ਸ਼ਖਸ਼ੀਅਤ ਦੇ ਨਿਰਮਾਣ ਵਿੱਚ ਬਾਲ ਸਾਹਿਤ ਦੀ ਅਹਿਮ ਭੂਮਿਕਾ - ਪ੍ਰਿੰ. ਬਹਾਦਰ ਸਿੰਘ ਗੋਸਲ

ਮਾਹਿਲਪੁਰ- ਬੱਚਿਆਂ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ। ਇਹ ਵਿਚਾਰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਉੱਘੇ ਬਾਲ ਸਾਹਿਤ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇੱਕ ਸਾਹਿਤਕ ਮਿਲਣੀ ਦੌਰਾਨ ਕਰੂੰਬਲਾਂ ਭਵਨ ਮਹਿਲਪੁਰ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਉਮਰ ਗੁੱਟ ਅਨੁਸਾਰ ਪੁਸਤਕਾਂ ਅਤੇ ਬਾਲ ਰਸਾਲੇ ਜ਼ਰੂਰ ਮੁਹਈਆ ਕਰਨੇ ਚਾਹੀਦੇ ਹਨ।

ਮਾਹਿਲਪੁਰ- ਬੱਚਿਆਂ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ। ਇਹ ਵਿਚਾਰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਉੱਘੇ ਬਾਲ ਸਾਹਿਤ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇੱਕ ਸਾਹਿਤਕ ਮਿਲਣੀ ਦੌਰਾਨ ਕਰੂੰਬਲਾਂ ਭਵਨ ਮਹਿਲਪੁਰ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਉਮਰ ਗੁੱਟ ਅਨੁਸਾਰ ਪੁਸਤਕਾਂ ਅਤੇ ਬਾਲ ਰਸਾਲੇ ਜ਼ਰੂਰ ਮੁਹਈਆ ਕਰਨੇ ਚਾਹੀਦੇ ਹਨ। 
ਬਾਲ ਸਾਹਿਤ ਪੜ੍ਹਨ ਵਾਲੇ ਬੱਚੇ ਹਮੇਸ਼ਾ ਵਿਚਾਰਵਾਨ ਅਤੇ ਬੁੱਧੀਮਾਨ ਬਣਦੇ ਹਨ। ਬੱਚਿਆਂ ਦਾ ਹਰਮਨ ਪਿਆਰਾ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਪੂਰੇ ਵਿਸ਼ਵ ਵਿੱਚ ਪੜ੍ਹਿਆ ਜਾਣ ਵਾਲਾ ਪੰਜਾਬੀ ਦਾ ਇਹ ਇੱਕੋ ਇੱਕ ਬਾਲ ਰਸਾਲਾ ਹੈ ਜਿਸ ਕਰਕੇ ਇਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੈ। ਇਸ ਮਹਾਨ ਕਾਰਜ ਵਾਸਤੇ ਮਾਹਿਲਪੁਰ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ।
