ਉੱਘੇ ਪੰਜਾਬੀ ਕਹਾਣੀਕਾਰ ਸਾਂਵਲ ਧਾਮੀ ਨੇ ਪਾਕਿਸਤਾਨ 'ਚ 35 ਸਾਲ ਕੈਦ ਰਹੇ ਕਸ਼ਮੀਰ ਸਿੰਘ ਨੰਗਲ ਖਿਲਾੜੀਆਂ ਨਾਲ ਮੁਲਾਕਾਤ

ਮਾਹਿਲਪੁਰ, (12 ਦਸੰਬਰ) - ਮਾਰਚ 2008 ਵਿੱਚ ਪਾਕਿਸਤਾਨ ਦੀ ਕੈਦ ਚੋਂ 35 ਸਾਲ ਬਾਅਦ ਰਿਹਾਅ ਹੋ ਕੇ ਆਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਡਾਂ ਦੇ ਖੇਤਰ ਤੇ ਇਲਾਕੇ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਿੰਡ ਨੰਗਲ ਖਿਲਾੜੀਆਂ ਦੇ ਕਸ਼ਮੀਰ ਸਿੰਘ ਨੂੰ ਬਹੁਗਿਣਤੀ ਲੋਕ ਤਾਂ ਚੇਤਿਆਂ ਚੋਂ ਭੁਲਾ ਚੁੱਕੇ ਹੋਣਗੇ,

ਮਾਹਿਲਪੁਰ,  (12 ਦਸੰਬਰ) - ਮਾਰਚ 2008 ਵਿੱਚ ਪਾਕਿਸਤਾਨ ਦੀ ਕੈਦ ਚੋਂ 35 ਸਾਲ ਬਾਅਦ ਰਿਹਾਅ ਹੋ ਕੇ ਆਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਡਾਂ ਦੇ ਖੇਤਰ ਤੇ ਇਲਾਕੇ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਿੰਡ ਨੰਗਲ ਖਿਲਾੜੀਆਂ ਦੇ ਕਸ਼ਮੀਰ ਸਿੰਘ ਨੂੰ ਬਹੁਗਿਣਤੀ ਲੋਕ ਤਾਂ ਚੇਤਿਆਂ ਚੋਂ ਭੁਲਾ ਚੁੱਕੇ ਹੋਣਗੇ, ਪਰ ਪ੍ਰਸਿੱਧ ਪੰਜਾਬੀ ਕਹਾਣੀਕਾਰ ਸਾਂਵਲ ਧਾਮੀ ਜੀ ਵਰਗੇ ਨੇਕ ਇਨਸਾਨ ਅਜੇ ਵੀ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਉਨ੍ਹਾਂ ਨੂੰ ਅਕਸਰ ਮਿਲਣ ਪਹੁੰਚਦੇ ਤੇ ਉਨ੍ਹਾਂ ਵਲੋਂ ਬਿਤਾਏ ਕਸ਼ਟ ਭਰੇ ਸਮਿਆਂ ਨਾਲ ਸਬੰਧਤ ਯਾਦਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿੱਚ ਦੇਣ ਲਈ ਸੰਭਾਲਣ ਲਈ ਯਤਨਸ਼ੀਲ ਰਹਿੰਦੇ ਹਨ। ਭਾਵੇਂ ਕਸ਼ਮੀਰ ਸਿੰਘ ਦੀ ਪਤਨੀ ਪਰਮਜੀਤ ਕੌਰ ਤੇ ਵੱਡੇ ਪੁੱਤਰ ਅਮਰਜੀਤ ਸਿੰਘ ਦੀ ਬੇਵਕਤ ਮੌਤ ਦੇ ਸਦਮੇ ਕਾਰਨ ਉਨ੍ਹਾਂ ਦੀ ਸਿਹਤ ਤੇ ਯਾਦ ਸ਼ਕਤੀ ਕਮਜ਼ੋਰ ਹੋ ਚੁੱਕੀ ਹੈ ਤੇ ਸਾਫ਼ ਬੋਲਣ ਵਿੱਚ ਵੀ ਮੁਸ਼ਕਲ ਆਉਂਦੀ ਹੈ ਪਰ ਪਾਕਿਸਤਾਨ ਜੇਲ੍ਹ ਚ ਝੱਲੇ ਤਸੀਹਿਆਂ ਤੇ ਮੌਤ ਦੇ ਮੂੰਹ ਚੋਂ ਬਚ ਕੇ ਆਉਣ ਦੀ ਕਹਾਣੀ ਦਾ ਹਰ ਸੰਕਟਮਈ ਪਲ ਉਨ੍ਹਾਂ ਨੂੰ ਯਾਦ ਹੈ।ਅੱਜ ਸਾਂਵਲ ਧਾਮੀ ਜੀ ਨੇ ਉਨ੍ਹਾਂ ਨਾਲ ਲੰਬਾ ਸਮਾਂ ਦਿਲ ਖੋਲ੍ਹ ਕੇ ਗੱਲਾਂਬਾਤਾਂ ਕੀਤੀਆਂ ਤੇ ਉਨ੍ਹਾਂ ਨਾਲ ਦੁੱਖ ਸੁੱਖ ਸਾਂਝਾ ਕਰਦਿਆਂ ਚੰਗੀ ਸਿਹਤ ਤੇ  ਲੰਬੀ ਉਮਰ ਲਈ ਕਾਮਨਾ ਕੀਤੀ ਤੇ ਜਲਦ ਫਿਰ ਮਿਲਣ ਦਾ ਵਾਅਦਾ ਕੀਤਾ। ਸਾਂਵਲ ਧਾਮੀ ਜੀ ਦਾ ਪਿੰਡ ਨੰਗਲ ਖਿਲਾੜੀਆਂ ਪਹੁੰਚਣ ਤੇ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਿੰਡ ਆਏ ਉੱਘੇ ਫੁੱਟਬਾਲਰ ਸਰਦਾਰ ਪਰਗਟ ਸਿੰਘ ਹੀਰ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਵਲੋਂ ਦਿਲੋਂ ਧੰਨਵਾਦ ਤੇ ਸਨਮਾਨ ਕੀਤਾ ਗਿਆ ਤੇ ਵਿਰਾਸਤ ਨੂੰ ਸੰਭਾਲਣ ਲਈ ਉਨ੍ਹਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਹਿਆ ਗਿਆ।ਇਸ ਮੌਕੇ ਤੇ ਸ: ਤਰਸੇਮ ਸਿੰਘ ਨੰਗਲ ਕਲਾਂ,ਸ: ਮਨਜੀਤ ਸਿੰਘ ਪਲਾਕੀ,ਹਰਜਿੰਦਰ ਸਿੰਘ, ਸਤਨਾਮ ਸਿੰਘ,ਸਤਪਾਲ ਸਿੰਘ,ਮਲਕੀਤ ਸਿੰਘ,ਕੁਲਦੀਪ ਸਿੰਘ ਸਿੱਧੂ,ਜਸਵਿੰਦਰ ਸਿੰਘ ਬੰਗਾ ਵੀ ਹਾਜ਼ਰ ਸਨ।