"ਹਰ ਮਨੁੱਖ ਲਾਵੇ ਇੱਕ ਰੁੱਖ " ਮੁਹਿੰਮ ਨੂੰ ਦੇਣਾ ਚਾਹੀਦਾ ਹੈ ਹੋਰ ਹੁਲਾਰਾ : ਸੁਰਭੀ ਪਰਾਸ਼ਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੁਲਾਈ 2025: " ਇੱਕ ਰੁੱਖ ਆਪਣੀ ਮਾਂ ਦੇ ਨਾਂ " ਸਲੋਗਨ ਤਹਿਤ ਦੇਸ਼ ਭਰ ਵਿੱਚ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਕਿ ਲਗਾਤਾਰ ਜਾਰੀ ਹੈ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੁਲਾਈ 2025: " ਇੱਕ ਰੁੱਖ ਆਪਣੀ ਮਾਂ ਦੇ ਨਾਂ " ਸਲੋਗਨ ਤਹਿਤ ਦੇਸ਼ ਭਰ ਵਿੱਚ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਕਿ ਲਗਾਤਾਰ ਜਾਰੀ ਹੈ।  
  ਵੱਧ ਤੋਂ ਵੱਧ ਪੌਦੇ ਲਗਾ ਕੇ ਚੋਗਿਰਦੇ ਨੂੰ ਹਰਿਆ ਭਰਿਆ ਕਰਨ ਨਾਲ ਜਿੱਥੇ ਇਹ ਕੰਮ ਕਰਨ ਵਾਲਿਆਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਉੱਥੇ ਆਲਾ ਦੁਆਲਾ ਵੀ ਮਹਿਕਾਂ ਛੱਡਣ ਲੱਗਦਾ ਹੈ।  
 ਇਹ ਪ੍ਰਗਟਾਵਾ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸਰਵਿਸ ਅਥਾਰਟੀ ਐਸ ਏ ਐਸ ਨਗਰ ਮੈਡਮ ਸੁਰਭੀ ਪਰਾਸ਼ਰ ਨੇ ਈਕੋ ਪਲਾਂਟੇਸ਼ਨ ਵੱਲੋਂ ਲਗਾਏ ਜਾ ਰਹੇ ਪੌਦਿਆਂ ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਮੌਕੇ ਕਹੀ।  
  ਉਹਨਾਂ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਮੌਕਿਆਂ ਤੇ ਕੈਂਪ ਲਗਾ ਕੇ ਆਮ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ। 
  ਇਸ ਮੌਕੇ ਉਹਨਾਂ 1000 ਪੌਦੇ ਦਾਨ ਕਰਕੇ ਇਸ ਮੁਹਿੰਮ ਵਿੱਚ ਜੁੜੇ ਹੋਏ ਉਦਮੀਆਂ ਦਾ ਮਨੋਬਲ ਵਧਾਇਆ ।  
  ਇਸ ਮੌਕੇ ਇਕੋ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਹ ਪੂਰਾ ਸਾਲ ਪੌਦੇ ਲਗਾਉਣ ਅਤੇ ਪੌਦੇ ਮੁਫਤ ਵਿੱਚ ਲੋਕਾਂ ਨੂੰ ਪ੍ਰਦਾਨ ਕਰਨ ਦੇ ਕਾਰਜ ਵਿੱਚ ਜੁਟੇ ਰਹਿੰਦੇ ਹਨ।  
  ਮੋਹਾਲੀ ਦੇ ਸੈਕਟਰ 69 ਵਿੱਚ ਉਹਨਾਂ ਵੱਲੋਂ ਨਰਸਰੀ ਰੂਪੀ ਸਥਾਨ ਵਿਕਸਿਤ ਕੀਤਾ ਹੈ ਜਿੱਥੋਂ ਹਰ ਐਤਵਾਰ ਨੂੰ ਕੋਈ ਵੀ ਵਿਅਕਤੀ ਪੌਦੇ ਪ੍ਰਾਪਤ ਕਰ ਸਕਦਾ ਹੈ।  
   ਇੱਥੇ ਦੱਸਣਾ ਬਣਦਾ ਹੈ ਕਿ ਇਸ ਨਰਸਰੀ ਵਿੱਚੋਂ ਆਯੁਰਵੈਦ ਦੇ ਗੁਣਾਂ ਨਾਲ ਭਰਪੂਰ ਪੌਦੇ ਵਿਤਰਿਤ (ਵੰਡੇ ) ਕੀਤੇ ਜਾਂਦੇ ਹਨ। 
  ਇਸ ਮੌਕੇ ਸ੍ਰੀ ਮਲਕੀਤ ਸਿੰਘ, ਕੁਲਵੰਤ ਸਿੰਘ ਔਲਖ, ਆਰ ਕੇ ਸਿੰਘ, ਐਚ ਐਸ ਮਠਾੜੂ, ਐਚ ਆਰ ਸਿਮਰ, ਤਨਵੀਰ ਸਿੰਘ,ਐਡਵੋਕੇਟ ਅਮਨਦੀਪ ਕੌਰ ਸੋਹੀ, ਜਤਿੰਦਰ ਸਿੰਘ,ਜਸਪਾਲ ਸਿੰਘ,ਸੰਜੀਵ ਗਰਗ,ਕੁਲਵੰਤ ਸਿੰਘ ਰੇਲਵੇ, ਬਲਜੀਤ ਕੌਰ, ਜਗਦੀਸ਼ ਥਿੰਦ, ਮਨਵਿੰਦਰ ਸਿੰਘ ਛਾਬੜਾ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।