈਨਰ ਲਗਾ ਕੇ ਮਿੰਨੀ ਬੱਸ ਚਾਲਕਾਂ ਤੇ ਭਾਰ ਢੋਣ ਵਾਲੇ ਵੱਡੇ ਵਾਹਨ ਚਾਲਕਾਂ ਨੂੰ ਰੋਕ ਕੇ ਸੜਕ ਸੁਰੱਖਿਆ ਦੇ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਤੇ ਆਪਣੀ ਟੀਮ ਐਸ ਆਈ ਹਰਭਜਨ ਦਾਸ ਇੰਚਾਰਜ ਜਿਲ੍ਹਾ ਟ੍ਰੈਫਿਕ ਪੁਲਸ ਤੇ ਜਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਤੇ ਏ ਐਸ ਆਈ ਸਤਨਾਮ ਸਿੰਘ ਨੇ ਉਹਨਾਂ ਨੂੰ ਨਿਯਮਾਂ ਨੂੰ ਦਰਸਾਉਂਦੀ ਛਪੀ ਸਮੱਗਰੀ ਵੰਡੀ। ਡੀ ਐਸ ਪੀ ਸੁਰਿੰਦਰ ਸਿੰਘ ਚਾਂਦ ਵਲੋਂ ਟਿੱਪਰਾਂ ਤੇ ਚਮਕੀਲੇ ਸਟਿੱਕਰ, ਰਿਫਲੈਕਟਰ ਆਦਿ ਲਗਾ ਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤਹਿਤ ਫਾਸਲਾ ਰੱਖ ਕੇ ਗੱਡੀ ਚਲਾਉਣ ਲਈ ਪ੍ਰੇਰਿਤ ਕੀਤਾ। ਜਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਸ਼ਹਿਰ ਦੇ ਆਟੋ ਚਾਲਕਾਂ ਨੂੰ ਸੜਕ ਸੁਰੱਖਿਆ ਸੰਬ ਧੀ ਜਾਗਰੂਕ ਕੀਤਾ ਤੇ ਜਰੂਰੀ ਸੂਚਨਾ ਦਰਸਾਉਂਦਾ ਲਿਟਰੇਚਰ ਵੀ ਦਿੱਤਾ। ਜਿਲ੍ਹਾ ਟ੍ਰੈਫਿਕ ਪੁਲਸ ਵਲੋਂ ਭਾਰੀ ਵਾਹਨਾਂ ਦੀਆਂ ਬੱਤੀਆਂ ਤੇ ਹੋਰ ਲੋੜੀਂਦੇ ਦਸਤਾਵੇਜਾਂ ਦੀ ਜਾਂਚ ਵੀ ਕੀਤੀ। ਇਸ ਮੌਕੇ ਸਾਥੀ ਸਿਟੀ ਦੇ ਮੁਖੀ ਨਰੇਸ਼ ਕੁਮਾਰੀ ਸਮੇਤ ਸਮੁੱਚੀ ਟੀਮ ਹਾਜਰ ਸੀ।
