ਗਮਾਡਾ ਵਲੋਂ ਮਨਜ਼ੂਰਸ਼ੁਦਾ ਰਸਤਾ ਨਾ ਖੋਲੇ ਜਾਣ ਕਾਰਨ ਸੈਕਟਰ 69 ਵਾਸੀ ਹੁੰਦੇ ਹਨ ਪ੍ਰੇਸ਼ਾਨ : ਸਤਵੀਰ ਸਿੰਘ ਧਨੋਆ

ਐਸ ਏ ਐਸ ਨਗਰ, 17 ਜਨਵਰੀ - ਨਗਰ ਨਿਗਮ ਦੇ ਵਾਰਡ ਨੰਬਰ 29 ਦੀ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਨੇ ਕਿਹਾ ਹੈ ਕਿ ਗਮਾਡਾ ਵਲੋਂ ਸ਼ਹਿਰ ਦੇ ਸੈਕਟਰ 69 ਵਿਚ ਦਾਖ਼ਲ ਹੋਣ ਲਈ ਮਨਜ਼ੂਰਸ਼ੁਦਾ ਰਸਤਾ ਨਾ ਖੋਲੇ ਜਾਣ ਕਾਰਨ ਸੈਕਟਰ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਪਰੰਤੂ ਗਮਾਡਾ ਵਲੋਂ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ ਅਤੇ ਜੇਕਰ ਗਮਾਡਾ ਵਲੋਂ ਇਸ ਸੰਬੰਧੀ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਵਸਨੀਕਾਂ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਐਸ ਏ ਐਸ ਨਗਰ, 17 ਜਨਵਰੀ - ਨਗਰ ਨਿਗਮ ਦੇ ਵਾਰਡ ਨੰਬਰ 29 ਦੀ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਨੇ ਕਿਹਾ ਹੈ ਕਿ ਗਮਾਡਾ ਵਲੋਂ ਸ਼ਹਿਰ ਦੇ ਸੈਕਟਰ 69 ਵਿਚ ਦਾਖ਼ਲ ਹੋਣ ਲਈ ਮਨਜ਼ੂਰਸ਼ੁਦਾ ਰਸਤਾ ਨਾ ਖੋਲੇ ਜਾਣ ਕਾਰਨ ਸੈਕਟਰ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਪਰੰਤੂ ਗਮਾਡਾ ਵਲੋਂ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ ਅਤੇ ਜੇਕਰ ਗਮਾਡਾ ਵਲੋਂ ਇਸ ਸੰਬੰਧੀ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਵਸਨੀਕਾਂ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਸਬੰਧੀ ਬੀਬੀ ਕੁਲਦੀਪ ਕੌਰ ਧਨੋਆ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਸੈਕਟਰ 69 ਵਿਚ ਦਾਖ਼ਲ ਹੋਣ ਲਈ ਮਨਜ਼ੂਰਸ਼ੁਦਾ ਰਸਤਾ (ਜੋ ਵਾਟਰ ਵਰਕਸ ਦੇ ਅੱਗਿਉਂ ਹੁੰਦਾ ਹੋਇਆ ਸੜਕ ਨਾਲ ਮਿਲਦਾ ਹੈ), ਤੁਰੰਤ ਖੋਲੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਸੈਕਟਰ 69 ਨੂੰ ਵਸੇ ਨੂੰ 20 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਸੈਕਟਰ ਦੇ ਵੱਡੇ ਹਿੱਸੇ ਦੇ ਵਸਨੀਕਾਂ ਨੂੰ ਸੈਕਟਰ ਵਿਚ ਦਾਖ਼ਲ ਹੋਣ ਲਈ ਅੱਜ ਤਕ ਮਨਜ਼ੂਰਸ਼ੁਦਾ ਰਸਤਾ ਨਸੀਬ ਨਹੀਂ ਹੋਇਆ।

ਉਹਨਾਂ ਕਿਹਾ ਕਿ ਰਸਤਾ ਖੋਲੇ ਜਾਣ ਲਈ ਗਮਾਡਾ ਨੂੰ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੈ ਜਿਸ ਕਾਰਨ ਸੈਕਟਰ ਵਾਸੀਆਂ ਨੂੰ ਵਿੰਗੇਂ ਟੇੱਢੇ ਆਰਜ਼ੀ ਰਸਤਿਆਂ ਰਾਹੀਂ ਘੁੰਮ ਕੇ ਸੈਕਟਰ ਵਿਚ ਦਾਖ਼ਲ ਹੋਣਾ ਪੈਂਦਾ ਹੈ ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਬੀਬੀ ਧਨੋਆ ਅਨੁਸਾਰ ਗਮਾਡਾ ਦੀ ਇਸ ਅਣਗਹਿਲੀ ਕਾਰਨ ਕਈ ਲੋਕ ਅਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਇਸ ਸੰਬੰਧੀ ਮੁਹਾਲੀ ਦੇ ਮੌਜੂਦਾ ਵਿਧਾਇਕ ਸ. ਕੁਲਵੰਤ ਸਿੰਘ ਵਲੋਂ ਵੀ ਰਸਤਾ ਖੋਲਣ ਲਈ ਗਮਾਡਾ ਨੂੰ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਹਨ ਪਰ ਗਮਾਡਾ ਦੇ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ ਜਿਸ ਕਾਰਨ ਸੈਕਟਰ ਨਿਵਾਸੀ ਗਮਾਡਾ ਦੀ ਅਣਗਹਿਲੀ ਖਿਲਾਫ ਇੱਕ ਮੁੱਠ ਹੋ ਕੇ ਲੜਾਈ ਲੜਣ ਲਈ ਕਮਰ ਕਸੇ ਕਰ ਰਹੇ ਹਨ।

