ਫੇਜ਼ 1 ਵਿੱਚ ਗੁਰੂ ਨਾਨਕ ਮਾਰਕੀਟ ਦੇ ਨਾਲ ਖਾਲੀ ਪਈ ਥਾਂ ਤੇ ਹੋਏ ਨਜਾਇਜ਼ ਕਬਜ਼ੇ ਚੁਕਵਾਏ ਖਾਲੀ ਥਾਂ ਵਿੱਚ ਝੁੱਗੀ ਪਾ ਕੇ ਰਹਿ ਰਹੇ ਬਜ਼ੁਰਗ ਨੂੰ ਰੈਨ ਬਸੇਰਾ ਭਿਜਵਾਇਆ

ਐਸ ਏ ਐਸ ਨਗਰ, 7 ਦਸੰਬਰ - ਮੁਹਾਲੀ ਫੇਜ਼-1 ਦੀ ਗੁਰੂ ਨਾਨਕ ਮਾਰਕੀਟ ਦੇ ਨਾਲ ਖਾਲੀ ਪਈ ਥਾਂ ਤੇ ਹੋਏ ਨਜਾਇਜ਼ ਕਬਜਿਆਂ ਅਤੇ ਉੱਥੇ ਫੈਲੀ ਗੰਦਗੀ ਕਾਰਨ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਦੀ ਟੀਮ ਵੱਲੋਂ ਇਸ ਥਾਂ ਤੇ ਹੋਏ ਨਜਾਇਜ਼ ਕਬਜਿਆਂ ਨੂੰ ਦੂਰ ਕਰਕੇ ਇੱਥੇ ਸਫਾਈ ਕਰਵਾਈ ਗਈ ਹੈ।

ਐਸ ਏ ਐਸ ਨਗਰ, 7 ਦਸੰਬਰ - ਮੁਹਾਲੀ ਫੇਜ਼-1 ਦੀ ਗੁਰੂ ਨਾਨਕ ਮਾਰਕੀਟ ਦੇ ਨਾਲ ਖਾਲੀ ਪਈ ਥਾਂ ਤੇ ਹੋਏ ਨਜਾਇਜ਼ ਕਬਜਿਆਂ ਅਤੇ ਉੱਥੇ ਫੈਲੀ ਗੰਦਗੀ ਕਾਰਨ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਦੀ ਟੀਮ ਵੱਲੋਂ ਇਸ ਥਾਂ ਤੇ ਹੋਏ ਨਜਾਇਜ਼ ਕਬਜਿਆਂ ਨੂੰ ਦੂਰ ਕਰਕੇ ਇੱਥੇ ਸਫਾਈ ਕਰਵਾਈ ਗਈ ਹੈ। ਇਸ ਥਾਂ ਤੇ ਗੰਦਗੀ ਦੀ ਭਰਮਾਰ ਸੀ ਅਤੇ ਇੱਕ ਬਜ਼ੁਰਗ ਨੇ ਝੁੰਗੀ ਪਾ ਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਕਾਰਨ ਸਥਾਨਕ ਵਸਨੀਕ ਬਹੁਤ ਪ੍ਰੇਸ਼ਾਨ ਸਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਮਾਰਕੀਟ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਨੇ ਦੱਸਿਆ ਕਿ ਇਸ ਬਜ਼ੁਰਗ ਵਲੋਂ ਇੱਥੇ ਨਾਜਾਇਜ ਕਬਜਾ ਕਰਕੇ ਝੁੱਗੀ ਪਾਈ ਹੋਈ ਹੈ ਅਤੇ ਵਸਨੀਕਾਂ ਵਲੋਂ ਉਹਨਾਂ ਤੋਂ ਇਸ ਕਬਜੇ ਨੂੰ ਖਤਮ ਕਰਵਾਉਣ ਲਈ ਕਿਹਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਝੁੰਗੀ ਕੋਲ ਗਲਤ ਅਨਸਰ ਆ ਕੇ ਬੈਠਦੇ ਸਨ ਅਤੇ ਨਸ਼ਾ ਆਦਿ ਕਰਦੇ ਸਨ। ਉਹਨਾਂ ਕਿਹਾ ਕਿ ਇਸ ਥਾਂ ਤੇ ਸਬਜੀਆਂ ਵਾਲਿਆ ਦਾ ਜਿੰਨਾ ਵੀ ਕੂੜਾ ਬਚਦਾ ਹੈ ਇੱਥੇ ਸੁੱਟ ਜਾਂਦੇ ਹਨ, ਜਿਸ ਕਾਰਨ ਇੱਥੇ ਭਾਰੀ ਗੰਦਗੀ ਫੈਲਦੀ ਹੈ। ਉਹਨਾਂ ਕਿਹਾ ਕਿ ਇਸਦੀ ਬਦਬੂ ਲੋਕਾਂ ਦੇ ਘਰਾਂ ਤੱਕ ਫੈਲਦੀ ਹੈ, ਜਿਸ ਕਾਰਨ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੌਕੇ ਸਮਾਜਸੇਵੀ ਆਗੂ ਅਸ਼ੋਕ ਕੋਡਲ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੰਪਰਕ ਕਰਕੇ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਨਗਰ ਨਿਗਮ ਦੇ ਇੰਸਪੈਕਟਰ ਵਰਿੰਦਰ ਦੀ ਅਗਵਾਈ ਵਿੱਚ ਆਈ ਟੀਮ ਵਲੋਂ ਇਹ ਨਾਜਾਇਜ ਕਬਜੇ ਚੁਕਵਾ ਦਿੱਤੇ ਗਏ। ਇਸ ਮੌਕੇ ਆਗੂਆਂ ਵਲੋਂ ਰੈਨਬਸੇਰਾ ਦੇ ਸੁਪਰਡੈਂਟ ਅਨਿਲ ਕੁਮਾਰ ਨਾਲ ਨਾਲ ਸੰਪਰਕ ਕਰਕੇ ਬਜੁਰਗ ਨੂੰ ਰੈਨ ਬਸੇਰਾ ਵਿਖੇ ਰੱਖਣ ਲਈ ਕਿਹਾ ਗਿਆ ਜਿਸਤੋਂ ਬਾਅਦ ਰੈਨ ਬਸੇਰਾ ਤੋਂ ਆਏ ਡਾਕਟਰ ਵਲੋਂ ਬਜੁਰਗ ਦੀ ਜਾਂਚ ਕਰਨ ਉਪਰੰਤ ਇਸ ਬਜੁਰਗ ਨੂੰ ਰੈਨ ਬਸੇਰਾ ਭਿਜਵਾਇਆ ਗਿਆ ਤਾਂ ਜੋ ਸਰਦੀ ਦੇ ਮੌਸਮ ਦੌਰਾਨ ਉਸਦਾ ਕੋਈ ਨੁਕਸਾਨ ਨਾ ਹੋਵੇ।

ਇਸ ਮੌਕੇ ਸਥਾਨਕ ਵਸਨੀਕ ਅਤੇ ਮਾਰਕੀਟ ਦੇ ਦੁਕਾਨਦਾਰ ਹਾਜਰ ਸਨ।