ਆਪਦਾ ਮਿੱਤਰ ਸਕੀਮ ਅਧੀਨ ਸੀ.ਪੀ.ਆਰ ਅਤੇ ਫਾਇਰ ਹੈਂਡਲਿੰਗ ਦੀ ਸਿਖਲਾਈ ਦਿੱਤੀ ਗਈ
ਬਲਾਚੌਰ - ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਨਾਲ ਨਜਿੱਠਣ ਲਈ ਭਾਰਤ ਸਰਕਾਰ ਦੁਆਰਾ ਐਨਡੀਐਮਏ ਦੀ ਮਦਦ ਨਾਲ ਦੇਸ਼ ਵਿੱਚ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਦੇਸ਼ ਦੇ 350 ਆਫ਼ਤ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 1 ਲੱਖ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਕਮਿਊਨਿਟੀ ਵਲੰਟੀਅਰ ਤਿਆਰ ਕੀਤੇ ਜਾ ਰਹੇ ਹਨ, ਜਿਸ ਵਿੱਚ ਪੰਜਾਬ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ 11 ਜ਼ਿਲ੍ਹਿਆਂ ਵਿੱਚ 3200 ਵਲੰਟੀਅਰ ਤਿਆਰ ਕੀਤੇ ਜਾਣੇ ਸਨ|

ਜਿਸ ਵਿੱਚ 11ਵਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਮਰੀਨ ਟੈਕ ਸਕਿੱਲ ਯੂਨੀਵਰਸਿਟੀ ਵਿੱਚ ਬੀਤੇ ਦਿਨ ਕੈਂਪ ਲਗਾ ਕੇ 200 ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਵਿੱਚ ਅੱਜ ਸੱਤਵੇਂ ਦਿਨ ਜਿਲਾ ਫਾਇਰ ਵਿਭਾਗ ਦੇ ਸਹਿਯੋਗ ਨਾਲ ਫਾਇਰਮੈਨ ਸ਼ਮਸ਼ੇਰ ਸਿੰਘ ਅਤੇ ਡੀਓ ਪਰਵਿੰਦਰ ਸਿੰਘ ਵੱਲੋਂ ਅੱਗ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਅੱਗ ਬੁਝਾਊ ਯੰਤਰ ਚਲਾਉਣ ਦੀ ਪ੍ਰੈਕਟਿਸ ਵੀ ਕਰਵਾਈ ਗਈ ਅਤੇ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਵੱਖ-ਵੱਖ ਤਰ੍ਹਾਂ ਦੀਆਂ ਅੱਗਾਂ ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਸਹੀ ਵਰਤੋਂ ਕਰ ਸਕਣ। ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਸਬੰਧੀ ਡੈਮੋ ਟਰੇਨਿੰਗ ਵੀ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰੋ ਜੇਐਸ ਭਾਟੀਆ ਦੀ ਤਰਫੋਂ ਵਲੰਟੀਅਰਾਂ ਨੂੰ ਸੀਪੀਆਰ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਸਹੀ ਸਮੇਂ ਤੇ ਸੀਪੀਆਰ ਦੇ ਕੇ ਕਿਸੇ ਦੀ ਜਾਨ ਬਚਾ ਸਕਦੇ ਹਨ ਅਤੇ ਵਲੰਟੀਅਰਾਂ ਨੂੰ ਸੀਪੀਆਰ ਦੀ ਡੈਮੋ ਟਰੇਨਿੰਗ ਵੀ ਦਿੱਤੀ ਗਈ। ਇਸ ਦੇ ਨਾਲ ਹੀ ਅੱਜ ਮਗਸੀਪਾ ਟੀਮ ਵੱਲੋਂ ਬਿਜਲੀ ਡਿੱਗਣ ਸਮੇਂ ਕਰੌਚਿੰਗ ਪੋਜੀਸ਼ਨ ਦੀ ਵਰਤੋਂ ਕਰਕੇ ਕਿਸੇ ਦੀ ਜਾਨ ਬਚਾਉਣ ਬਾਰੇ ਸਿਖਲਾਈ ਦਿੱਤੀ ਗਈ ਅਤੇ ਗਰਜ ਅਤੇ ਬਿਜਲੀ ਡਿੱਗਣ ਬਾਰੇ ਜਾਣਕਾਰੀ ਦਿੱਤੀ ਗਈ। ਮਗਸੀਪਾ ਟੀਮ ਵੱਲੋਂ ਸ਼ਿਲਪਾ ਠਾਕੁਰ (ਸੀਨੀਅਰ ਰਿਸਰਚ) ਅਤੇ ਯੋਗੇਸ਼ ਉਨਿਆਲ ( ਕੋਆਰਡੀਨੇਟਰ), ਅਤੇ ਇੰਸਟ੍ਰਕਟਰ ਸੁਨੀਲ ਕੁਮਾਰ, ਗੁਲਸ਼ਨ ਹੀਰਾ, ਅਮਨਪ੍ਰੀਤ ਕੌਰ, ਹਰਕੀਰਤ ਸਿੰਘ, ਸਟੈਨਜਿਨ ਸੇਲਾ, ਕੁਮਾਰੀ ਨੂਰਨਿਸ਼ਾ, ਸਚਿਨ ਸ਼ਰਮਾ, ਯੋਗੇਸ਼ ਭਾਰਦਵਾਜ, ਸ਼ੁਭਮ ਵਰਮਾ ਅਤੇ ਅੰਸ਼ੁਮਨ ਸ਼ਾਰਦਾ ਇਸ ਕੈਂਪ ਵਿੱਚ ਵਲੰਟੀਅਰਾਂ ਨੂੰ ਸਿਖਲਾਈ ਦੇ ਰਹੇ ਹਨ।