
"ਅੰਤਰਿਕਸ਼ ਅਨਵੇਸ਼ਣ ਭਵਿੱਖ ਹੈ" – ਅੰਤਰਿਕਸ਼ ਯਾਤਰੀ ਉਮੀਦਵਾਰ ਜਿਤਿੰਦਰ ਸਿੰਘ, ਪੇਕ ਨੇ ਮਨਾਇਆ ਸੁਨੀਤਾ ਵਿਲੀਅਮਜ਼ ਦੀ ਸ਼ਾਨਦਾਰ ਵਾਪਸੀ ਦਾ ਜਸ਼ਨ
ਚੰਡੀਗੜ੍ਹ, 20 ਮਾਰਚ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਏਅਰੋਸਪੇਸ ਇੰਜੀਨੀਅਰਿੰਗ ਵਿਭਾਗ ਵੱਲੋਂ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਸਫਲ ਵਾਪਸੀ ਦੇ ਜਸ਼ਨ ਲਈ ਇੱਕ ਵਿਸ਼ੇਸ਼ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ "ਕਮਰਸ਼ੀਅਲ ਟ੍ਰੇਨਿੰਗ, ਸਰਵਾਈਵਲ ਟ੍ਰੇਨਿੰਗ ਅਤੇ ਡੀਪ ਸਪੇਸ ਮਿਸ਼ਨ ਦੀ ਸਮਝ" ਵਿਸ਼ੇ ‘ਤੇ ਸ਼੍ਰੀ ਜਿਤਿੰਦਰ ਸਿੰਘ (ਮਸ਼ਹੂਰ ਫਲਾਈਟ ਟੈਸਟ ਇੰਜੀਨੀਅਰ ਅਤੇ ਕਮਰਸ਼ੀਅਲ ਅਸਟਰੋਨਾਟ ਉਮੀਦਵਾਰ - ਇੰਡੀਆ 2025) ਨੇ 20 ਮਾਰਚ 2025 ਨੂੰ ਵਿਸ਼ੇਸ਼ ਲੈਕਚਰ ਦਿੱਤਾ। ਉਹ ਇਸ ਸੈਸ਼ਨ ਦੇ ਮੁੱਖ ਮਹਿਮਾਨ ਅਤੇ ਮੁਖ ਵਕਤਾ ਸਨ।
ਚੰਡੀਗੜ੍ਹ, 20 ਮਾਰਚ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਏਅਰੋਸਪੇਸ ਇੰਜੀਨੀਅਰਿੰਗ ਵਿਭਾਗ ਵੱਲੋਂ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਸਫਲ ਵਾਪਸੀ ਦੇ ਜਸ਼ਨ ਲਈ ਇੱਕ ਵਿਸ਼ੇਸ਼ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ "ਕਮਰਸ਼ੀਅਲ ਟ੍ਰੇਨਿੰਗ, ਸਰਵਾਈਵਲ ਟ੍ਰੇਨਿੰਗ ਅਤੇ ਡੀਪ ਸਪੇਸ ਮਿਸ਼ਨ ਦੀ ਸਮਝ" ਵਿਸ਼ੇ ‘ਤੇ ਸ਼੍ਰੀ ਜਿਤਿੰਦਰ ਸਿੰਘ (ਮਸ਼ਹੂਰ ਫਲਾਈਟ ਟੈਸਟ ਇੰਜੀਨੀਅਰ ਅਤੇ ਕਮਰਸ਼ੀਅਲ ਅਸਟਰੋਨਾਟ ਉਮੀਦਵਾਰ - ਇੰਡੀਆ 2025) ਨੇ 20 ਮਾਰਚ 2025 ਨੂੰ ਵਿਸ਼ੇਸ਼ ਲੈਕਚਰ ਦਿੱਤਾ। ਉਹ ਇਸ ਸੈਸ਼ਨ ਦੇ ਮੁੱਖ ਮਹਿਮਾਨ ਅਤੇ ਮੁਖ ਵਕਤਾ ਸਨ।