 ਤਿੰਨ ਦਹਾਕਿਆਂ ਤੋਂ ਬਾਲ ਸਾਹਿਤ ਦੀ ਸਿਰਜਣਾ, ਸੰਪਾਦਨਾ, ਪ੍ਰਕਾਸ਼ਨਾ ਅਤੇ ਅਨੁਵਾਦਨ ਆਦਿ ਕਾਰਜਾਂ ਵਿੱਚ ਜੁਟੇ ਬਲਜਿੰਦਰ ਮਾਨ ਦਾ ਬਾਲ ਸਾਹਿਤ ਜਗਤ ਵਿੱਚ ਅਹਿਮ ਯੋਗਦਾਨ ਹੈ। ਜਿਸ ਵਾਸਤੇ ਉਹਨਾਂ ਤੇ ਪੰਜਾਬੀ ਜਗਤ ਫ਼ਖ਼ਰ ਮਹਿਸੂਸ ਕਰਦਾ ਹੈ। ਇਸ ਸਾਹਿਤਕ ਮਿਲਣੀ ਦਾ ਪ੍ਰਬੰਧ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਵੱਲੋਂ ਪ੍ਰਿੰ. ਸਰਬਜੀਤ ਸਿੰਘ, ਜੀਵਨ ਚੰਦੇਲੀ, ਪਰਮਜੀਤ ਕਾਤਿਬ, ਰਘੁਵੀਰ ਸਿੰਘ ਕਲੋਆ ਅਤੇ ਪ੍ਰਿੰ. ਮਨਜੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ।
     ਇਸ ਮੌਕੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀਆਂ ਸਾਹਿਤਿਕ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਲੇਖਕ ਜਗਜੀਤ ਸਿੰਘ ਗਣੇਸ਼ਪੁਰ ਨੇ ਕਿਹਾ ਕਿ ਪ੍ਰਿੰਸੀਪਲ ਗੋਸਲ ਨੇ ਅੱਜ ਤੱਕ 106 ਪੁਸਤਕਾਂ ਦੀ ਸਿਰਜਣਾ ਕਰਕੇ ਰਿਕਾਰਡ ਕਾਇਮ ਕੀਤਾ ਹੋਇਆ ਹੈ। ਆਪ ਦੀਆਂ 70 ਤੋਂ ਵੱਧ ਪੁਸਤਕਾਂ ਬਾਲ ਸਾਹਿਤ ਅਤੇ ਇਤਿਹਾਸ ਨਾਲ ਸੰਬੰਧਿਤ ਹਨ। ਆਪ ਦੇ ਖੋਜ ਕਾਰਜਾਂ ਤੇ ਕਈ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰ ਰਹੇ ਹਨ।
 ਇਸ ਮੌਕੇ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਉਨ੍ਹਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ। ਸਾਹਿਤਕ ਮਿਲਣੀ ਮੌਕੇ ਜਗਤਾਰ ਸਿੰਘ ਯੋਗ ਨੇ ਆਪਣੇ ਗੀਤਾਂ ਨਾਲ ਭਰਪੂਰ ਹਾਜ਼ਰੀ ਲਗਵਾਈ। ਬੱਬੂ ਮਾਹਿਲਪੁਰੀ ਨੇ ਮਾਹਿਲਪੁਰ ਦੀ ਸੰਗੀਤਕ ਦੇਣ ਦੀ ਚਰਚਾ ਕੀਤੀ। 
ਇਸ ਮੌਕੇ ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ, ਹਰਭਜਨ ਸਿੰਘ ਕਾਹਲੋਂ, ਸੁਖਮਨ ਸਿੰਘ, ਹਰਵੀਰ ਮਾਨ,ਪ੍ਰੀਤ ਨੀਤਪੁਰੀ ,ਹਰਮਨਪ੍ਰੀਤ ਕੌਰ,ਨਿਧੀ ਅਮਨ ਸਹੋਤਾ, ਕੁ ਲਦੀਪ ਕੌਰ ਬੈਂਸ ਸਮੇਤ ਸਾਹਿਤ ਪ੍ਰੇਮੀ ਅਤੇ ਬੱਚੇ ਸ਼ਾਮਿਲ ਹੋਏ। 
ਸਭ ਦਾ ਧੰਨਵਾਦ ਕਰਦਿਆਂ ਤਨਵੀਰ ਮਾਨ ਨੇ ਕਿਹਾ ਕਿ ਸਾਨੂੰ ਆਪਣੀ ਨਵੀਂ ਪਨੀਰੀ ਦੀਆਂ ਜੜ੍ਹਾਂ ਨੂੰ ਰੌਚਕ ਬਾਲ ਸਾਹਿਤ ਨਾਲ ਨਰੋਆ ਕਰਨਾ ਚਾਹੀਦਾ ਹੈ ਤਾਂ ਕਿ ਉਹ ਭਵਿੱਖ ਦੇ ਆਦਰਸ਼ ਨਾਗਰਿਕ ਬਣ ਸਕਣ।