ਬ੍ਰਜ ਮੋਹਨ ਅਗਰਵਾਲ ਵੱਲੋਂ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੌਰਾ, ਕੀਤੀ ਕੰਮ ਦੀ ਸ਼ਲਾਘਾ
ਪਟਿਆਲਾ, 6 ਦਸੰਬਰ - ਬ੍ਰਜ ਮੋਹਨ ਅਗਰਵਾਲ, ਮੈਂਬਰ ਇੰਫਰਾਸਟ੍ਰਕਚਰ ਅਤੇ ਡੀ ਜੀ ਸੇਫਟੀ ਰੇਲਵੇ ਬੋਰਡ, ਨੇ ਅੱਜ ਇਥੇ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦਾ ਦੌਰਾ ਕੀਤਾ। ਦੌਰੇ ਦਾ ਉਦੇਸ਼ ਲੋਕੋਮੋਟਿਵਾਂ ਦੀ ਨਿਰਮਾਣ ਪ੍ਰਕਿਰਿਆਵਾਂ ਦਾ ਮੁਲਾਂਕਣ ਕਰਨਾ ਅਤੇ ਦਰਪੇਸ਼ ਕਿਸੇ ਵੀ ਸਮੱਸਿਆ ਨੂੰ ਹੱਲ ਕਰਨਾ ਸੀ।

ਉਨ੍ਹਾਂ ਦੇ ਪਹੁੰਚਣ 'ਤੇ, ਪ੍ਰਮੋਦ ਕੁਮਾਰ, ਪ੍ਰਮੁੱਖ ਪ੍ਰਸ਼ਾਸਨਿਕ ਅਧਿਕਾਰੀ ਨੇ ਅਗਰਵਾਲ ਦਾ ਨਿੱਘਾ ਸਵਾਗਤ ਕੀਤਾ। ਬ੍ਰਜ ਮੋਹਨ ਅਗਰਵਾਲ ਨੇ ਪੀ.ਐਲ.ਡਬਲਿਊ. ਦੀਆਂ ਵੱਖ-ਵੱਖ ਸ਼ੌਪਸ ਦਾ ਦੌਰਾ ਕੀਤਾ। ਇਸ ਨਿਰੀਖਣ ਦੌਰਾਨ ਉਨ੍ਹਾਂ ਹੁਨਰਮੰਦ ਕਾਮਿਆਂ ਦੇ ਕੰਮ ਵਿਚ ਡੂੰਘੀ ਦਿਲਚਸਪੀ ਲੈਂਦੇ ਹੋਏ, ਵੱਡਮੁੱਲੀ ਸਲਾਹ ਦਿੱਤੀ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।
ਮੁੱਖ ਸ਼ੌਪਸ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਉਨ੍ਹਾਂ ਕਾਨਫਰੰਸ ਹਾਲ ਵਿੱਚ ਪੀ ਐਲ ਡਬਲਿਊ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ਦਾ ਏਜੰਡਾ ਲੋਕੋਮੋਟਿਵਜ਼ ਦੇ ਨਿਰਮਾਣ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕਰਨਾ ਅਤੇ ਹੱਲ ਲੱਭਣਾ ਸੀ।
ਸ਼੍ਰੀ ਅਗਰਵਾਲ ਨੂੰ ਪੀ.ਐਲ.ਡਬਲਿਊ. ਟੀਮ ਵੱਲੋਂ ਸ੍ਰੀ ਪ੍ਰਮੋਦ ਕੁਮਾਰ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।