ਇਸ ਇਵੈਂਟ ਵਿੱਚ ਪ੍ਰੋ. ਰਾਕੇਸ਼ ਕੁਮਾਰ (ਮੁਖੀ, ਏਅਰੋਸਪੇਸ ਇੰਜੀਨੀਅਰਿੰਗ ਵਿਭਾਗ), ਇੰਜੀਨੀਅਰ ਮਨੀਸ਼ ਗੁਪਤਾ, ਡਾ. ਦੀਪਕ ਲੇਖੀ, ਡਾ. ਟੀ. ਕੇ. ਜਿੰਦਲ ਅਤੇ ਪੇਕ ਦੇ ਵਿਦਿਆਰਥੀਆਂ ਸ਼ਾਮਿਲ ਸਨ।
ਸੈਸ਼ਨ ਦੀ ਸ਼ੁਰੂਆਤ ਪ੍ਰੋ. ਰਾਕੇਸ਼ ਕੁਮਾਰ ਵੱਲੋਂ ਸ਼੍ਰੀ ਜਿਤਿੰਦਰ ਸਿੰਘ ਦੇ ਪੇਕ ‘ਚ ਗਰਮਜੋਸ਼ੀ ਭਰੇ ਸਵਾਗਤ ਨਾਲ ਹੋਈ। ਫਿਰ ਉਨ੍ਹਾਂ ਨੇ ਆਪਣੀਆਂ ਨਿੱਜੀ ਅਨੁਭਵਾਂ ਅਤੇ ਪੇਸ਼ਾਵਰ ਜਾਣਕਾਰੀਆਂ ਨਾਲ ਸਭ ਨੂੰ ਮੋਹ ਲਿਆ। ਕਮਰਸ਼ੀਅਲ ਅਸਟਰੋਨਾਟ ਉਮੀਦਵਾਰ ਹੋਣ ਦੇ ਨਾਤੇ, ਉਨ੍ਹਾਂ ਨੇ ਕਮਰਸ਼ੀਅਲ ਟ੍ਰੇਨਿੰਗ ਦੀ ਵਿਸ਼ਤ੍ਰਿਤ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਵਿਮਾਨਾਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਨਾਸਾ ਅਤੇ ਇਸਰੋ ਵੱਲੋਂ ਵਰਤੇ ਜਾ ਰਹੇ ਰੋਵਰ, ਕੈਪਸੂਲ ਤੇ ਸਪੇਸ ਸ਼ਟਲ ਬਾਰੇ ਵੀ ਵਿਸ਼ਲੇਸ਼ਣ ਦਿੱਤਾ।
ਸਰਵਾਈਵਲ ਟ੍ਰੇਨਿੰਗ ‘ਤੇ ਗੱਲ ਕਰਦਿਆਂ, ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਪੁਲਾੜ ਯਾਤਰੀਆਂ ਨੂੰ ਗੰਭੀਰ ਅਤੇ ਸਖ਼ਤ ਹਾਲਾਤ ‘ਚ ਜ਼ਿੰਦਾ ਰਹਿਣ ਲਈ ਸ਼ਾਰਰੀਕ ਅਤੇ ਮਾਨਸਿਕ ਤੌਰ ‘ਤੇ ਤਿਆਰ ਹੋਣਾ ਪੈਂਦਾ ਹੈ। ਉਨ੍ਹਾਂ ਨੇ ਟੀਮਵਰਕ ਦੀ ਮਹੱਤਾ ਨੂੰ ਵੀ ਦਿਖਾਇਆ ਅਤੇ "ਮੈਂਟਲ ਵਿਸਕੋਸਿਟੀ" (ਉਹ ਹਾਲਤ ਜਦੋਂ ਦਿਮਾਗ਼ ਕੰਮ ਕਰਨਾ ਛੱਡ ਦੇਂਦਾ ਹੈ) ਦੀ ਸੰਕਲਪਨਾ ਦੱਸੀ। "ਐਨਾਲਾਗ ਮਿਸ਼ਨ" ਅਤੇ "ਡੀਪ ਸਪੇਸ ਮਿਸ਼ਨ" ਦੇ ਵੱਖ-ਵੱਖ ਤਸਵੀਰਾਂ ਅਤੇ ਜਾਣਕਾਰੀਆਂ ਨੇ ਸਾਰੇ ਹਾਜ਼ਰੀਨ ਨੂੰ ਬਹੁਤ ਹੀ ਉਤਸ਼ਾਹਿਤ ਕੀਤਾ।