ਉਨਾਂ ਦੱਸਿਆ ਕਿ ਸੈਕਟਰ 69 ਦੀਆਂ ਸਾਰੀਆਂ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨਾਂ ਤੇ ਸੁਸਾਇਟੀਆਂ ਵੀ ਉਨ੍ਹਾਂ ਕੋਲ ਕਈ ਵਾਰ ਇਹ ਮਸਲਾ ਉਠਾ ਚੁੱਕੀਆਂ ਹਨ ਪਰ ਹੁਣ ਤਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਅਤੇ ਗਮਾਡਾ ਵਲੋਂ ਲੋਕਾਂ ਨੂੰ ਉਨਾਂ ਦੇ ਬੁਨਿਆਦੀ ਹੱਕ ਤੋਂ ਵਾਂਝਾ ਰਖਿਆ ਜਾ ਰਿਹਾ ਹੈ।

ਇਸ ਮੋਕੇ ਰੈਜ਼ੀਡੈਂਟਸ ਵੈਲਫ਼ੇਅਰ ਸੋਸਾਇਟੀ ਦੇ ਸਕੱਤਰ ਜਗਮੋਹਣ ਸਿੰਘ ਕਾਹਲੋਂ ਅਤੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਗਮਾਡਾ ਦੇ ਅਧਿਕਾਰੀਆਂ ਨੂੰ ਵਫ਼ਦ ਵਲੋ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਅੱਜ ਵੀ ਵਸਨੀਕਾਂ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਰਾਜੀਵ ਕੁਮਾਰ ਗੁਪਤਾ ਨੂੰ ਇਹ ਰਸਤਾ ਖੋਲਣ ਲਈ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਹੈ ਕਿ ਕਈ ਸਾਲਾਂ ਤੋਂ ਹੋਂਦ ਵਿੱਚ ਆਏ ਸੈਕਟਰ ਨੂੰ ਮੰਜੂਰਸ਼ੁਦਾ ਰਸਤਾ ਨਾ ਦੇਣਾ ਸਰਕਾਰ ਦੀ ਨਾਕਾਮੀ ਹੈ।

ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਸੈਕਟਰ ਨਿਵਾਸੀਆਂ ਨੂੰ ਸਿਰਫ ਨਕਸ਼ਿਆਂ ਵਿੱਚ ਹੀ ਰਸਤਾ ਦਿੱਤਾ ਗਿਆ ਹੈ ਪਰ ਅਮਲੀ ਰੂਪ ਵਿੱਚ ਪ੍ਰਸ਼ਾਸ਼ਨ ਨੇ ਅਜੇ ਤੱਕ ਰਸਤਾ ਮੁਹਈਆ ਨਹੀਂ ਕਰਵਾਇਆ।

ਇਸ ਮੌਕੇ ਸਾਬਕਾ ਕੌਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਮੁੱਖ ਪ੍ਰਸ਼ਾਸ਼ਕ ਵਲੋ 15 ਦਿਨਾਂ ਦੇ ਅੰਦਰ-ਅੰਦਰ ਕੋਈ ਠੋਸ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸਮੇਂ ਅੰਦਰ ਗਮਾਡਾ ਵਲੋਂ ਮਨਜ਼ੂਰ ਹੋਇਆ ਰਸਤਾ ਨਾ ਖੋਲਿਆ ਗਿਆ ਤਾਂ ਉਹ ਸੈਕਟਰ 69 ਦੀਆਂ ਸਾਰੀਆਂ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨਾਂ ਅਤੇ ਸੁਸਾਇਟੀਆਂ ਦੇ ਸਹਿਯੋਗ ਨਾਲ ਗਮਾਡਾ ਦੀ ਘੋਰ ਲਾਪਰਵਾਹੀ ਤੇ ਅਣਗਹਿਲੀ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਮਾਵੀ ਸਕੱਤਰ ਰੈਜ਼ੀਡੈਂਟਸ ਵੈਲਫ਼ੇਅਰ ਸੋਸਾਇਟੀ, ਦਰਸ਼ਨ ਸਿੰਘ ਬਰਾੜ, ਜਸਵੀਰ ਸਿੰਘ, ਕੈਪਟਨ ਮਖੱਣ ਸਿੰਘ, ਰਾਜਬੀਰ ਸਿੰਘ, ਰਜਿੰਦਰ ਸਿੰਘ ਕਾਲਾ, ਐਨ ਕੇ ਪੂੰਜ, ਪਰਵਿੰਦਰ ਸਿੰਘ, ਸੁਖਵੰਤ ਸਿੰਘ ਬਾਠ, ਆਰ ਕੇ ਦੁਗਲ, ਨੀਰਜ ਕੁਮਾਰ ਸਮੇਤ ਕਈ ਪਤਵੰਤੇ ਸਜਣ ਹਾਜਿਰ ਸਨ।