ਬਲਜੀਤ ਸਿੰਘ ਭਾਰਾਪੁਰ ਬਸਪਾ ਛੱਡ ਕੇ ਹੋਏ ਆਪ ਵਿਚ ਸ਼ਾਮਲ

ਬਲਾਚੌਰ - ਬੀਤੇ ਕਲ ਸ਼ਾਮ ਬਲਾਚੌਰ ਵਿਚ ਆਮ ਆਦਮੀ ਪਾਰਟੀ ਨੂੰ ਉਦੋਂ ਬਹੁਤ ਵੱਡਾ ਬੱਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਉਘੇ ਲੀਡਰ ਬਲਜੀਤ ਸਿੰਘ ਭਾਰਾਪੁਰ ਬਸਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਸਤਨਾਮ ਜਲਾਲਪੁਰ ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਪਲੈਨਿੰਗ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਬਲਜੀਤ ਸਿੰਘ ਭਾਰਾਪੁਰ ਨੂੰ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਗਠਨ ਮੰਤਰੀ ਅਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ਸਤਨਾਮ ਜਲਾਲਪੁਰ ਅਤੇ ਐਮ ਐਲ ਏ ਸ਼੍ਰੀਮਤੀ ਸੰਤੋਸ਼ ਕਟਾਰੀਆ ਦੀ ਮੌਜੂਦਗੀ ਵਿਚ ਸ਼ਾਮਿਲ ਕਰਵਾਇਆ।

ਉਨਾਂ ਕਿਹਾ ਕਿ ਭਾਰਾਪੁਰ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬੱਲ ਮਿਲਿਆ ਹੈ। ਕਿਉਕਿ ਜਿਥੇ ਉਹ ਬਹੁਤ ਸਾਫ ਸ਼ਵੀ ਦੇ ਮਾਲਿਕ, ਉਥੇ ਇਮਾਨਦਾਰ ਅਤੇ ਮਿਹਨਤੀ ਇਨਸਾਨ ਵੀ ਹਨ, ਅਤੇ ਇਲਾਕੇ ਦੇ ਵਿਚ ਉਨਾਂ ਦਾ ਬਹੁਤ ਮਾਨ ਸਨਮਾਨ ਹੈ। ਐਮ ਐਲ ਏ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਜਿਥੇ ਭਾਰਾਪੁਰ ਜੀ ਨੇ ਸਿਆਸਤ ਵਿਚ ਬਹੁਤ ਮਿਹਨਤ ਕੀਤੀ ਹੈ ਉਥੇ ਕਿਸਾਨ ਮੋਰਚੇ ਵਿਚ ਵੀ ਉਨਾ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਉਮੀਦ ਹੈ ਕਿ ਉਹ ਇਸੇ ਤਰਾਂ ਆਮ ਆਦਮੀ ਪਾਰਟੀ ਨੂੰ ਆਪਣੀ ਮਿਹਨਤ ਸਦਕਾ ਹੋਰ ਉਪਰ ਲਿਜਾਣਗੇ। ਸਤਨਾਮ ਜਲਾਲਪੁਰ ਨੇ ਕਿਹਾ ਕਿ ਉਹ ਇਸ ਤਰਾਂ ਦੀਆਂ ਬੇਦਾਗ ਸ਼ਖਸ਼ੀਅਤਾਂ ਦਾ ਹਮੇਸ਼ਾਂ ਸਵਾਗਤ ਕਰਨਗੇ ਅਤੇ ਆਮ ਆਦਮੀ ਪਾਰਟੀ ਦਾ ਆਧਾਰ ਦਿਨ ਪ੍ਰਤੀਦਿਨ ਵਧਾਉਣ ਵਿਚ ਕੋਸ਼ਿਸ਼ ਕਰਦੇ ਰਹਿਣਗੇ। ਉਸ ਸਮੇ ਉਨਾਂ ਨਾਲ ਅਸ਼ੋਕ ਕਟਾਰੀਆ, ਸੇਠੀ ਉਧਨੋਵਾਲ, ਰਜਿੰਦਰ ਲੋਹਟੀਆ, ਬਲਿਹਾਰ ਸਿੰਘ ਬਛੌੜੀ, ਮਾਸਟਰ ਸੁਲੱਖਣ ਸਿੰਘ, ਮੁਹੰਮਦ ਸਰਫਰਾਜ ਵੀ ਹਾਜਰ ਸਨ।