
ਬੀਡੀਸੀ ਵਿਖੇ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਦੇ ਸਨਮਾਨ ਵਿੱਚ ਸਲਾਨਾ ਸਮਾਰੋਹ 20 ਜਨਵਰੀ ਨੂੰ।
ਨਵਾਂ ਸ਼ਹਿਰ - ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਵਲੋਂ ਆਪਣੇ ਰਜਿਸਟਰਡ ਖੂਨਦਾਨੀ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਦੇ ਸਨਮਾਨ ਵਿੱਚ ਸਲਾਨਾ ਸਮਾਰੋਹ ਮਿਤੀ 20 ਜਨਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਭਵਨ ਦੀ ਦੂਜੀ ਮੰਜਲ ਦੇ ਹਾਲ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਨਵਾਂ ਸ਼ਹਿਰ - ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਵਲੋਂ ਆਪਣੇ ਰਜਿਸਟਰਡ ਖੂਨਦਾਨੀ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਦੇ ਸਨਮਾਨ ਵਿੱਚ ਸਲਾਨਾ ਸਮਾਰੋਹ ਮਿਤੀ 20 ਜਨਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਭਵਨ ਦੀ ਦੂਜੀ ਮੰਜਲ ਦੇ ਹਾਲ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਸ੍ਰੀ ਐਸ.ਕੇ.ਸਰੀਨ ਵਲੋਂ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਮਾਰੋਹ ਵਿੱਚ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਦਾ ਸਨਮਾਨ, ਹੋਲ-ਬਲੱਡ ਤੇ ਐਸ.ਡੀ.ਪੀ ਸੇਵਾਵਾਂ ਸਬੰਧੀ ਤਕਨੀਕੀ ਜਾਣਕਾਰੀ ਤੋਂ ਇਲਾਵਾ ਸਾਲ ਭਰ ਦੇ ਕੈਂਪਾਂ ਦੀ ਯੋਜਨਾ, ਖੂਨਦਾਨ ਸੇਵਾਵਾਂ ਦੇ ਹੋਰ ਪਸਾਰ ਲਈ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਦੇ ਸੁਝਾਵਾਂ ਜਾ ਸ਼ਕਾਇਤਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਸਮਾਰੋਹ ਦੇ ਆਰੰਭ ਵਿੱਚ ਸਵਾਗਤੀ ਚਾਹ-ਪਾਣੀ ਅਤੇ ਰਜਿਸਟ੍ਰੇਸ਼ਨ ਸੈਸ਼ਨ ਤੈਅ ਕੀਤਾ ਗਿਆ ਹੈ।