ਉਨ੍ਹਾਂ ਨੇ ਆਪਣੀ ਪੇਕ ਤੋਂ ਡੀਆਰਡੀਓ ਅਤੇ ਫਿਰ ਇੱਕ ਫਲਾਈਟ ਟੈਸਟ ਇੰਜੀਨੀਅਰ ਬਣਨ ਤੱਕ ਦੀ ਯਾਤਰਾ ਵੀ ਸਾਂਝੀ ਕੀਤੀ। ਇਹ ਜਾਣਕਾਰੀ ਵੀ ਵਿਅਕਤ ਕੀਤੀ, ਕਿ ਉਹ "ਸਪੇਸਫਲਾਈਟ ਇੰਸਟੀਚਿਊਟ" ਦੇ ਪਹਿਲੇ ਬੈਚ ਵਿੱਚ ਭਾਰਤ ਦੇ ਪਹਿਲੇ ਉਮੀਦਵਾਰ ਹਨ। ਉਨ੍ਹਾਂ ਨੇ ਛੇ ਮੈਂਬਰਾਂ ਦੀ ਇੱਕ ਅੰਤਰਰਾਸ਼ਟਰੀ ਟੀਮ ਨਾਲ "ਫੇਜ਼-1, ਟਰੈਕ-1 ਟ੍ਰੇਨਿੰਗ" ਪੂਰੀ ਕੀਤੀ, ਜਿਸ ਵਿੱਚ ਮਨੋਵਿਗਿਆਨ, ਆਈਸੋਲੇਸ਼ਨ, ਸੰਚਾਰ, ਅੰਤਰਿਕਸ਼ ਖੋਜ ਅਤੇ ਗੰਭੀਰ ਸਰਵਾਈਵਲ ਟ੍ਰੇਨਿੰਗ ਸ਼ਾਮਲ ਸੀ।
ਇਸ ਇਵੈਂਟ ਦੀ ਸਭ ਤੋਂ ਵੱਡੀ ਹਾਈਲਾਈਟ ਇਹ ਸੀ ਕਿ ਈਸਾ/ਨਾਸਾ ਦੇ ਪ੍ਰਸਿੱਧ ਅੰਤਰਿਕਸ਼ ਯਾਤਰੀ "ਜੀਨ-ਫਰਾਂਸਵਾ ਕਲੇਰਵੋਏ", ਜੋ ਸਾਡੀ ਪਿਆਰੀ ਕਲਪਨਾ ਚਾਵਲਾ ਦੇ ਗਾਈਡ ਅਤੇ ਕੋਚ ਰਹੇ ਹਨ, ਹੁਣ ਸ਼੍ਰੀ ਜਿਤਿੰਦਰ ਸਿੰਘ ਨੂੰ ਵੀ ਪ੍ਰਸ਼ਿਕਸ਼ਣ ਦੇ ਰਹੇ ਹਨ। ਉਨ੍ਹਾਂ ਨੇ ਪੇਕ ਲਈ ਖ਼ਾਸ ਤੌਰ ‘ਤੇ ਇੱਕ ਵਿਡੀਓ ਸੁਨੇਹਾ ਭੇਜਿਆ, ਜੋ ਉਨ੍ਹਾਂ ਨੇ "ਪੋਲਰ ਸਰਕਲ" ‘ਚ ਇੱਕ ਬੋਟ ਚ ਰਿਕਾਰਡ ਕੀਤਾ, ਜੋ ਪੇਕ ਵਾਸੀਆਂ ਲਈ ਇਕ ਵਿਅਕਤੀਗਤ ਅਤੇ ਪ੍ਰੇਰਣਾਦਾਇਕ ਲਹਿਰ ਬਣ ਗਿਆ।
ਇਹ ਇਵੈਂਟ ਇੱਕ-ਦੋ ਘੰਟਿਆਂ ਦੀ ਤਿਆਰੀ ਵਿੱਚ ਕੀਤਾ ਗਿਆ, ਅਤੇ ਸ਼੍ਰੀ ਜਿਤਿੰਦਰ ਸਿੰਘ ਨੇ ਫੌਰੀ ਤੌਰ ‘ਤੇ ਪੇਕ ਆਉਣ ਲਈ ਯਾਤਰਾ ਕੀਤੀ, ਜੋ ਕਿ ਪੇਕ ਦੀ ਐਲੂਮਨੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਪੀਕੋਸਾ ਦੇ ਪ੍ਰਧਾਨ, ਇੰਜੀਨੀਅਰ ਮਨੀਸ਼ ਗੁਪਤਾ ਇਸ ਐਲੂਮਨੀ ਬੰਧਨ ਨੂੰ ਹੋਰ ਮਜ਼ਬੂਤ ਕਰਨ ‘ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਪ੍ਰੋ. ਰਾਕੇਸ਼ ਕੁਮਾਰ ਦਾ ਵੀ ਧੰਨਵਾਦ ਕੀਤਾ, ਜੋ ਪੇਕ ਦੇ ਐਲੂਮਨੀ ਨੂੰ ਅੰਤਰਿਕਸ਼ ਇੰਜੀਨੀਅਰਿੰਗ ਖੇਤਰ ਦੀ ਸਮਰੱਥਾ ਵਧਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਸ਼੍ਰੀ ਜਿਤਿੰਦਰ ਸਿੰਘ ਨੇ ਪੇਕ ਦੇ ਡਾਇਰੈਕਟਰ, ਪ੍ਰੋ. ਰਾਜੇਸ਼ ਕੁਮਾਰ ਭਾਟੀਆ ਵੱਲੋਂ ਪੇਕ ਦੀ ਅਗਵਾਈ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਵੀ ਅਭਾਰ ਪ੍ਰਗਟ ਕੀਤਾ। ਉਨ੍ਹਾਂ ਨੇ PEC ਦਾ ਆभार ਜ਼ਾਹਰ ਕਰਦੇ ਹੋਏ ਕਿਹਾ,"ਇਸ ਸੰਸਥਾ ਨੇ ਸਾਨੂੰ ਸਿਰਫ਼ ਅਕਾਦਮਿਕ ਗਿਆਨ ਹੀ ਨਹੀਂ, ਸਗੋਂ ਹਰ ਪੱਖੋਂ ਵਿਕਾਸ ਦੀ ਮਜ਼ਬੂਤ ਬੁਨਿਆਦ ਦਿੱਤੀ, ਜਿਸ ਕਰਕੇ ਮੈਂ ਅੱਜ ਇਸ ਵਿਲੱਖਣ ਅੰਤਰਿਕਸ਼ ਯਾਤਰਾ ‘ਤੇ ਨਿਕਲ ਸਕਿਆ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੀ ਐਨਡੀਏ ਤੋਂ ਗ੍ਰੈਜੂਏਟ ਹੋ ਕੇ "ਭਾਰਤੀ ਏਅਰ ਫੋਰਸ " ਵਿੱਚ ਇੱਕ ਫਾਈਟਰ ਪਾਇਲਟ ਹਨ।
ਉਨ੍ਹਾਂ ਦੇ ਲੈਕਚਰ ਨੇ ਵਿਦਿਆਰਥੀਆਂ ਨੂੰ ਡੀਪ ਸਪੇਸ ਮਿਸ਼ਨ, ਕਮਰਸ਼ੀਅਲ ਅਤੇ ਸਰਵਾਈਵਲ ਟ੍ਰੇਨਿੰਗ ਬਾਰੇ ਵਿਅਕਤੀਗਤ ਅਤੇ ਵਿਸ਼ਲੇਸ਼ਣਾਤਮਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਨੇ ਧੈਰਜ ਅਤੇ ਵਿਸ਼ਲੇਸ਼ਣੀਕ ਤਰੀਕੇ ਨਾਲ ਜਵਾਬ ਦਿੱਤਾ। ਸੈਸ਼ਨ ਦੇ ਅੰਤ ‘ਚ, ਸ਼੍ਰੀ ਜਿਤਿੰਦਰ ਸਿੰਘ ਨੂੰ ਪ੍ਰੋ. ਰਾਕੇਸ਼ ਕੁਮਾਰ, ਇੰਜੀਨੀਅਰ ਮਨੀਸ਼ ਗੁਪਤਾ, ਉਨ੍ਹਾਂ ਦੇ ਗੁਰੂ ਡਾ. ਸੁਰੀੰਦਰ ਕੁਮਾਰ ਜਰੀਆਲ ਅਤੇ ਹੋਰ ਵਿਅਕਤੀਆਂ ਵੱਲੋਂ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਇਹ ਇਵੈਂਟ ਬਹੁਤ ਹੀ ਸਫਲ ਰਿਹਾ, ਜਿਸ ਨੇ ਵਿਦਿਆਰਥੀਆਂ ਨੂੰ ਅੰਤਰਿਕਸ਼ ਇੰਜੀਨੀਅਰਿੰਗ ‘ਚ ਇੱਕ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦਿੱਤੀ। ਸਭ ਤੋਂ ਅਖੀਰ ‘ਚ ਡਾ. ਦੀਪਕ ਲੇਖੀ ਵੱਲੋਂ ਧੰਨਵਾਦ ਪੇਸ਼ ਕੀਤਾ ਗਿਆ।
